sukhna lakes water level danger mark: ਜਿੱਥੇ ਇਕ ਪਾਸੇ ਤਾਂ ਬਾਰਿਸ਼ ਹੋਣ ਨਾਲ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ ਪਰ ਉੱਥੇ ਹੀ ਚੰਡੀਗੜ੍ਹ ‘ਚ 2 ਦਿਨਾਂ ਤੋਂ ਬਾਰਿਸ਼ ਹੋਣ ਨਾਲ ਹੁਣ ਸੁਖਨਾ ਝੀਲ ‘ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਵੱਲ ਪਹੁੰਚਣ ਵਾਲਾ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਸਮੇਂ ਝੀਲ ਦਾ ਪਾਣੀ ਪੱਧਰ ਲਗਭਗ 1162 ਫੁੱਟ ਤੱਕ ਪਹੁੰਚ ਚੁੱਕਿਆ ਹੈ। ਇਸ ਦਾ ਮਤਲਬ ਲਗਭਗ 1 ਫੁੱਟ ਹੋਰ ਪਾਣੀ ਝੀਲ ਨੂੰ ਮਿਲਦਾ ਹੈ ਤਾਂ ਇਹ ਗੇਟ ਇਸ ਵਾਰ ਖੁੱਲਣਗੇ। ਦੱਸ ਦੇਈਏ ਕਿ ਸੁਖਨਾ ਝੀਲ ਪਾਣੀ ਦਾ ਪੱਧਰ ਜਦੋਂ 1163 ਫੁੱਟ (ਸਮੁੰਦਰ ਪੱਧਰ ਤੋਂ) ਤੱਕ ਪਹੁੰਚ ਜਾਂਦਾ ਹੈ ਤਾਂ ਇਸ ਨੂੰ ਖਤਰੇ ਦਾ ਨਿਸ਼ਾਨ ਮੰਨਿਆ ਜਾਂਦਾ ਹੈ। ਅਜਿਹੇ ਸਮੇਂ ਦੌਰਾਨ ਸੁਖਨਾ ਰੈਗੁਲੇਟਰੀ ਐਂਡ ‘ਚ ਬਣੇ ਗੇਟ ਖੋਲ੍ਹਣੇ ਪੈਂਦੇ ਹਨ ਅਤੇ ਪਾਣੀ ਨੂੰ ਇੱਥੋ ਛੱਡਣਾ ਪੈਂਦਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2018 ‘ਚ ਵੀ ਸੁਖਨਾ ਝੀਲ ‘ਚ ਜ਼ਿਆਦਾ ਪਾਣੀ ਪਹੁੰਚਿਆ ਸੀ, ਜਿਸ ਦੇ ਚੱਲਦਿਆਂ ਲਗਭਗ 2-3 ਘੰਟੇ ਤੱਕ ਇਹ ਗੇਟ ਖੋਲ ਕੇ ਸੁਖਨਾ ਝੀਲ ਤੋਂ ਪਾਣੀ ਨੂੰ ਛੱਡਣਾ ਪਿਆ ਸੀ। ਪਿਛਲੇ ਸਾਲ ਵੀ ਖਤਰੇ ਦੇ ਨਿਸ਼ਾਨ ਦੇ ਕੋਲ ਪਾਣੀ ਪਹੁੰਚ ਗਿਆ ਸੀ ਪਰ ਉਸ ਸਮੇ ਗੇਟ ਨਹੀਂ ਖੋਲ੍ਹੇ ਗਏ ਸੀ ਕਿਉਂਕਿ ਜ਼ਿਆਦਾ ਪਾਣੀ ਝੀਲ ‘ਚ ਨਹੀਂ ਆਇਆ ਸੀ।