ਬਰਨਾਲਾ ਵਿਚ ਧੁੰਦ ਕਰਕੇ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਥੇ ਕੁੜੀ ਦਾ ਸ਼ਗਨ ਲੈ ਕੇ ਜਾ ਰਹੇ ਇੱਕ ਪਰਿਵਾਰ ਦੀਆਂ ਦੋ ਗੱਡੀਆਂ ਦਾ ਐਕਸੀਡੈਂਟ ਹੋ ਗਿਆ। ਕੁੜੀ ਦੇ ਭਰਾ ਸਣੇ ਤਿੰਨ ਦੀਆਂ ਮੌਤ ਹੋ ਗਈ ਅਤੇ ਕੁੜੀ ਸਣੇ 5 ਲੋਕ ਜਖਮੀ ਹੋ ਗਏ। ਮਰਨ ਵਾਲਾ ਇੱਕ ਨੌਜਵਾਨ BSF ਦਾ ਜਵਾਨ ਸੀ, ਜਦਕਿ ਸ਼ਗਨ ਕਰਨ ਵਾਲੀ ਕੁੜੀ ਦਾ ਵੀ ਪੈਰ ਟੁੱਟ ਗਿਆ। ਇਸ ਸੜਕ ਹਾਦਸੇ ਵਿਚ ਸਵਿਫਟ ਡਿਜਾਇਰ ਗੱਡੀ ਵਿਚ ਸਵਾਰ ਇੱਕ 18 ਸਾਲਾਂ ਕੁੜੀ ਤੇ ਉਸ ਦੇ ਚਾਚੇ ਦੇ ਪੁੱਤ ਦੀ ਵੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸੁਨੀਲ ਮਸੀਹ (31), ਅਰਸ਼ਦੀਪ ਮਸੀਹ (21) ਅਤੇ ਅਨੂ (18) ਵਜੋਂ ਹੋਈ ਹੈ।
ਹਾਦਸਾ ਬਰਨਾਲਾ-ਮੋਗਾ ਹਾਈਵੇ ‘ਤੇ ਮੱਲੀਆਂ ਟੋਲ ਪਲਾਜਾ ‘ਤੇ ਵਾਪਰਿਆ। ਦੋਵੇਂ ਗੱਡੀਆਂ ਟੋਲ ਪਲਾਜਾ ਦੇ ਡਿਵਾਈਡਰ ਨਾਲ ਟਕਰਾ ਗਈਆਂ ਅਤ ਇੱਕ ਗੱਡੀ ਵੀ ਬੁਰੀ ਤਰ੍ਹਾਂ ਡੈਮੇਜ ਹੋ ਗਈ। ਜਖਮੀਆਂ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਪੀੜਤ ਪਰਿਵਾਰ ਤਰਨਤਾਰਨ ਦਾ ਰਹਿਣ ਵਾਲਾ ਹੈ, ਜੋ ਸਿਰਸਾ ਵਿਚ ਕੁੜੀ ਦਾ ਸ਼ਗਨ ਲੈ ਕੇ ਜਾ ਰਿਹਾ ਸੀ।

ਇਸ ਮੌਕੇ ਮ੍ਰਿਤਕ ਸਿਪਾਹੀ ਦੇ ਪਿਤਾ ਇਮਾਨਤ ਮਸੀਹ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਅਤੇ ਭਤੀਜਾ ਪਰਿਵਾਰ ਦੇ ਪੰਜ ਹੋਰ ਮੈਂਬਰਾਂ ਸਮੇਤ, ਆਪਣੀ ਭੈਣ ਦੇ ਵਿਆਹ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਤਰਨਤਾਰਨ ਤੋਂ ਸਿਰਸਾ ਜਾ ਰਹੇ ਸਨ। ਧੁੰਦ ਕਾਰਨ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਦਾ ਪੁੱਤਰ ਫੌਜ ਵਿੱਚ ਨੌਕਰੀ ਕਰਦਾ ਸੀ ਅਤੇ ਆਪਣੀ ਭੈਣ ਦੇ ਵਿਆਹ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਛੁੱਟੀ ਲੈ ਕੇ ਆਇਆ ਸੀ। ਹਾਦਸੇ ਵਿੱਚ ਉਨ੍ਹਾਂ ਦੇ ਪੁੱਤਰ ਅਤੇ ਭਤੀਜੇ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ।
ਇਸ ਮੌਕੇ ਮ੍ਰਿਤਕ ਦੇ ਰਿਸ਼ਤੇਦਾਰ ਦਲਜੀਤ ਸਿੰਘ ਨੇ ਦੱਸਿਆ ਕਿ ਉਹ ਤਰਨਤਾਰਨ ਦੇ ਰਹਿਣ ਵਾਲੇ ਸਨ ਅਤੇ ਆਪਣੀ ਧੀ ਦੇ ਵਿਆਹ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਦੋ ਕਾਰਾਂ ਵਿੱਚ ਸਿਰਸਾ ਜਾ ਰਹੇ ਸਨ। ਇਹ ਹਾਦਸਾ ਮੱਲੀਆਂ ਟੋਲ ਪਲਾਜ਼ਾ ਨੇੜੇ ਵਾਪਰਿਆ। ਦੋਵੇਂ ਗੱਡੀਆਂ ਟੋਲ ਪਲਾਜ਼ਾ ਡਿਵਾਈਡਰ ਨਾਲ ਟਕਰਾ ਗਈਆਂ, ਜਿਸ ਕਾਰਨ ਉਨ੍ਹਾਂ ਦੇ ਪੁੱਤਰ ਸੰਦੀਪ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਨ੍ਹਾਂ ਨੇ ਇਸ ਹਾਦਸੇ ਲਈ ਧੁੰਦ ਅਤੇ ਟੋਲ ਪਲਾਜ਼ਾ ਸਟਾਫ ਦੀ ਲਾਪਰਵਾਹੀ ਨੂੰ ਜ਼ਿੰਮੇਵਾਰ ਠਹਿਰਾਇਆ, ਕਿਉਂਕਿ ਉਨ੍ਹਾਂ ਨੇ ਕੋਈ ਸਾਈਨ ਬੋਰਡ ਨਹੀਂ ਲਗਾਏ ਸਨ।
ਇਹ ਵੀ ਪੜ੍ਹੋ : 25 ਤੋਂ 27 ਦਸੰਬਰ ਤੱਕ ਲੱਗੇਗਾ ਸ਼ਹੀਦੀ ਜੋੜ ਮੇਲਾ, ਸ੍ਰੀ ਫਤਿਹਗੜ੍ਹ ਸਾਹਿਬ NO VIP ਜ਼ੋਨ
ਪੁਲਿਸ ਸਟੇਸ਼ਨ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਧੁੰਦ ਕਾਰਨ ਇੱਕ ਸੜਕ ਹਾਦਸਾ ਹੋਇਆ ਸੀ, ਜਿਸ ਦੇ ਨਤੀਜੇ ਵਜੋਂ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ ਸੀ। ਪਿੱਛੇ ਤੋਂ ਆ ਰਹੀ ਇੱਕ ਸਕਾਰਪੀਓ ਕਾਰ ਨੇ ਵੀ ਵਾਹਨ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਤਿੰਨ ਹੋਰ ਗੰਭੀਰ ਜ਼ਖਮੀ ਹੋ ਗਏ। ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਦੁਖਦਾਈ ਮੌਤ ਹੋ ਗਈ, ਜਦੋਂ ਕਿ ਦੋਵਾਂ ਵਾਹਨਾਂ ਵਿੱਚ ਸਵਾਰ ਪੰਜ ਹੋਰ ਗੰਭੀਰ ਜ਼ਖਮੀ ਹੋ ਗਏ। ਪੁਲਿਸ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























