ਪੱਛਮੀ ਗੜਬੜੀ ਦੇ ਚੱਲਦੇ ਉੱਤਰ ਭਾਰਤ ਵਿਚ ਬਦਲੇ ਮੌਸਮ ਕਾਰਨ ਦੇਰ ਰਾਤ ਦਿੱਲੀ ਦਾ ਮੌਸਮ ਕਾਫੀ ਖਰਾਬ ਹੋ ਗਿਆ। ਦੇਰ ਰਾਤ ਤੇਜ਼ ਹਵਾਵਾਂ ਦੇ ਚੱਲਦੇ ਦਿੱਲੀ ਏਅਰਪੋਰਟ ‘ਤੇ ਲੈਂਡ ਹੋਣ ਵਾਲੀਆਂ 11 ਫਲਾਈਟਾਂ ਨੂੰ ਡਾਇਵਰਟ ਕਰ ਦਿੱਤਾ ਗਿਆ ਜਿਸ ਦੇ ਬਾਅਦ ਇਨ੍ਹਾਂ ਫਲਾਈਟਾਂ ਦੀ ਹੋਰਨਾਂ ਸ਼ਹਿਰਾਂ ਵਿਚ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਲਗਭਗ 2 ਵਜੇ ਦੇ ਬਾਅਦ ਮੌਸਮ ਸਾਫ ਹੋਇਆ ਤੇ ਇਹ ਫਲਾਈਟਾਂ ਦੁਬਾਰਾ ਦਿੱਲੀ ਲਈ ਰਵਾਨਾ ਹੋਈਆਂ।
ਜਾਣਕਾਰੀ ਮੁਤਾਬਕ ਵੀਰਵਾਰ ਦਿੱਲੀ ਵਿਚ ਤੇਜ਼ ਹਵਾਵਾਂ ਤੇ ਮੀਂਹ ਕਾਰਨ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ‘ਤੇ ਹਵਾਈ ਆਵਾਜਾਈ ਪ੍ਰਭਾਵਿਤ ਹੋਈਜਿਸ ਵਿਚ 9 ਘਰੇਲੂ ਤੇ 2 ਇੰਟਰਨੈਸ਼ਨਲ ਫਲਾਈਟਾਂ ਨੂੰ ਡਾਇਵਰਡ ਕਰਨਾ ਪਿਆ ਜਿਨ੍ਹਾਂ ਵਿਚੋਂ ਅੰਮ੍ਰਿਤਸਰ ਚਾਰ, ਜੈਪੁਰ ਤਿੰਨ ਫਲਾਈਟਾਂ ਤੋਂ ਇਲਾਵਾ ਗਵਾਲੀਅਰ, ਇੰਦੌਰ, ਚੇਨਈ, ਅਹਿਮਦਾਬਾਦ ਏਅਰਪੋਰਟ ‘ਤੇ ਵੀ ਫਲਾਈਟਾਂ ਨੂੰ ਲੈਂਡ ਕਰਵਾਉਣਾ ਪਿਆ।
ਇੰਦੌਰ-ਦਿੱਲੀ ਆਉਣ ਵਾਲੀ ਇੰਡੀਗੋ 6E2174 ਨੂੰ ਜੈਪੁਰ ਡਾਇਵਰਟ ਕੀਤਾ ਗਿਆ। ਪੁਣੇ ਦਿੱਲੀ ਫਲਾਈਟ ਏਅਰ ਇੰਡੀਆ AI850 ਨੂੰ ਗਵਾਲੀਅਰ ਏਅਰਪੋਰਟ ‘ਤੇ ਲੈਂਡ ਕੀਤਾ ਗਿਆ। ਕੋਲਕਾਤਾ ਦਿੱਲੀ ਫਲਾਈਟ ਇੰਡੀਗੋ 6E6183 ਨੂੰ ਇੰਦੌਰ ਏਅਰਪੋਰਟ ‘ਤੇ ਲੈਂਟ ਕੀਤਾ ਗਿਆ। ਹਾਂਗਕਾਂਗ ਦਿੱਲੀ ਇੰਟਰਨੈਸ਼ਨਲ ਫਲਾਈਟ ਕੈਥੇ-ਪੈਸੇਫਿਕ CX 695 ਨੂੰ ਚੇਨਈ ਏਅਰਪੋਰਟ ‘ਤੇ ਲੈਂਡ ਕਰਵਾਇਆ ਗਿਆ। ਮੁੰਬਈ ਦਿੱਲੀ ਫਲਾਈਟ ਏਅਰ ਇੰਡੀਆ AI888 ਨੂੰ ਅਹਿਮਦਾਬਾਦ ਏਅਰਪੋਰਟ ‘ਤੇ ਲੈਂਡ ਕਰਵਾਇਆ ਗਿਆ। ਭੁਵਨੇਸ਼ਵਰ ਦਿੱਲੀ ਫਲਾਈਟ ਇੰਡੀਗੋ 6E2207 ਨੂੰ ਅੰਮ੍ਰਿਤਸਰ ਏਅਰਪੋਰਟ ‘ਤੇ ਲੈਂਡ ਕਰਵਾਇਆ ਗਿਆ। ਰਾਜਕੋਟ ਦਿੱਲੀ ਫਲਾਈਟ ਏਅਰਇੰਡੀਆ AI404 ਜੈਪੁਰ ਏਅਰਪੋਰਟ ‘ਤੇ ਲੈਂਡ ਹੋਈ, ਮੁੰਬਈ ਦਿੱਲੀ ਫਲਾਈਟ ਵਿਸਤਾਰਾ UK940 ਅੰਮ੍ਰਿਤਸਰ ਏਅਰਪੋਰਟ ‘ਤੇ ਲੈਂਡ ਹੋਈ। ਝਾਰਸੁਗੁੜਾ ਦਿੱਲੀ ਫਲਾਈਟ ਸਪਾਈਸਜੈੱਟ SG8362 ਜੈਪੁਰ ਏਅਰਪੋਰਟ ‘ਤੇ ਲੈਂਡ ਹੋਈ। ਬੰਗਲੌਰ ਦਿੱਲੀ ਫਲਾਈਟ ਵਿਸਤਾਰਾ UK818 ਅੰਮ੍ਰਿਤਸਰ ਏਅਰਪੋਰਟ ‘ਤੇ ਲੈਂਡ ਕਰਵਾਈ ਗਈ। ਸਾਊਦੀ ਅਰੇਬੀਏ ਦੇ ਰਿਆਧ ਤੋਂ ਦਿੱਲੀ ਆਉਣ ਵਾਲੀ ਫਲਾਈਟ ਏਅਰ ਇੰਡੀਆ AI926 ਨੂੰ ਅੰਮ੍ਰਿਤਸਰ ਏਅਰਪੋਰਟ ‘ਤੇ ਲੈਂਡ ਕਰਵਾਇਆ ਗਿਆ।
ਵੀਡੀਓ ਲਈ ਕਲਿੱਕ ਕਰੋ -: