ਪਾਇਲ ਦੇ ਰਾੜਾ ਸਾਹਿਬ ਤੋਂ ਲੁਧਿਆਣਾ ਰੋਡ ‘ਤੇ ਲਾਪੜਾ ਦੇ ਕਟਾਰੀ ਰੋਡ ਨੇੜੇ ਸੜਕ ਕਿਨਾਰੇ ਸੁੱਤੇ ਪਏ ਦੋ ਛੋਟੇ ਬੱਚਿਆਂ ਨੂੰ ਤੇਜ਼ ਰਫ਼ਤਾਰ ਕਾਰ ਚਾਲਕ ਨੇ ਕੁਚਲ ਦਿੱਤਾ। ਇਸ ਦਰਦਨਾਕ ਹਾਦਸੇ ਵਿੱਚ ਦੋਵਾਂ ਬੱਚਿਆਂ ਦੀ ਮੌਤ ਹੋ ਗਈ ਹੈ। ਮ੍ਰਿਤਕ ਮਾਸੂਮ ਦੋਵੇਂ ਸਕੇ ਭਰਾ ਹਨ, ਇਕ ਦੀ ਉਮਰ ਸਾਢੇ ਚਾਰ ਸਾਲ ਅਤੇ ਦੂਜੇ ਦੀ ਉਮਰ ਸਿਰਫ ਡੇਢ ਸਾਲ ਦੱਸੀ ਜਾ ਰਹੀ ਹੈ। ਹਾਦਸੇ ‘ਚ ਇਕ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਨੂੰ ਪਹਿਲਾਂ ਨਿੱਜੀ ਹਸਪਤਾਲ ਅਤੇ ਫਿਰ ਲੁਧਿਆਣਾ ਲਿਆਂਦਾ ਗਿਆ ਪਰ ਦੂਜੇ ਬੱਚੇ ਨੂੰ ਵੀ ਬਚਾਇਆ ਨਹੀਂ ਜਾ ਸਕਿਆ।

ਰਾੜਾ ਸਾਹਿਬ ਤੋਂ ਲੁਧਿਆਣਾ ਸੜਕ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ, ਜਿੱਥੇ ਕੰਮ ਕਰ ਰਹੇ ਮਜ਼ਦੂਰਾਂ ਵਿੱਚੋਂ ਇੱਕ ਔਰਤ ਸ਼ਾਮ 4 ਵਜੇ ਦੇ ਕਰੀਬ ਆਪਣੇ ਦੋ ਬੱਚਿਆਂ ਨਾਲ ਸੜਕ ਦੇ ਕਿਨਾਰੇ ਆ ਕੇ ਬੈਠ ਗਈ ਸੀ। ਜਦੋਂ ਮਾਸੂਮ ਬੱਚੇ ਸੌਂ ਗਏ ਤਾਂ ਔਰਤ ਵੀ ਦੋਵੇਂ ਬੱਚਿਆਂ ਨਾਲ ਸੜਕ ਕਿਨਾਰੇ ਲੇਟ ਗਈ। ਇਸ ਤੋਂ ਬਾਅਦ ਕੰਮ ਵਾਲੇ ਪਾਸਿਓਂ ਅਵਾਜ ਆਉਣ ‘ਤੇ ਔਰਤ ਬੱਚਿਆਂ ਨੂੰ ਸੁੱਤਿਆਂ ਛੱਡ ਕੰਮ ‘ਤੇ ਚਲੀ ਗਈ। ਔਰਤ ਅਜੇ ਕੁਝ ਦੂਰ ਹੀ ਪਹੁੰਚੀ ਸੀ ਕਿ ਇਕ ਤੇਜ਼ ਰਫਤਾਰ ਜੇਨ ਕਾਰ ਚਾਲਕ ਦੋਵਾਂ ਬੱਚਿਆਂ ਨੂੰ ਲਤਾੜਦਾ ਹੋਇਆ ਨਿਕਲ ਗਿਆ। ਹਾਦਸੇ ਤੋਂ ਬਾਅਦ ਲੋਕਾਂ ਨੇ ਕਾਰ ਚਾਲਕ ਨੂੰ ਰੋਕਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਕਾਰ ਚਾਲਕ ਫਰਾਰ ਹੋਣ ਵਿੱਚ ਕਾਮਯਾਬ ਰਿਹਾ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਨੂੰ ਅੰਜਾਮ ਦੇਣ ਵਾਲੀ ਕਾਰ ਸੀਸੀਟੀਵੀ ਕੈਮਰੇ ‘ਚ ਆ ਗਈ, ਜਿਸ ਨੂੰ ਪੁਲਸ ਨੇ ਟਰੇਸ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -:

Congress Person open CM Channi’s ” ਪੋਲ”, “CM Channi Spent crores of rupees for advertisement”























