ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ (US) ਆਏ ਭਾਰਤੀਆਂ ਨੂੰ ਫੜ ਕੇ ਡਿਪੋਰਟ ਕੀਤਾ ਜਾ ਰਿਹਾ ਹੈ। ਅਜਿਹੇ ਵਿੱਚ ਇੱਕ ਨਹੀਂ ਸਗੋਂ ਦੋ ਅਮਰੀਕੀ ਜਹਾਜ਼ ਡਿਪੋਰਟ ਕੀਤੇ ਭਾਰਤੀਆਂ ਨੂੰ ਲੈ ਕੇ ਆ ਰਹੇ ਹਨ। ਅੱਜ ਯਾਨੀ ਸ਼ਨੀਵਾਰ ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਜਹਾਜ਼ ਉਤਰੇਗਾ। ਦੂਜਾ ਜਹਾਜ਼ ਐਤਵਾਰ (16 ਫਰਵਰੀ) ਨੂੰ ਪਹੁੰਚੇਗਾ। ਇਨ੍ਹਾਂ ਦੋਵਾਂ ਜਹਾਜ਼ਾਂ ਵਿਚ ਜ਼ਿਆਦਾਤਰ ਲੋਕ ਪੰਜਾਬ ਦੇ ਹਨ।
ਦੂਜੇ ਪਾਸੇ ਇਕ ਦਿਨ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਵਿਚ ਅਮਰੀਕੀ ਜਹਾਜ਼ ਦੇ ਉਤਰਨ ‘ਤੇ ਇਤਰਾਜ਼ ਪ੍ਰਗਟਾਇਆ ਸੀ। ਸੀ.ਐੱਮ. ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਨੂੰ ਬਦਨਾਮ ਕਰਨ ਲਈ ਅਮਰੀਕੀ ਜਹਾਜ਼ ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਾਰਨ ਦੀ ਇਜਾਜ਼ਤ ਦਿੱਤੀ ਹੈ। ਮੁੱਖ ਮੰਤਰੀ ਦੇ ਇਸ ਬਿਆਨ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਵਿਰੋਧੀ ਪਾਰਟੀ ਦੇ ਨੇਤਾ ਇਸ ਬਿਆਨ ‘ਤੇ ਮੁੱਖ ਮੰਤਰੀ ਦੀ ਆਲੋਚਨਾ ਕਰਨ ‘ਚ ਲੱਗੇ ਹੋਏ ਹਨ।
ਇਸ ਵਾਰ ਪਹਿਲਾਂ ਨਾਲੋਂ ਜ਼ਿਆਦਾ ਭਾਰਤੀ ਅਮਰੀਕਾ ਤੋਂ ਡਿਪੋਰਟ ਹੋ ਕੇ ਵਾਪਸ ਪਰਤ ਰਹੇ ਹਨ। 15 ਜਨਵਰੀ (ਸ਼ਨੀਵਾਰ) ਨੂੰ ਅਮਰੀਕੀ ਫੌਜ ਦਾ ਇਕ ਜਹਾਜ਼ 119 ਭਾਰਤੀਆਂ ਨੂੰ ਲੈ ਕੇ ਪਹੁੰਚ ਰਿਹਾ ਹੈ। ਜਹਾਜ਼ ਰਾਤ 10 ਵਜੇ ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰੇਗਾ। ਹਾਲਾਂਕਿ ਸਾਰਿਆਂ ਦੀਆਂ ਨਜ਼ਰਾਂ ਵੀ ਇਸ ਦੇਸ਼ ਨਿਕਾਲੇ ‘ਤੇ ਹੋਣਗੀਆਂ। ਇਸ ਵਾਰ ਵੀ ਲੋਕਾਂ ਦੇ ਮਨਾਂ ਵਿਚ ਇਹ ਸਵਾਲ ਬਣਿਆ ਰਹੇਗਾ ਕਿ ਕੀ ਦੇਸ਼ ਨਿਕਾਲਾ ਦੇਣ ਵਾਲੇ ਲੋਕ ਫਿਰ ਤੋਂ ਹਥਕੜੀਆਂ ਅਤੇ ਜ਼ੰਜੀਰਾਂ ‘ਚ ਨਜ਼ਰ ਆਉਣਗੇ?
15 ਅਤੇ 16 ਫਰਵਰੀ ਨੂੰ ਦੋ ਜਹਾਜ਼ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਨਗੇ। ਇਹ ਫਲਾਈਟ 15 ਜਨਵਰੀ ਨੂੰ ਰਾਤ 10 ਵਜੇ ਅਮਰੀਕਾ ਤੋਂ ਪਹੁੰਚੇਗੀ। ਇਸ ਵਿੱਚ 119 ਭਾਰਤੀ ਹੋਣਗੇ। ਇਸ ਫਲਾਈਟ ਵਿੱਚ ਸਭ ਤੋਂ ਵੱਧ 67 ਲੋਕ ਪੰਜਾਬ ਦੇ ਹਨ। ਇਨ੍ਹਾਂ ਵਿੱਚੋਂ ਵੱਧ ਤੋਂ ਵੱਧ 11 ਗੁਰਦਾਸਪੁਰ ਤੋਂ, 10 ਕਪੂਰਥਲਾ, 10 ਹੁਸ਼ਿਆਰਪੁਰ ਅਤੇ 7 ਅੰਮ੍ਰਿਤਸਰ ਤੋਂ ਹਨ।
ਇਹ ਵੀ ਪੜ੍ਹੋ : ਪ੍ਰਯਾਗਰਾਜ ‘ਚ ਭਿ/ਆ.ਨ/ਕ ਹਾ.ਦ/ਸਾ, ਮਹਾਕੁੰਭ ਜਾ ਰਹੀ ਕਾਰ ਦੀ ਬੱਸ ਨਾਲ ਟੱ/ਕਰ, 10 ਸ਼ਰਧਾਲੂਆਂ ਦੀ ਮੌ/ਤ
ਦੂਜੇ ਪਾਸੇ ਦੂਜੀ ਉਡਾਣ ਵਿੱਚ 33 ਲੋਕ ਹਰਿਆਣਾ ਤੋਂ, 31 ਪੰਜਾਬ, 8 ਗੁਜਰਾਤ, 3 ਉੱਤਰ ਪ੍ਰਦੇਸ਼, 2 ਗੋਆ, 2-2 ਮਹਾਰਾਸ਼ਟਰ ਅਤੇ ਰਾਜਸਥਾਨ ਤੋਂ ਹੋਣਗੇ ਅਤੇ ਇਸ ਤੋਂ ਇਲਾਵਾ ਇੱਕ ਵਿਅਕਤੀ ਹਿਮਾਚਲ ਤੋਂ ਅਤੇ ਸਿਰਫ਼ ਇੱਕ ਵਿਅਕਤੀ ਜੰਮੂ-ਕਸ਼ਮੀਰ ਤੋਂ ਹੋਵੇਗਾ। ਪੰਜਾਬ ਦੇ ਗੁਰਦਾਸਪੁਰ ਤੋਂ 6, ਜਲੰਧਰ ਅਤੇ ਅੰਮ੍ਰਿਤਸਰ ਤੋਂ 4-4 ਵਿਅਕਤੀ ਹਨ।
15 ਫਰਵਰੀ ਦੇ ਜਹਾਜ਼ ਵਿੱਚ ਪੰਜਾਬ ਦੇ ਜ਼ਿਲ੍ਹਿਆਂ ਦੇ ਹੋਣਗੇ ਇੰਨੇ ਲੋਕ
ਅੰਮ੍ਰਿਤਸਰ-6
ਫਰੀਦਕੋਟ-1
ਫਤਿਹਗੜ੍ਹ ਸਾਹਿਬ-1
ਫ਼ਿਰੋਜ਼ਪੁਰ-4
ਗੁਰਦਾਸਪੁਰ-11
ਹੁਸ਼ਿਆਰਪੁਰ-10
ਜਲੰਧਰ-5
ਕਪੂਰਥਲਾ 10
ਲੁਧਿਆਣਾ-1
ਮੋਗਾ 1
ਮੋਹਾਲੀ 3
ਪਟਿਆਲਾ 7
ਰੋਪੜ 1
ਸੰਗਰੂਰ-3
ਤਰਨਤਾਰਨ-3
16 ਫਰਵਰੀ ਦੇ ਜਹਾਜ਼ ਵਿੱਚ ਪੰਜਾਬ ਦੇ ਜ਼ਿਲ੍ਹਿਆਂ ਤੋਂ ਇੰਨੇ ਲੋਕ
ਗੁਰਦਾਸਪੁਰ- 6
ਅੰਮ੍ਰਿਤਸਰ -4
ਜਲੰਧਰ-4
ਕਪੂਰਥਲਾ-3
ਫਿਰੋਜ਼ਪੁਰ-3
ਹੁਸ਼ਿਆਰਪੁਰ-2
ਲੁਧਿਆਣਾ-2
ਪਟਿਆਲਾ-2
ਮਾਨਸਾ-2
ਮੁਹਾਲੀ- 1
ਨਵਾਂਸ਼ਹਿਰ-1
ਸੰਗਰੂਰ-1
ਵੀਡੀਓ ਲਈ ਕਲਿੱਕ ਕਰੋ -:
