ਤਰਨਤਾਰਨ ਵਿੱਚ ਨਕਲੀ ਪੁਲਿਸ ਵਾਲੇ ਬਣ ਕੇ ਆਏ ਤਿੰਨ ਲੋਕਾਂ ਵੱਲੋਂ ਮਾਂ-ਪੁੱਤ ਨਾਲ ਘਰ ਵਿਚ ਵੜ ਕੇ ਲੁੱਟ ਕਰਨ ਦਾ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਤਿੰਨ ਬੰਦੇ ਆਪਣੇ ਆਪ ਨੂੰ CIA ਸਟਾਫ ਦੱਸ ਕੇ ਘਰ ਵਿਚ ਦਾਖਲ ਹੋਏ ਤੇ ਫਿਰ ਲੱਖਾਂ ਰੁਪਏ ਤੇ ਸੋਨੇ ਦੇ ਗਹਿਣੇ ਲੁੱਟ ਕੇ ਭੱਜ ਗਏ। ਪੂਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਔਰਤ ਸਿੰਦਰ ਕੌਰ ਨੇ ਦੱਸਿਆ ਕਿ ਬੀਤੀ ਰਾਤ ਤਿੰਨ ਬੰਦੇ ਉਸਦੇ ਘਰ ਵਿੱਚ ਕੰਧ ਟੱਪ ਕੇ ਵੜੇ ਅਤੇ ਕਿਹਾ ਕਿ ਅਸੀਂ CIA ਸਟਾਫ ਵਾਲੇ ਹਾਂ ਤੇ ਤੁਹਾਡੇ ਘਰ ਵਿਚ ਰੇਡ ਮਾਰਨੀ ਏ। ਉਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ ਤੇ ਕਾਲੀਆਂ ਐਨਕਾਂ ਲਾਈਆਂ ਹੋਈਆਂ ਸਨ। ਉਨ੍ਹਾਂ ਨੇ ਅਲਮਾਰੀਆਂ ਦੇ ਤਾਲੇ ਤੋੜ ਲਏ ਤੇ ਘਰ ਵਿੱਚ ਪਈ ਇੱਕ 2 ਤੋਲੇ ਦੀ ਸੋਨੇ ਦੀ ਚੇਨ ਤੇ ਇੱਕ ਜੋੜੀ ਟਾਪਸ ਚੋਰੀ ਕਰ ਲਏ। ਬਾਅਦ ਵਿੱਚ ਕਹਿਣ ਲੱਗੇ ਕਿ ਤੁਹਾਨੂੰ ਅਫਸਰਾਂ ਕੋਲ ਪੇਸ਼ ਕਰਨਾ ਹੈ ਅਤੇ ਔਰਤ ਦਾ ਹੀ ਫੋਨ ਫੜ ਕੇ ਕਿਸੇ ਨੂੰ ਫੋਨ ਕਰਦੇ ਰਹੇ ਹਨ। ਪੀੜਤ ਔਰਤ ਨੇ ਦੱਸਿਆ ਕਿ ਇਸ ਸਬੰਧੀ ਉਹਨਾਂ ਵੱਲੋਂ ਤਰਨ ਤਾਰਨ ਪੁਲਿਸ ਨੂੰ ਵੀ ਜਾਣੂ ਕਰਵਾਇਆ ਗਿਆ ਹੈ ਪਰ ਅਜੇ ਤੱਕ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ।

ਉਹ ਜ਼ਿਲ੍ਹਾ ਤਰਨ ਤਰਨ ਦੇ ਐਸਐਸਪੀ ਤੋਂ ਮੰਗ ਕਰਦੇ ਹਨ ਕਿ ਉਕਤ ਨਕਲੀ ਪੁਲਿਸ ਵਾਲੇ ਬਣ ਕੇ ਆਏ ਵਿਅਕਤੀਆਂ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਦਾ ਚੋਰੀ ਹੋਇਆ ਸਾਰਾ ਸਮਾਨ ਉਹਨਾਂ ਨੂੰ ਵਾਪਸ ਦਵਾਇਆ ਜਾਵੇ। ਉਧਰ ਮੌਕੇ ‘ਤੇ ਪਹੁੰਚੀ ਪੁਲਿਸ ਟਾਊਨ ਤਰਨ ਤਾਰਨ ਦੇ ਐਸਆਈ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
























