ਤਰਨਤਾਰਨ ਦੇ ਪਿੰਡ ਜਵੰਦਾ ਕਲਾ ਦੇ ਇੱਕ ਫੌਜੀ ਜਵਾਨ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਡਿਊਟੀ ਦੌਰਾਨ ਫੌਜੀ ਜਵਾਨ ਗਗਨਦੀਪ ਸਿੰਘ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਗਗਨਦੀਪ ਸਿੰਘ ਅੰਬਾਲਾ ਵਿਚ ਡਿਊਟੀ ‘ਤੇ ਤਾਇਨਾਤ ਸੀ।
ਗਗਨਦੀਪ ਸਿੰਘ 4 ਭੈਣਾਂ ਦਾ ਇਕਲੌਤਾ ਭਰਾ ਸੀ ਤੇ 2 ਮਾਸੂਮ ਬੱਚਿਆ ਦਾ ਪਿਤਾ ਸੀ। ਉਸ ਦੇ ਪਿਤਾ ਦੀ ਵੀ ਕੁਝ ਹੀ ਦਿਨ ਪਹਿਲਾਂ ਮੌਤ ਹੋ ਗਈ ਸੀ। ਉਹ ਘਰ ਵਿੱਚ ਇਕੱਲਾ ਕਮਾਉਣ ਵਾਲਾ ਸੀ। ਇਸ ਮੰਦਭਾਗੀ ਖਬਰ ਨਾਲ ਪੂਰਾ ਪਰਿਵਾਰ ਹਿਲ ਗਿਆ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੈ।
ਮਿਲੀ ਜਾਣਕਾਰੀ ਮੁਤਾਬਕ ਗਗਨਦੀਪ ਸਿੰਘ ਨੂੰ ਅੰਬਾਲਾ ਵਿਚ ਡਿਊਟੀ ਦੌਰਾਨ ਹਾਰਟ ਅਟੈਕ ਆਇਆ, ਜਦੋਂ ਉਸ ਨੂੰ ਡਾਕਟਰਾਂ ਕੋਲ ਲਿਜਾਇਆ ਗਿਆ ਤਾਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਸ ਦਾ ਇੱਕ 7 ਮਹੀਨੇ ਦਾ ਤੇ ਇੱਕ 2 ਸਾਲ ਦਾ ਪੁੱਤਰ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਪਰਿਵਾਰ ‘ਤੇ ਇੰਨਾ ਦੁੱਖਾਂ ਦਾ ਪਹਾੜ ਟੁੱਟਿਆ ਕਿ 6-7 ਮਹੀਨਿਆਂ ਵਿਚ ਤਿੰਨ ਜੀਆਂ ਦੀ ਮੌਤ ਹੋਈ ਹੈ। ਗਗਨਦੀਪ ਦੀ ਮਾਤਾ ਵੀ ਬਹੁਤ ਬਜ਼ੁਰਗ ਹੈ। ਗਗਨਦੀਪ ਸਿੰਘ ਦੇ ਘਰ ‘ਤੇ ਪੂਰਾ ਪਰਿਵਾਰ ਨਿਰਭਰ ਸੀ। ਉਸ ਦੀ ਉਮਰ 29 ਸਾਲ ਸੀ।
ਇਹ ਵੀ ਪੜ੍ਹੋ : ਮੋਹਾਲੀ ‘ਚ ਵਾਪਰਿਆ ਦਰਦਨਾਕ ਹਾਦਸਾ, PU ਦੇ 3 ਵਿਦਿਆਰਥੀਆਂ ਦੀ ਗਈ ਜਾਨ, 1 ਜ਼ਖਮੀ
ਉਸ ਦੌਰਾਨ ਫੌਜੀ ਗਗਨਦੀਪ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਹ 11 ਸਾਲਾਂ ਤੋਂ ਫੌਜ ਵਿਚ ਭਰਤੀ ਸੀ। ਆਨ ਡਿਊਟੀ ਉਸ ਨੂੰ ਹਾਰਟ ਅਟੈਕ ਆ ਗਿਆ। ਉਸ ਦੀ ਮੌਤ ਨਾਲ ਪੂਰੇ ਪਿੰਡ ਵਿਚ ਸੋਗ ਦਾ ਮਾਹੌਲ ਹੈ। ਫੌਜੀ ਜਵਾਨ ਦਾ ਉਸ ਦੇ ਜੱਦੀ ਪਿੰਡ ‘ਚ ਪੂਰੇ ਰੀਤੀ-ਰਿਵਾਜ਼ਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੌਰਾਨ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਦੇ ਪੀਏ ਵੀ ਪਹੁੰਚੇ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਵੱਲੋਂ ਉਨ੍ਹਾਂ ਦੇ ਨਾਲ ਖੜ੍ਹੇ ਹਾਂ ਤੇ ਉਨ੍ਹਾਂ ਦਾ ਬਣਦਾ ਹੱਕ ਸਰਕਾਰ ਵੱਲੋਂ ਉਨ੍ਹਾਂ ਨੂੰ ਮਿਲੇਗਾ।
ਵੀਡੀਓ ਲਈ ਕਲਿੱਕ ਕਰੋ -:
