ਗੜ੍ਹਸ਼ੰਕਰ ਅਧੀਨ ਪੈਂਦੇ ਪਿੰਡ ਕੋਟ ਫਤੂਹੀ ਵਿਚ ਨਹਿਰ ਦੇ ਕੰਢੇ ਵੱਡਾ ਹਾਦਸਾ ਵਾਪਰ ਗਿਆ, ਜਿਥੇ ਇੱਕ ਸਕੂਟਰੀ ਤੇ ਕਾਰ ਦੀ ਜ਼ਬਰਦਸਤ ਟੱਕਰ ਹੋ ਗਈ, ਜਿਸ ਵਿਚ ਸਕੂਟਰੀ ‘ਤੇ ਸਵਾਰ ਦੋ ਨੌਜਵਾਨ ਨਹਿਰ ਵਿਚ ਜਾ ਡਿੱਗੇ। ਇਸ ਦੌਰਾਨ ਮੌਕੇ ‘ਤੇ ਮੌਜੂਦ ਲੋਕਾਂ ਨੇ ਤੁਰੰਤ ਰੈਸਕਿਊ ਆਪ੍ਰੇਸ਼ਨ ਚਲਾਉਣਾ ਸ਼ੁਰੂ ਕਰ ਦਿੱਤਾ, ਜਿਸ ਵਿਚ ਇੱਕ ਨੌਜਵਾਨ ਨੂੰ ਤਾਂ ਬਚਾ ਲਿਆ ਗਿਆ ਪਰ ਦੂਜਾ ਨੌਜਵਾਨ ਨਹਿਰ ਦੇ ਵਹਾਅ ਵਿਚ ਰੁੜ ਗਿਆ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।
ਇਸ ਹਾਦਸੇ ਵਿਚ ਗੱਡੀ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ, ਹਾਲਾਂਕਿ ਗੱਡੀ ਵਿਚ ਬੈਠੇ ਬੰਦੇ ਨੂੰ ਕਿਸੇ ਕਿਸਮ ਦਾ ਨੁਕਸਾਨ ਨਹੀਂ ਪਹੁੰਚਿਆ, ਜਦਕਿ ਇਹ ਦੋਵੇਂ ਨੌਜਵਾਨ ਨਹਿਰ ਵਿਚ ਜਾ ਡਿੱਗੇ। ਪਹਾੜਾਂ ਵਾਲੇ ਪਾਸਿਓਂ ਆ ਰਹੇ ਪਾਣੀ ਕਰਕੇ ਨਹਿਰ ਵਿਚ ਵਹਾਅ ਵੀ ਕਾਫੀ ਤੇਜ਼ ਹੈ।
ਇਹ ਵੀ ਪੜ੍ਹੋ : J&K : ਡੋਡਾ ‘ਚ ਬੱਦਲ ਫਟਣ ਨਾਲ ਤਬਾਹੀ, ਰੁੜੇ ਕਈ ਘਰ, ਰੋਕੀ ਗਈ ਮਾਤਾ ਵੈਸ਼ਣੋ ਦੇਵੀ ਦੀ ਯਾਤਰਾ
ਦੱਸ ਦੇਈਏ ਕਿ ਜੰਮੂ-ਕਸ਼ਣੀਰ ਤੇ ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ ਦਾ ਅਸਰ ਪੰਜਾਬ ਵਿਚ ਵੀ ਨਜ਼ਰ ਆ ਰਿਹਾ ਹੈ। ਰਣਜੀਤ ਸਾਗਰ ਡੈਮ ਤੇ ਭਾਖੜਾ ਡੈਮ ਤੋਂ ਲਗਾਤਾਰ ਪਾਣੀ ਛੱਡੇ ਜਾਣ ਕਰਕੇ ਰਾਵੀ ਸਤਲੁਜ ਤੇ ਬਿਆਸ ਨਦੀਆਂ ਵਿਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ। ਨਹਿਰਾਂ-ਨਾਲੇ ਵੀ ਉਫਾਨ ‘ਤੇ ਹਨ। ਇਸ ਦੌਰਾਨ ਨਹਿਰਾਂ, ਦਰਿਆਵਾਂ ਵਾਲੇ ਪਾਸਿਓਂ ਸਫਰ ਕਰ ਰਹੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























