ਅਮਰੀਕਾ ਤੋਂ ਬੀਤੀ ਰਾਤ ਇੱਕ ਹੋਰ ਜਹਾਜ਼ ਵਿਚ ਅੰਮ੍ਰਿਤਸਰ ਏਅਰਪੋਰਟ ਪਹੁੰਚਿਆ, ਜਿਸ ਵਿਚ ਡਿਪੋਰਟ ਕੀਤੇ ਗਏ 112 ਭਾਰਤੀ ਸਨ। ਇਨ੍ਹਾਂ ਵਿਚ ਪੰਜਾਬੀਆਂ ਵਿਚ ਸ਼ਾਮਲ ਇੱਕ ਸਿੱਖ ਨੌਜਵਾਨ ਨੂੰ ਅੰਮ੍ਰਿਤਸਰ ਏਅਰਪੋਰਟ ‘ਤੇ ਬਿਨਾਂ ਪੱਗ ਪਹਿਨੇ ਜਾ ਰਿਹਾ ਸੀ। ਇਹ ਨੌਜਵਾਨ ਅੰਮ੍ਰਿਤਸਰ ਦਾ ਰਹਿਣ ਵਾਲਾ ਮਨਦੀਪ ਸਿੰਘ ਹੈ।
ਉਸ ਨੇ ਦੱਸਿਆ ਕਿ ਉਹ ਭਾਰਤੀ ਫੌਜ ਤੋਂ ਰਿਟਾਇਰਮੈਂਟ ਲੈਣ ਮਗਰੋਂ ਉਸ ਦੇ ਬਦਲੇ ਵਿਚ ਮਿਲੀ ਰਕਮ ਤੇ ਪਤਨੀ ਦੇ ਗਹਿਨੇ ਵੇਚ ਕੇ ਡੌਂਕੀ ਰੂਟ ਰਾਹੀਂ ਅਮਰੀਕਾ ਗਿਆ ਸੀ, ਜਿਥੇ ਅਮਰੀਕੀ ਫੌਜੀਆਂ ਨੇ ਉਸ ਦੀ ਪੱਗ ਲਾਹ ਕੇ ਡਸਟਬਿਨ ਵਿਚ ਸੁੱਟ ਦਿੱਤੀ। ਉਸ ਦੀ ਦਾੜ੍ਹੀ ਤੇ ਸਿਰ ਦੇ ਵਾਲ ਵੀ ਕੱਟੇ ਗਏ।
ਇਸ ਮਗਰੋਂ ਜਦੋਂ ਡਿਪੋਰਟ ਕੀਤਾ ਗਿਆ ਤਾਂ ਹੱਥ-ਪੈਰਾਂ ਵਿਚ ਹੱਥਕੜੀਆੰ ਤੇ ਜ਼ੰਜੀਰਾਂ ਪਾ ਦਿੱਤੀਆਂ ਗਈਆਂ। ਖਾਣ ਨੂੰ ਸਿਰਫ਼ ਸੇਬ, ਚਿਪਸ ਤੇ ਫਰੂਟੀ ਦਿੱਤੀ ਗਈ। ੁਸ ਨੇ ਕੁਝ ਨਹੀਂ ਖਾਧਾ ਕਿ ਕਿਤੇ ਬਾਥਰੂਮ ਨਾ ਜਾਣ ਦਿੱਤਾ ਜਾਂ ਫਿਰ ਉਥੇ ਪਾਣੀ ਨਾ ਹੋਵੇ। 30 ਘੰਟੇ ਸਿਰਫ ਪਾਣੀ ਪੀ ਕੇ ਬਿਤਾਏ।
ਮਨਦੀਪ ਸਿੰਘ ਨੇ ਦੱਸਿਆ ਕਿ ਉਹ ਭਾਰਤੀ ਫੌਜ ਵਿੱਚ ਸੀ। ਉਸ ਨੇ 17 ਸਾਲ ਦੀ ਨੌਕਰੀ ਤੋਂ ਬਾਅਦ ਉੱਥੋਂ ਸੇਵਾਮੁਕਤੀ ਲੈ ਲਈ। ਉਹ ਘਰ ਵਿਹਲਾ ਬੈਠਾ ਸੀ। ਇਸੇ ਲਈ ਉਸ ਨੇ ਵਿਦੇਸ਼ ਜਾ ਕੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦਾ ਫੈਸਲਾ ਕੀਤਾ। ਇਸ ਦੇ ਲਈ ਟਰੈਵਲ ਏਜੰਟਾਂ ਨਾਲ ਗੱਲ ਕੀਤੀ। ਏਜੰਟ ਨੇ ਦੱਸਿਆ ਕਿ ਇਸ ‘ਤੇ 40 ਲੱਖ ਰੁਪਏ ਖਰਚ ਆਉਣਗੇ। ਉਹ ਉਸ ਨੂੰ ਅਮਰੀਕਾ ਭੇਜ ਦੇਵੇਗਾ।
ਮਨਦੀਪ ਨੇ ਅੱਗੇ ਦੱਸਿਆ ਕਿ ਉਸ ਨੂੰ ਫੌਜ ਤੋਂ ਸੇਵਾਮੁਕਤੀ ਤੋਂ ਬਾਅਦ 35 ਲੱਖ ਰੁਪਏ ਮਿਲੇ ਸਨ। ਉਸ ਨੇ ਏਜੰਟ ਨੂੰ ਦੇ ਦਿੱਤੇ। ਬਾਕੀ 5 ਲੱਖ ਰੁਪਏ ਦਾ ਪ੍ਰਬੰਧ ਕਰਨ ਲਈ ਉਸ ਨੇ ਆਪਣੀ ਪਤਨੀ ਦੇ ਗਹਿਣੇ ਵੇਚ ਦਿੱਤੇ। ਇਸ ਤੋਂ ਬਾਅਦ ਏਜੰਟ ਦੀ 40 ਲੱਖ ਰੁਪਏ ਦੀ ਮੰਗ ਪੂਰੀ ਹੋ ਗਈ। ਇਸ ਤੋਂ ਬਾਅਦ ਏਜੰਟ ਨੇ 14 ਲੱਖ ਰੁਪਏ ਹੋਰ ਦੇਣ ਲਈ ਕਿਹਾ। ਜਦੋਂ ਉਸ ਕਿਹਾ ਕਿ ਮੇਰੇ ਕੋਲ ਪੈਸੇ ਨਹੀਂ ਹਨ ਤਾਂ ਏਜੰਟ ਨੇ ਪੈਸੇ ਭੇਜਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਏਜੰਟ ਨੂੰ ਖਾਲੀ ਚੈੱਕ ਦੇ ਕੇ 14 ਲੱਖ ਰੁਪਏ ਦੇ ਕਰਜ਼ੇ ਦਾ ਇੰਤਜ਼ਾਮ ਕਰ ਲਿਆ।
ਇਸ ਤੋਂ ਬਾਅਦ ਪਿਛਲੇ ਸਾਲ 13 ਅਗਸਤ ਨੂੰ ਅਮਰੀਕਾ ਜਾਣ ਲਈ ਘਰੋਂ ਨਿਕਲ ਗਿਆ। ਟਰੈਵਲ ਏਜੰਟ ਨੇ ਪਹਿਲਾਂ ਉਸ ਨੂੰ ਅੰਮ੍ਰਿਤਸਰ ਤੋਂ ਦਿੱਲੀ ਬੁਲਾਇਆ। ਫਿਰ ਦਿੱਲੀ ਤੋਂ ਮੁੰਬਈ, ਕੀਨੀਆ, ਡਕਾਰ, ਐਮਸਟਰਡਮ ਹੁੰਦੇ ਹੋਏ ਸੂਰੀਨਾਮ ਪਹੁੰਚੇ। ਇਥੋਂ ਤੱਕ ਫਲਾਈਟ ਵਿੱਚ ਪਹੁੰਚਿਆ। ਇਸ ਤੋਂ ਬਾਅਦ ਵਾਹਨਾਂ ਰਾਹੀਂ ਜਾਂ ਪੈਦਲ ਹੀ ਉਹ ਗੁਆਨਾ, ਬੋਲੀਵੀਆ, ਪੇਰੂ, ਬ੍ਰਾਜ਼ੀਲ, ਇਕਵਾਡੋਰ, ਕੋਲੰਬੀਆ, ਪਨਾਮਾ ਦੇ ਜੰਗਲਾਂ ਵਿੱਚੋਂ ਹੁੰਦੇ ਹੋਏ ਸੂਰੀਨਾਮ ਤੋਂ ਅਮਰੀਕਾ ਗਏ।
ਮਨਦੀਪ ਨੇ ਕਿਹਾ-ਅਮਰੀਕਾ ਜਾਣ ਲਈ ਉਹ ਕਦੇ ਕਾਰਾਂ ਵਿੱਚ ਲੁਕਿਆ ਅਤੇ ਕਦੇ ਚਾਰ ਦਿਨ ਜੰਗਲਾਂ ਵਿੱਚ ਘੁੰਮਦਾ ਰਿਹਾ। ਡੌਂਕਰਾਂ ਨੇ ਉਸ ਅਤੇ ਉਸ ਦੇ ਦੋਸਤਾਂ ਨੂੰ ਕਿਸ਼ਤੀ ਵਿੱਚ ਬਿਠਾਇਆ ਅਤੇ 30 ਫੁੱਟ ਉੱਚੀਆਂ ਲਹਿਰਾਂ ਵਿੱਚ ਛੱਡ ਦਿੱਤਾ ਗਿਆ। ਕਿਸੇ ਤਰ੍ਹਾਂ ਉਨ੍ਹਾਂ ਆਪਣੀ ਜਾਨ ਬਚਾਈ। ਰਸਤੇ ਵਿੱਚ 70 ਤੋਂ ਵੱਧ ਦਿਨ ਸਿਰਫ਼ ਮੈਗੀ ਖਾ ਕੇ ਹੀ ਬਚੇ।
ਮਨਦੀਪ ਨੇ ਦੱਸਿਆ ਕਿ ਜਿਵੇਂ ਹੀ ਉਹ ਮੈਕਸੀਕੋ ਦੀ ਕੰਧ ਟੱਪ ਕੇ ਅਮਰੀਕਾ ‘ਚ ਦਾਖਲ ਹੋਇਆ ਤਾਂ ਉੱਥੇ ਦੀ ਫੌਜ ਨੇ ਉਸ ਨੂੰ ਫੜ ਲਿਆ। ਉਸ ਨੂੰ ਸਾਰੇ ਕੱਪੜੇ ਲਾਹੁਣ ਲਈ ਕਿਹਾ ਗਿਆ। ਉਸ ਨੇ ਸਿੱਖ ਹੋਣ ਕਰਕੇ ਇਨ੍ਹਾਂ ਧਾਰਮਿਕ ਮਹੱਤਾ ਦੱਸਦੇ ਹੋਏ ਅਜਿਹਾ ਨਾ ਕਰਨ ਨੂੰ ਕਿਹਾ, ਪਰ ਉਸ ਦੀ ਕੋਈ ਗੱਲ ਨਾ ਸੁਣੀ।
ਇਸ ‘ਤੇ ਉਨ੍ਹਾਂ ਨੇ ਮਨਦੀਪ ਦੀ ਪੱਗ ਲਾਹ ਕੇ ਡਸਟਬਿਨ ‘ਚ ਸੁੱਟ ਦਿੱਤੀ। ਉਸ ਦੀ ਦਾੜ੍ਹੀ ਅਤੇ ਸਿਰ ਦੇ ਵਾਲ ਕੱਟ ਕੇ ਛੋਟੇ ਕਰ ਦਿੱਤੇ। ਉੱਥੇ ਸਾਨੂੰ ਸਿਰਫ਼ ਪਜਾਮਾ, ਕਮੀਜ਼, ਜੁਰਾਬਾਂ ਅਤੇ ਜੁੱਤੀਆਂ ਪਾਉਣ ਦੀ ਇਜਾਜ਼ਤ ਸੀ। ਜੁੱਤੀਆਂ ਤੋਂ ਸ਼ੂਲੇਸ ਵੀ ਉਤਾਰ ਦਿੱਤੀਆਂ ਗਈਆਂ। ਜਦੋਂ ਉਸ ਦੇ ਸਣੇ ਹੋਰ ਸਿੱਖ ਨੌਜਵਾਨਾਂ ਨੇ ਦਸਤਾਰ ਵਾਪਸ ਕਰਨ ਲਈ ਕਿਹਾ ਤਾਂ ਅਮਰੀਕੀ ਫੌਜੀਆਂ ਨੇ ਕਿਹਾ ਕਿ ਜੇ ਕਿਸੇ ਨੇ ਇਸ ਨਾਲ ਫਾਹਾ ਲੈ ਲਿਆ ਤਾਂ ਜ਼ਿੰਮੇਵਾਰ ਕੌਣ ਹੋਵੇਗਾ?
ਇਹ ਵੀ ਪੜ੍ਹੋ : ਪੰਜਾਬ ‘ਚ ਮੁੜ ਬਦਲੇਗਾ ਮੌਸਮ ਦਾ ਮਿਜਾਜ਼, 2 ਦਿਨ ਬਾਅਦ ਪਏਗਾ ਮੀਂਹ, ਪਰਤੇਗੀ ਠੰਢ!
ਉਸ ਨੇ ਦੱਸਿਆ ਕਿ ਗ੍ਰਿਫਤਾਰੀ ਤੋਂ ਬਾਅਦ ਸਾਨੂੰ ਕੈਂਪ ਵਿੱਚ ਰੱਖਿਆ ਗਿਆ। ਇਸ ਤੋਂ ਬਾਅਦ ਜਦੋਂ ਡਿਪੋਰਟ ਹੋਣ ਦਾ ਸਮਾਂ ਆਇਆ ਤਾਂ ਉਸ ਦੀਆਂ ਲੱਤਾਂ ਵਿੱਚ ਜ਼ੰਜੀਰਾਂ ਪਾ ਦਿੱਤੀਆਂ ਗਈਆਂ ਅਤੇ ਹੱਥਾਂ ਵਿੱਚ ਹੱਥਕੜੀਆਂ ਪਾ ਦਿੱਤੀਆਂ ਗਈਆਂ। ਇਸ ਤੋਂ ਬਾਅਦ ਉਸ ਨੂੰ ਨੰਗੇ ਸਿਰ ਉਥੋਂ ਬਾਹਰ ਕੱਢਿਆ ਗਿਆ। ਫਿਰ ਸਾਨੂੰ ਅਮਰੀਕੀ ਫੌਜੀ ਜਹਾਜ਼ ਵਿਚ ਬਿਠਾ ਦਿੱਤਾ ਗਿਆ। ਜਿੱਥੇ ਸਾਰੇ ਆਦਮੀਆਂ ਨੂੰ ਹੱਥਕੜੀਆਂ ਅਤੇ ਜ਼ੰਜੀਰਾਂ ਪਾਈਆਂ ਗਈਆਂ ਸਨ।
ਮਨਦੀਪ ਨੇ ਦੱਸਿਆ ਕਿ 30 ਘੰਟੇ ਦੇ ਹਵਾਈ ਸਫਰ ਦੌਰਾਨ ਸਾਨੂੰ ਖਾਣ ਲਈ ਸਿਰਫ਼ ਇੱਕ ਫਲ, ਇੱਕ ਸੇਬ ਅਤੇ ਚਿਪਸ ਦਾ ਇੱਕ ਪੈਕੇਟ ਦਿੱਤਾ ਗਿਆ। ਉਨ੍ਹਾਂ ਨੇ ਸੇਬ ਅਤੇ ਚਿਪਸ ਨਹੀਂ ਖਾਂਦੇ। ਸਾਨੂੰ ਡਰ ਸੀ ਕਿ ਕਿਤੇ ਉਹ ਸਾਨੂੰ ਟਾਇਲਟ ਨਾ ਜਾਣ ਦੇਣ ਜਾਂ ਉੱਥੇ ਪਾਣੀ ਨਾ ਹੋਵੇ। ਇਸ ਕਾਰਨ ਸਿਰਫ਼ ਪਾਣੀ ਹੀ ਪੀਂਦੇ ਰਹੇ। ਜਦੋਂ ਅਸੀਂ ਟਾਇਲਟ ਜਾਣ ਲਈ ਕਿਹਾ ਤਾਂ ਉਨ੍ਹਾਂ ਨੇ ਸਿਰਫ ਇੱਕ ਹੱਥ ਦੀ ਹਥਕੜੀ ਖੋਲ੍ਹ ਦਿੱਤੀ।
ਵੀਡੀਓ ਲਈ ਕਲਿੱਕ ਕਰੋ -:
