ਮਈ ਮਹੀਨੇ ਦੇ ਸ਼ੁਰੂਆਤੀ ਦਿਨ ਤਾਂ ਮੀਂਹ ਕਰਕੇ ਰਾਹਤ ਭਰੇ ਨਿਕਲ ਗਏ ਪਰ ਪਿਛਲੇ ਕੁਝ ਦਿਨਾਂ ਤੋਂ ਗਰਮੀ ਨੇ ਲੋਕਾਂ ਦੇ ਵੱਟ ਕੱਢ ਦਿੱਤੇ ਹਨ। ਪਰ ਹੁਣ ਆਉਣ ਵਾਲੇ 9 ਦਿਨ ਹੋਰ ਵੀ ਮੁਸ਼ਕਲ ਹੋਣ ਵਾਲੇ ਸਨ। ਦਰਅਸਲ ਉੱਤਰੀ ਭਾਰਤ ਵਿਚ ਨੌਤਪਾ ਕਰਕੇ ਅਸਮਾਨ ਤੋਂ ਅੱਗ ਵਰ੍ਹੇਗੀ ਤੇ ਗਰਮੀ ਦਾ ਪ੍ਰਕੋਪ ਵਧੇਗਾ।
ਦੱਸ ਦੇਈਏ ਕਿ ਨੌਤਪਾ’ ਹਰ ਸਾਲ ਗਰਮੀਆਂ ਦੇ ਮੌਸਮ ਵਿੱਚ ਆਉਂਦਾ ਹੈ। ‘ਨੌਤਪਾ’ ਦੌਰਾਨ ਲੋਕਾਂ ਨੂੰ 9 ਦਿਨਾਂ ਤੱਕ ਤੇਜ਼ ਗਰਮੀ ਅਤੇ ਤੇਜ਼ ਹਵਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਦਿਨਾਂ ਦੌਰਾਨ, ਸੂਰਜ ਦੀਆਂ ਕਿਰਣਾਂ ਸਿੱਧੀਆਂ ਧਰਤੀ ‘ਤੇ ਪੈਂਦੀਆਂ ਹਨ ਜਿਸ ਕਰਕੇ ਪਾਰਾ ਕਾਫ਼ੀ ਵੱਧ ਜਾਂਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ‘ਨੌਤਪਾ’ 25 ਮਈ ਤੋਂ ਸ਼ੁਰੂ ਹੋਵੇਗਾ ਅਤੇ 2 ਜੂਨ ਤੱਕ ਜਾਰੀ ਰਹੇਗਾ ਇਨ੍ਹਾਂ ਦਿਨਾਂ ਦੌਰਾਨ ਸੂਰਜ ਦੇਵਤਾ ਆਪਣਾ ਪੂਰਾ ਪ੍ਰਕੋਪ ਵਿਖਾਉਣਗੇ।
ਹਿੰਦੂ ਮਾਨਤਾ ਅਨੁਸਾਰ, ਸੂਰਜ ਦੇ ਰੋਹਿਣੀ ਨਕਸ਼ਤਰ ਵਿੱਚ ਪ੍ਰਵੇਸ਼ ਕਰਦੇ ਹੀ ਨੌਤਪਾ ਸ਼ੁਰੂ ਹੋ ਜਾਂਦਾ ਹੈ। ਰੋਹਿਣੀ ਨਕਸ਼ਤਰ ਵਿੱਚ ਸੂਰਜ 15 ਦਿਨਾਂ ਲਈ ਆਉਂਦਾ ਹੈ। ਇਸ ਸਮੇਂ ਦੌਰਾਨ ਪਹਿਲੇ 9 ਦਿਨ ਸਭ ਤੋਂ ਗਰਮ ਹੁੰਦੇ ਹਨ। ਨੌਤਪਾ ਦਾ ਪ੍ਰਭਾਵ ਉੱਤਰੀ ਭਾਰਤ ਵਿੱਚ ਸਭ ਤੋਂ ਵੱਧ ਮਹਿਸੂਸ ਕੀਤਾ ਜਾਂਦਾ ਹੈ, ਜਿੱਥੇ ਇਸ ਸਮੇਂ ਦੌਰਾਨ ਤਾਪਮਾਨ ਆਮ ਨਾਲੋਂ ਵੱਧ ਰਹਿੰਦਾ ਹੈ।
ਮਾਹਰਾ ਨੇ ਲੋਕਾਂ ਨੂੰ ਇਸ ਸਮੇਂ ਦੌਰਾਨ ਖਾਸ ਕਰਕੇ ਦੁਪਹਿਰ ਵੇਲੇ, ਜ਼ਿਆਦਾ ਧੁੱਪ ਤੋਂ ਬਚਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ, ਗਰਮੀ ਤੋਂ ਬਚਣ ਲਈ, ਕਾਫ਼ੀ ਪਾਣੀ ਪੀਣ, ਹਲਕੇ ਕੱਪੜੇ ਪਾਉਣ ਅਤੇ ਕਿਸੇ ਵੀ ਤਰ੍ਹਾਂ ਦੀ ਸਰੀਰਕ ਮਿਹਨਤ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ : ਸਿੱਖ ਅਜਾਇਬ ਘਰ ‘ਚ ਡਾ. ਮਨਮੋਹਨ ਸਿੰਘ ਦੀ ਤਸਵੀਰ ਦਾ ਵਿਰੋਧ, ਭਾਈ ਰਾਜੋਆਣਾ ਨੇ SGPC ਨੂੰ ਲਿਖੀ ਚਿੱਠੀ
ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਸਲਾਹ ਦਿੱਤੀ ਹੈ ਕਿ ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਜੇ ਕੋਈ ਬਹੁਤ ਜ਼ਿਆਦਾ ਗਰਮੀ ਵਿੱਚ ਬਾਹਰ ਜਾਂਦਾ ਹੈ, ਤਾਂ ਉਸ ਨੂੰ ਹਾਈਡਰੇਟਿਡ ਰਹਿਣਾ ਚਾਹੀਦਾ ਹੈ।
ਬਜ਼ੁਰਗਾਂ ਅਤੇ ਬੱਚਿਆਂ ਨੂੰ ਖਾਸ ਤੌਰ ‘ਤੇ ਸਾਵਧਾਨ ਰਹਿਣ ਦੀ ਲੋੜ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 2 ਜੂਨ ਤੋਂ ਬਾਅਦ ‘ਨੌਤਪਾ’ ਦਾ ਪ੍ਰਭਾਵ ਘੱਟ ਜਾਵੇਗਾ, ਅਤੇ ਫਿਰ ਤਾਪਮਾਨ ਵਿੱਚ ਕੁਝ ਰਾਹਤ ਮਿਲ ਸਕਦੀ ਹੈ, ਪਰ ਫਿਲਹਾਲ ਇਹ 9 ਦਿਨ ਬਹੁਤ ਗਰਮ ਰਹਿਣਗੇ।
ਵੀਡੀਓ ਲਈ ਕਲਿੱਕ ਕਰੋ -:
























