ਬਲਬੀਰ ਸਿੰਘ ਰਾਜੇਵਾਲ ਦੀ ਪ੍ਰਧਾਨਗੀ ਵਾਲੇ ਸੰਯੁਕਤ ਸਮਾਜ ਮੋਰਚਾ ਨੇ ਅੱਜ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਗਰਮ ਹੋ ਗਿਆ ਹੈ। ਅੱਜ ਮੋਰਚੇ ਨੇ ਪੰਜਵੀਂ ਸੂਚੀ ਜਾਰੀ ਕਰਦੇ ਹੋਏ 8 ਹੋਰ ਸੀਟਾਂ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ।
ਬੀਤੇ ਦਿਨ ਪਾਰਟੀ ਨੇ ਉਮੀਦਵਾਰਾਂ ਦੇ ਨਾਵਾਂ ਵਾਲੀ ਚੌਥੀ ਸੂਚੀ ਜਾਰੀ ਕੀਤੀ ਸੀ, ਜਿਸ ਵਿੱਚ 35 ਸੀਟਾਂ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ। ਦੱਸ ਦੇਈਏ ਕਿ ਇਸ ਵਿੱਚ ਮੌੜ ਤੋਂ ਲੱਖਾ ਸਿਡਾਨਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਲੱਖਾ ਸਿਡਾਨਾ ਦਾ ਨਾਂ ਕਿਸਾਨ ਅੰਦੋਲਨ ਦੌਰਾਨ ਪਿਛਲੇ ਸਾਲ 26 ਜਨਵਰੀ ਨੂੰ ਦਿੱਲੀ ਵਿੱਚ ਹੋਈ ਲਾਲ ਕਿਲ੍ਹਾ ਹਿੰਸਾ ਵਿੱਚ ਉਠਿਆ ਸੀ।
2012 ਵਿੱਚ ਵੀ ਲੱਖਾ ਮਨਪ੍ਰੀਤ ਬਾਦਲ ਦੀ ਪਾਰਟੀ ਪੀਪਲਸ ਪਾਰਟੀ ਆਫ ਪੰਜਾਬ ਦੇ ਟਿਕਟ ‘ਤੇ ਰਾਮਪੁਰਾ ਫੂਲ ਤੋਂ ਚੋਣ ਲੜ ਚੁੱਕਾ ਹੈ। ਲੱਖਾ ਨੂੰ ਉਦੋਂ 10065 ਵੋਟਾਂ ਮਿਲੀਆਂ ਸਨ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੰਯੁਕਤ ਸੰਘਰਸ਼ ਪਾਰਟੀ ਚੜੂਨੀ ਤੇ ਸੰਯੁਕ ਸਮਾਜ ਮੋਰਚਾ ਬਲਬੀਰ ਸਿੰਘ ਰਾਜੇਵਾਲ ਵਿੱਚ ਗਠਜੋੜ ਹੋ ਚੁੱਕਾ ਹੈ। ਉਥੇ ਹੀ ਬਲਬੀਰ ਸਿੰਘ ਰਾਜੇਵਾਲ ਮੁੱਖ ਮੰਤਰੀ ਚਿਹਰਾ ਹੋਣਗੇ, ਇਹ ਐਲਾਨ ਗੁਰਨਾਮ ਸਿੰਘ ਚੜੂਨੀ ਨੇ ਸ਼ਨੀਵਾਰ ਨੂੰ ਕੀਤਾ।
ਗੁਰਨਾਮ ਸਿੰਘ ਚੜੂਨੀ ਨੇ ਦੱਸਿਆ ਕਿ ਸੰਯੁਕਤ ਸੰਘਰਸ਼ ਪਾਰਟੀ 10 ਸੀਟਾਂ ਤੋਂ ਚੋਣ ਲੜੇਗੀ, ਜਿਨ੍ਹਾਂ ਵਿੱਚ ਸਮਾਨਾ, ਸੰਗਰੂਰ, ਨਾਭਾ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ, ਸ਼ਾਹਕੋਟ, ਅਜਨਾਲਾ, ਬੀੜਵਾ, ਦਾਖਾ, ਭੁਲੱਥ ਸ਼ਾਮਲ ਹਨ। ਬਾਕੀ 107 ਸੀਟਾਂ ‘ਤੇ ਸੰਯੁਕਤ ਸਮਾਜ ਮੋਰਚਾ (ਰਾਜੇਵਾਲ) ਉਮੀਦਵਾਰ ਆਲੈਨੇਗਾ।