ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਸੱਤ ਜਯੋਤਿਰਲਿੰਗਾਂਦੇ ਦਰਸ਼ਨਾਂ ਲਈ 12 ਮਈ ਨੂੰ ਅੰਮ੍ਰਿਤਸਰ ਤੋਂ ਵਿਸ਼ੇਸ਼ ਰੇਲ ਗੱਡੀ ਚਲਾ ਰਹੀ ਹੈ। ਇਹ ਟੂਰ 12 ਰਾਤਾਂ ਅਤੇ 13 ਦਿਨਾਂ ਦਾ ਹੋਵੇਗਾ। ਖਾਣੇ ਤੋਂ ਇਲਾਵਾ ਰਹਿਣ ਦੀ ਸਹੂਲਤ ਵੀ ਹੋਵੇਗੀ।
ਆਈਆਰਸੀਟੀਸੀ ਦੇ ਡਿਪਟੀ ਡਾਇਰੈਕਟਰ ਵਾਯੂ ਸ਼ੁਕਲਾ ਨੇ ਦੱਸਿਆ ਕਿ ਆਈਆਰਸੀਟੀਸੀ ਨੇ 12 ਮਈ ਨੂੰ ਅੰਮ੍ਰਿਤਸਰ ਤੋਂ ਚੱਲਣ ਵਾਲੀ ਭਾਰਤ ਗੌਰਵ ਵਿਸ਼ੇਸ਼ ਟੂਰਿਸਟ ਟਰੇਨ ਰਾਹੀਂ 13 ਦਿਨਾਂ ਦੀ ਰੇਲ ਯਾਤਰਾ ਦੀ ਬਹੁਤ ਉਡੀਕੀ ਜਾ ਰਹੀ 07 ਜਯੋਤਿਰਲਿੰਗ ਯਾਤਰਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। 07 ਜਯੋਤਿਰਲਿੰਗ ਯਾਤਰਾ ਸ਼ਰਧਾਲੂਆਂ ਲਈ ਅਧਿਆਤਮਿਕ ਤੌਰ ‘ਤੇ ਭਰਪੂਰ ਅਤੇ ਲਾਗਤ-ਪ੍ਰਭਾਵੀ ਤੀਰਥ ਯਾਤਰਾ ਦਾ ਮੌਕਾ ਪ੍ਰਦਾਨ ਕਰਦੀ ਹੈ।
ਇਹ ਪੰਜਾਬ, ਹਰਿਆਣਾ, ਦਿੱਲੀ ਐਨਸੀਆਰ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਤੋਂ ਸ਼ਰਧਾਲੂਆਂ ਲਈ ਮੁਹੱਈਆ ਹੋਵੇਗੀ। ਉਨ੍ਹਾਂ ਕਿਹਾ ਕਿ ਇਹ 12 ਰਾਤਾਂ ਤੇ 13 ਦਿਨਾਂ ਦੀ ਯਾਤਰਾ ਹੋਵੇਗੀ। ਇਹ ਰੇਲ ਗੱਡੀ 12 ਮਈ ਨੂੰ ਅੰਮ੍ਰਿਤਸਰ ਤੋਂ ਚੱਲੇਗੀ ਅਤੇ 24 ਮਈ ਨੂੰ ਵਾਪਸ ਅੰਮ੍ਰਿਤਸਰ ਆਵੇਗੀ। ਟਰੇਨ ਵਿੱਚ ਸਲੀਪਰ ਕਲਾਸ (ਇਕਨਾਮੀ), ਥ੍ਰੀ ਏਸੀ (ਸਟੈਂਡਰਡ) ਅਤੇ ਸੈਕਿੰਡ ਏਸੀ (ਆਰਾਮਦਾਇਕ) ਦੀ ਸਹੂਲਤ ਹੈ। ਕਿਫਾਇਤੀ ਪੈਕੇਜ ਦਰਾਂ ਵਿੱਚ ਇਕਾਨਮੀ ਕਲਾਸ ਦਾ ਕਿਰਾਇਆ 27,455 ਰੁਪਏ ਪ੍ਰਤੀ ਵਿਅਕਤੀ, ਸਟੈਂਡਰਡ ਕਲਾਸ ਦਾ ਕਿਰਾਇਆ 38,975 ਰੁਪਏ ਪ੍ਰਤੀ ਵਿਅਕਤੀ ਅਤੇ ਕੰਫਰਟ ਕਲਾਸ ਦਾ ਕਿਰਾਇਆ 51,365 ਰੁਪਏ ਪ੍ਰਤੀ ਵਿਅਕਤੀ ਸ਼ਾਮਲ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਅਦਾਲਤ ਦਾ ਵੱਡਾ ਫੈਸਲਾ, ਮਾ/ਸੂ/ਮ ਨਾਲ ਘਿ/ਨੌ/ਣਾ ਕਾਰਾ ਕਰਨ ਵਾਲੇ ਨੂੰ ਸੁਣਾਈ ਫਾਂ/ਸੀ ਦੀ ਸ/ਜ਼ਾ
ਉਕਤ ਪੈਕੇਜ ਯਾਤਰੀਆਂ ਨੂੰ ਕੰਫਰਮ ਰੇਲ ਟਿਕਟ, ਸਾਰਾ ਭੋਜਨ (ਚਾਹ, ਨਾਸ਼ਤਾ, ਦੁਪਹਿਰ ਦਾ ਖਾਣਾ, ਰਾਤ ਦਾ ਖਾਣਾ) ਤੋਂ ਇਲਾਵਾ ਡਬਲ/ਟ੍ਰਿਪਲ ਸ਼ੇਅਰਿੰਗ ਆਧਾਰ ‘ਤੇ ਆਰਾਮਦਾਇਕ ਅਤੇ ਸਾਫ਼ ਰਿਹਾਇਸ਼ (ਇਕਨਾਮੀ ਲਈ ਗੈਰ-ਏਸੀ, ਸਟੈਂਡਰਡ ਅਤੇ ਕੰਫਰਟ ਕਲਾਸ ਲਈ ਏਸੀ), ਬੱਸਾਂ ਰਾਹੀਂ ਟ੍ਰਾਂਸਫਰ ਅਤੇ ਦਰਸ਼ਨ ਕਰਨ ਵਾਲੇ ਸਥਾਨਾਂ ਦੀ ਯਾਤਰਾ (ਇਕਾਨਮੀ ਅਤੇ ਸਟੈਂਡਰਡ ਕਲਾਸ ਲਈ ਨਾਨ-ਏਸੀ, ਕੰਫਰਟ ਕਲਾਸ ਲਈ ਏਸੀ), ਅਨਬੋਰਡ ਐਸਕਾਰਟ, ਹਾਊਸਕੀਪਿੰਗ, ਸੁਰੱਖਿਆ ਅਤੇ ਪੈਰਾਮੈਡੀਕਲ ਸਟਾਫ (ਬੁਨਿਆਦੀ ਦਵਾਈਆਂ ਸਮੇਤ) ਦੀ ਸੁਵਿਧਾ ਸ਼ਾਮਲ ਹੈ।
ਵੀਡੀਓ ਲਈ ਕਲਿੱਕ ਕਰੋ -:
