ਟੀ ਐਨ ਸੀ ਦੇ ਪ੍ਰਾਣਾ ਪ੍ਰਾਜੈਕਟ ਦੇ ਤਹਿਤ ਮਾਨਵ ਵਿਕਾਸ ਸੰਸਥਾਨ ਨੇ ਪਟਿਆਲਾ ਵਿਖੇ ਸਟੇਕਹੋਲਡਰ ਵਰਕਸ਼ਾਪ ਕਰਵਾਈ ਗਈ, ਜਿਸ ਵਿੱਚ ਪਰਾਲੀ ਨੂੰ ਮਿੱਟੀ ਵਿੱਚ ਮਿਲਾ ਕੇ ਵਾਹੀ ਕਰਨ ਸੰਬੰਧੀ, ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ, ਪਾਣੀ ਦੀ ਬੱਚਤ ਵਿਸ਼ੇ ‘ਤੇ ਵਾਰਤਾਲਾਪ ਕੀਤੀ ਗਈ। ਸਟੇਕਹੋਲਡਰ ਵਰਕਸ਼ਾਪ ਦੇ ਵਿੱਚ ਪ੍ਰੋਗਰਾਮ ਮੈਨੇਜਰ ਧਨੰਜੈ ਕੁਮਾਰ ਨੇ ਪਟਿਆਲਾ ਦੇ MLA ਗੁਰਦੇਵ ਮਾਨ ਜੀ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ।
ਇਸ ਵਰਕਸ਼ਾਪ ਵਿੱਚ ਅਸਿਸਟੈਂਟ ਕਮਿਸ਼ਨਰ ਸਤੀਸ਼ ਚੰਦਰ ਜੀ ਨੇ ਮੁੱਖ ਮਹਿਮਾਨ ਦੇ ਤੌਰ ‘ਤੇ ਸਾਰੇ ਅਗਾਂਹਵਧੂ ਕਿਸਾਨ ਵੀਰਾਂ ਨੂੰ ਸਨਮਾਨਿਤ ਕੀਤਾ। ਕਮਿਊਨੀਕੇਸ਼ਨ ਮੈਨੇਜਰ ਜਸਦੀਪ ਕੌਰ ਅਨੁਸਾਰ ਸਟੇਕਹੋਲਡਰ ਵਰਕਸ਼ਾਪ ਸੁਕਾ-ਸੁਕਾ ਕੇ ਪਾਣੀ ਲਗਾਉਣ ਵਾਲੀ ਤਕਨੀਕ ਅਤੇ ਸਿੱਧੀ ਬਿਜਾਈ ਸੰਬੰਧੀ ਜਾਣਕਾਰੀ ਦੇ ਕੇ ਆਪਣੀ ਮੁਹਿੰਮ ਨਾਲ ਜੋੜਨ ਦਾ ਬਹੁਤ ਵਧੀਆ ਮਾਧਿਅਮ ਹੈ। ਜ਼ਿਲ੍ਹਾ ਕਾਰਡੀਨੇਟਰ ਖੁਸ਼ਪ੍ਰੀਤ ਸਿੰਘ ਨੇ ਖੇਤੀਬਾੜੀ ਵਿਭਾਗ ਤੋਂ ਪਹੁੰਚੇ ਖੇਤੀਬਾੜੀ ਅਫ਼ਸਰਾਂ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ : ਹੋਲੀ ਵਾਲੇ ਦਿਨ ਕੰਬੀ ਧਰਤੀ, ਲੱਦਾਖ ਤੋਂ ਲੈ ਕੇ ਜੰਮੂ-ਕਸ਼ਮੀਰ ਤੱਕ ਭੂਚਾਲ ਦੇ ਝਟਕੇ, ਸਹਿਮੇ ਲੋਕ
ਫੀਲਡ ਆਪ੍ਰੇਨ ਆਫੀਸਰ ਸਮਰਿਧੀ ਸੂਦ ਨੇ ਪ੍ਰਾਣਾ ਪ੍ਰਾਜੈਕਟ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇਸ ਸਟੇਕਹੋਲਡਰ ਵਰਕਸ਼ਾਪ ਵਿੱਚ ਤਕਰੀਬਨ 85 ਸਖਸ਼ੀਅਤਾਂ ਸ਼ਾਮਲ ਹੋਈਆਂ ।ਇਸ ਸਟੇਕਹੋਲਡਰ ਵਰਕਸ਼ਾਪ ਵਿੱਚ ਸੰਦੀਪ ਸਿੰਘ ਗਰੇਵਾਲ ਡਿਪਟੀ ਡਾਈਰੈਕਟਰ ਬਾਗਬਾਨੀ ਵਿਭਾਗ, ਹਰਮਨਪ੍ਰੀਤ ਕੌਰ ਭੂਮੀ ਅਤੇ ਜਲ ਰੱਖਿਆ ਵਿਭਾਗ, ਮਨਪ੍ਰੀਤ ਸਿੰਘ ਡਿਵੀਜ਼ਨਲ ਭੂਮੀ ਅਤੇ ਜਲ ਰੱਖਿਆ ਵਿਭਾਗ, ਦਿਲਪ੍ਰੀਤ ਸਿੰਘ ਬਾਗਬਾਨੀ ਵਿਭਾਗ,ਅਮਨਦੀਪ ਸ਼ਰਮਾ ਅਸਿਸਟੈਂਟ ਰਜਿਸਟਰਾਰ ਕੋਆਪਰੇਟਿਵ,ਪਰਵਿੰਦਰ ਕੌਰ ਨਾਗਰਾ ਏਜੀਐਮ ਨਾਬਾਰਡ, ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ, ਗੁਰਉਪਦੇਸ਼ ਕੌਰ ਸੀਨੀਅਰ ਪ੍ਰੋਫੈਸਰ ਕੇ ਵੀ ਕੇ, ਹਰਦੀਪ ਸਿੰਘ ਰਾਏ SBIR ਸੇਟੀ , ਰਵਿੰਦਰਪਾਲ ਸਿੰਘ ਚੱਠਾ ਆਤਮਾ ਡਿਪਟੀ ਡਾਇਰੈਕਟਰ ਵਿਭਾਗ, ADO ਰਸ਼ਪਿੰਦਰ ਸਿੰਘ,ਗੌਰਵ ਅਰੋੜਾ ਸ਼ੂਗਰਕੇਨ ਸਪੈਸ਼ਲਿਸਟ, ਰਾਜਿੰਦਰ ਕੁਮਾਰ AEO ਸਨੌਰ ਦੇ ਨਾਲ-ਨਾਲ ਅਗਾਂਹਵਧੂ ਕਿਸਾਨ ਵੀਰ ਮੌਜੂਦ ਰਹੇ। ਮਾਨਵ ਵਿਕਾਸ ਸੰਸਥਾਨ ਦੇ ਖੇਤੀਬਾੜੀ ਸੁਪਰਵਾਈਜ਼ਰ ਨਾਲ-ਨਾਲ ਸਮੁੱਚੀ ਟੀਮ ਸ਼ਾਮਲ ਰਹੀ।
ਵੀਡੀਓ ਲਈ ਕਲਿੱਕ ਕਰੋ -:
