ਕੌਂਸਲ ਫਾਰ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨਜ਼ (ਸੀਆਈਐਸਸੀਈ) ਨੇ ਸ਼ਨੀਵਾਰ ਦੁਪਹਿਰ ਨੂੰ ਆਈਸੀਐਸਈ ਦੇ ਦਸਵੀਂ ਜਮਾਤ ਦੇ ਨਤੀਜੇ ਐਲਾਨੇ ਹਨ। ਕੌਂਸਲ ਨੇ ਕੋਵਿਡ -19 ਕਾਰਨ ਜੂਨ ਵਿੱਚ ਹੋਣ ਵਾਲੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਸਨ। ਨਤੀਜਾ ਮੁਲਾਂਕਣ ਦੇ ਅਧਾਰ ਤੇ ਐਲਾਨਿਆ ਗਿਆ ਹੈ।
ਸ਼ਹਿਰ ਦੇ ਸੈਕਰਡ ਹਾਰਟ ਹਾਇਰ ਸੈਕੰਡਰੀ ਕਾਨਵੈਂਟ ਸਕੂਲ ਦੀ ਅਰਸ਼ਜੋਤ ਕੌਰ ਨੇ ਜਮਾਲਪੁਰ, ਸਤਪਾਲ ਮਿੱਤਲ ਸਕੂਲ ਦੁੱਗਰੀ ਦੀ ਸੀਆ ਕਪੂਰ ਅਤੇ ਰਸ਼ੀਤਾ ਪਾਹਵਾ ਨੇ 97.8 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਸੈਕਰਡ ਹਾਰਟ ਸਕੂਲ ਜਮਾਲਪੁਰ ਦੀ ਗੁਰਲੀਨ ਕੌਰ ਨੇ 97.6 ਪ੍ਰਤੀਸ਼ਤ ਅੰਕ ਲੈ ਕੇ ਦੂਜਾ ਅਤੇ ਸਤਪਾਲ ਮਿੱਤਲ ਸਕੂਲ ਦੀ ਸ਼ੋਭਨਾ ਮਿੱਡਾ, ਸ਼੍ਰੇਯਾ, ਗਰਿਮਾ ਅਤੇ ਰਿਆ ਬਾਂਸਲ ਅਤੇ ਸ਼ੀਆ ਮਾਗੋ ਨੇ 97.4 ਪ੍ਰਤੀਸ਼ਤ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਹ ਵੀ ਪੜ੍ਹੋ : ਸੋਮਵਾਰ ਤੋਂ ਪੰਜਾਬ ‘ਚ ਫਿਰ ਲੱਗੇਗੀ ‘ਸਾਉਣ ਦੀ ਝੜੀ’, ਮੌਸਮ ਵਿਭਾਗ ਨੇ ਜਾਰੀ ਕੀਤਾ Orange Alert
ਸਾਇੰਸ ਫੈਕਲਟੀ ਵਿੱਚ ਮਸਾਂਸ਼ ਗਰਗ 96..6 ਪ੍ਰਤੀਸ਼ਤ ਅੰਕ ਲੈ ਕੇ ਪਹਿਲੇ, ਗੁਰਮੇਹਕ ਬੇਦੀ ਅਤੇ ਤਨਮੈ ਗੁਪਤਾ ਨੇ 96.4 ਪ੍ਰਤੀਸ਼ਤ ਅੰਕਾਂ ਨਾਲ ਦੂਜਾ ਅਤੇ ਮਨਸੇਜ ਨੇ 96.2 ਪ੍ਰਤੀਸ਼ਤ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਦੂਜੇ ਪਾਸੇ ਸਿਆ ਕਪੂਰ ਅਤੇ ਰਸ਼ਿਤਾ ਨੇ 97.8 ਅੰਕਾਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ, ਰਿਆ ਬਾਂਸਲ, ਸ਼ੀਆ ਮਾਗੋ ਨੇ 97.4 ਪ੍ਰਤੀਸ਼ਤ ਅੰਕਾਂ ਨਾਲ ਦੂਜਾ ਅਤੇ ਸਿਧਾਂਤ ਗੁਪਤਾ ਨੇ ਕਾਮਰਸ ਸਟਰੀਮ ਵਿੱਚ 97.2 ਪ੍ਰਤੀਸ਼ਤ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਹ ਵੀ ਦੇਖੋ : ਰਾਤੋ ਰਾਤ ਸਟਾਰ ਨਹੀਂ ਬਣਿਆ Sidhu Moosewala , ਉਸਦੇ ਉਸਤਾਦ ਤੋਂ ਸੁਣੋ ਮਿਹਨਤ ਦੀ ਕਹਾਣੀ!