ਟੀ.ਐਨ.ਸੀ. ਦੇ ਪ੍ਰਾਣਾ ਪ੍ਰਾਜੈਕਟ ਦੇ ਤਹਿਤ ਮਾਨਵ ਵਿਕਾਸ ਸੰਸਥਾਨ ਨੇ ਲੁਧਿਆਣਾ ਵਿਖੇ ਸਟੇਕਹੋਲਡਰ ਵਰਕਸ਼ਾਪ ਕਰਵਾਈ ਗਈ। ਜਿਸ ਵਿੱਚ ਪਰਾਲੀ ਨੂੰ ਮਿੱਟੀ ਵਿੱਚ ਮਿਲਾ ਕੇ ਵਾਹੀ ਕਰਨ ਸੰਬੰਧੀ, ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ, ਪਾਣੀ ਦੀ ਬੱਚਤ ਵਿਸ਼ੇ ‘ਤੇ ਵਾਰਤਾਲਾਪ ਕੀਤੀ ਗਈ। ਸਟੇਕਹੋਲਡਰ ਵਰਕਸ਼ਾਪ ਦੇ ਵਿੱਚ ਟੀ.ਐਨ.ਸੀ. ਦੇ ਕਮਿਊਨੀਕੇਸ਼ਨ ਸਪੈਸ਼ਲਿਸਟ ਫਤਿਹਵੀਰ ਸਿੰਘ ਗੁਰਮ ਅਤੇ ਪ੍ਰੋਗਰਾਮ ਮੈਨੇਜਰ ਧਨੰਜੈ ਜੀ ਨੇ ਮੁੱਖ ਮਹਿਮਾਨ ਅਸਿਸਟੈਂਟ ਕਮਿਸ਼ਨਰ ਅਮਨਦੀਪ ਸਿੰਘ ਜੀ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ।
ਕਮਿਊਨੀਕੇਸ਼ਨ ਮੈਨੇਜਰ ਜਸਦੀਪ ਕੌਰ ਮੁਤਾਬਕ ਸਟੇਕਹੋਲਡਰ ਵਰਕਸ਼ਾਪ ਆਪਣੇ ਸੁਕਾ-ਸੁਕਾ ਕੇ ਪਾਣੀ ਲਗਾਉਣ ਵਾਲੀ ਤਕਨੀਕ ਅਤੇ ਸਿੱਧੀ ਬਿਜਾਈ ਸੰਬੰਧੀ ਜਾਣਕਾਰੀ ਦੇ ਕੇ ਆਪਣੀ ਮੁਹਿੰਮ ਨਾਲ ਜੋੜਨ ਦਾ ਬਹੁਤ ਵਧੀਆ ਮਾਧਿਅਮ ਹੈ। ਜ਼ਿਲ੍ਹਾ ਕਾਰਡੀਨੇਟਰ ਅਮਨਦੀਪ ਸਿੰਘ ਕੰਗ ਨੇ ਜ਼ਿਲ੍ਹਾ ਲੁਧਿਆਣਾ ਵਿੱਚ ਚੱਲ ਰਹੇ ਕੰਮ ਬਾਰੇ ਜਾਣਕਾਰੀ ਦਿੱਤੀ। ਟੀ.ਐਨ.ਸੀ. ਦੇ ਕਮਿਊਨੀਕੇਸ਼ਨ ਸਪੈਸ਼ਲਿਸਟ ਫਤਿਹਵੀਰ ਸਿੰਘ ਗੁਰਮ ਨੇ ਸਾਰੇ ਖੇਤੀਬਾੜੀ ਵਿਭਾਗਾਂ ਤੋਂ ਪਹੁੰਚੇ ਖੇਤੀਬਾੜੀ ਅਫ਼ਸਰਾਂ ਦਾ ਧੰਨਵਾਦ ਕੀਤਾ।
ਫੀਲਡ ਆਪਰੇਸ਼ਨ ਆਫੀਸਰ ਰੋਬਿਨਪ੍ਰੀਤ ਸਿੰਘ ਨੇ ਪ੍ਰਾਣਾ ਪ੍ਰੋਜੈਕਟ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇਸ ਸਟੇਕਹੋਲਡਰ ਵਰਕਸ਼ਾਪ ਵਿੱਚ ਤਕਰੀਬਨ 70 ਸਖਸ਼ੀਅਤਾਂ ਸ਼ਾਮਲ ਹੋਈਆਂ। ਇਸ ਸਟੇਕਹੋਲਡਰ ਵਰਕਸ਼ਾਪ ਵਿੱਚ ਪੀ.ਏ.ਯੂ. ਤੋਂ ਪ੍ਰੋਫੈਸਰ ਡਾ . ਬੂਟਾ ਸਿੰਘ ਢਿੱਲੋਂ ਐਗਰੋਨੋਮਿਸਟ, ਡਾ. ਸੁਨੀਲ ਕੁਮਾਰ ਭੂਮੀ ਅਤੇ ਜਲ ਰੱਖਿਆ ਵਿਭਾਗ, ਡਾ. ਨਿਖਿਲ ਐਂਬਿਸ਼ ਮਹਿਤਾ ਬਾਗਬਾਨੀ ਵਿਭਾਗ, AEO ਸ਼ੇਰਅਜੀਤ ਸਿੰਘ ਮੰਡ, ADO ਸੰਤੋਸ਼ ਕੁਮਾਰ, AO ਡਾ. ਨਿਰਮਲ ਸਿੰਘ, AO ਧਨਰਾਜ ਸਿੰਘ, ਸਹਾਇਕ ADO ਕਰਮਜੀਤ ਸਿੰਘ, ADO ਅੰਮ੍ਰਿਤਪਾਲ ਸਿੰਘ, ADO ਵੀਰਪਾਲ ਕੌਰ, ADO ਜਸਵੰਤ ਸਿੰਘ, BTM ਆਤਮਾ ਵਿਭਾਗ ਤੋਂ ਖੁਸ਼ਵਿੰਦਰ ਸਿੰਘ, ਪ੍ਰਿੰਸ ਮਲਹੋਤਰਾ ਅਸਿਸਟੈਂਟ ਟੈਕਨੋਲੋਜੀ ਮੈਨੇਜਰ ਆਤਮਾ ਵਿਭਾਗ, ਦਵਿੰਦਰ ਸਿੰਘ ਰੂਰਲ ਰੀਸੌਸ ਵਿਭਾਗ, ਐਗਰੋਨੋਮਿਸਟ ਡਾ. ਘੁੰਮਣ, AR ਬਲਰਾਜ ਸਿੰਘ, ADO ਅਰਸ਼ਦੀਪ ਸਿੰਘ ਅਤੇ ਡਾ. ਰੋਹਨ ਵੇਅਰਹਾਊਸ ਮੈਨੇਜਰ ਜੀ ਦੇ ਨਾਲ -ਨਾਲ ਅਗਾਂਹਵਧੂ ਕਿਸਾਨ ਵੀਰ ਮੌਜੂਦ ਰਹੇ। ਮਾਨਵ ਵਿਕਾਸ ਸੰਸਥਾਨ ਦੇ ਖੇਤੀਬਾੜੀ ਸੁਪਰਵਾਈਜ਼ਰ ਨਾਲ-ਨਾਲ ਸਮੁੱਚੀ ਟੀਮ ਸ਼ਾਮਿਲ ਰਹੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਮੰਦਰ ‘ਚ ਧ.ਮਾ/ਕਾ, 2 ਬਾਈਕ ਸਵਾਰਾਂ ਨੇ ਸੁੱਟੀ ਕੋਈ ਚੀਜ਼, ਦੋਵੇਂ ਬੰਦੇ CCTV ‘ਚ ਕੈਦ
ਵੀਡੀਓ ਲਈ ਕਲਿੱਕ ਕਰੋ -:
