ਅੰਮ੍ਰਿਤਸਰ ਵਿੱਚ ਇੱਕ ਬੰਦੇ ਨੇ ਆਪਣੀ ਪਤਨੀ ਨੂੰ ਇੱਕ ਹੋਟਲ ਵਿੱਚ ਕਿਸੇ ਹੋਰ ਆਦਮੀ ਨਾਲ ਰੰਗੇ ਹੱਥੀਂ ਫੜ ਲਿਆ। ਫਿਰ ਉਹ ਬਾਜ਼ਾਰ ਵਿੱਚ ਭੁੱਬਾਂ ਮਾਰ ਕੇ ਰੋਣ ਲੱਗ ਪਿਆ। ਉਸ ਨੇ ਕਿਹਾ ਕਿ ਉਸ ਦੀ ਪਤਨੀ ਵਿਆਹ ਤੋਂ ਬਾਅਦ ਹੀ ਇਹ ਹਰਕਤਾਂ ਕਰ ਰਹੀ ਸੀ, ਇਸੇ ਕਰਕੇ ਉਸ ਨੇ ਉਸਦੇ ਸਕੂਟਰ ‘ਤੇ GPS ਲਗਾਇਆ ਸੀ। ਉਸ ਨੂੰ ਟਰੈਕ ਕਰਦੇ ਹੋਏ ਉਹ ਹੋਟਲ ਪਹੁੰਚ ਗਿਆ।
ਰੰਗੇ ਹੱਥੀਂ ਫੜੀ ਗਈ ਪਤਨੀ ਨੇ ਆਪਣੀ ਗਲਤੀ ਮੰਨਣ ਦੀ ਬਜਾਏ ਕਿਹਾ ਕਿ ਉਹ ਆਪਣੇ ਪਤੀ ਨਾਲ ਨਹੀਂ ਜਾਣਾ ਚਾਹੁੰਦੀ ਅਤੇ ਉਸ ਆਦਮੀ ਨਾਲ ਰਹੇਗੀ ਜਿਸ ਨਾਲ ਉਹ ਹੋਟਲ ਵਿੱਚ ਫੜੀ ਗਈ ਸੀ। ਫਿਰ ਪੁਲਿਸ ਮੌਕੇ ‘ਤੇ ਪਹੁੰਚੀ, ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਅਤੇ ਅਗਲੀ ਕਾਰਵਾਈ ਕੀਤੀ।
ਬੰਦੇ ਨੇ ਦੱਸਿਆ ਕਿ ਉਸ ਦਾ ਵਿਆਹ 25 ਅਪ੍ਰੈਲ 2010 ਨੂੰ ਦਸੂਹਾ ਦੀ ਰਹਿਣ ਵਾਲੀ ਇਸ ਔਰਤ ਨਾਲ ਹੋਇਆ ਸੀ। ਉਹ 2018 ਵਿਚ ਵੀ ਕਿਸੇ ਨਾਲ ਹੋਟਲ ਵਿਚ ਫੜੀ ਗਈ ਸੀ। ਉਸ ਵੇਲੇ ਉਸ ਦੇ ਮਾਪਿਆਂ ਨੂੰ ਬੁਲਾਇਆ। ਫਿਰ ਉਸ ਦੇ ਤੇ ਉਸ ਦੇ ਮਾਪਿਆਂ ਵੱਲੋਂ ਮੁਆਫੀ ਮੰਗਣ ‘ਤੇ ਚਿਤਾਵਨੀ ਦੇ ਕੇ ਮਾਫ ਕਰ ਦਿੱਤਾ ਕਿਉਂਕਿ ਬੱਚੇ ਛੋਟੇ ਹਨ।
ਸ਼ੁੱਕਰਵਾਰ ਨੂੰ ਉਹ 3 ਵਜੇ ਘਰੋਂ ਨਿਕਲੀ। 15-20 ਫੋਨ ਕਰਨ ‘ਤੇ ਵੀ ਉਸ ਨੇ ਫੋਨ ਨਹੀਂ ਚੁੱਕਿਆ। ਬੰਦੇ ਨੂੰ ਆਪਣੀ ਘਰਵਾਲੀ ‘ਤੇ ਪਹਿਲਾਂ ਹੀ ਸ਼ੱਕ ਸੀ ਜਿਸ ਕਰਕੇ ਉਸ ਨੇ ਉਸ ਦੀ ਸਕੂਟੀ ‘ਤੇ GPS ਲਾਇਆ ਸੀ ਤੇ ਫਿਰ ਉਸ ਦਾ ਪਿੱਛਾ ਕੀਤਾ ਤਾਂ ਉਹ ਹੋਟਲ ਵਿਚ ਮਿਲੀ। ਉਸ ਨੇ ਦੱਸਿਆ ਕਿ ਔਰਤ ਦੇ ਪਰਿਵਾਰ ਵਾਲਿਆ ਨੂੰ ਵੀ ਇਸ ਬਾਰੇ ਦੱਸ ਦਿੱਤਾ ਹੈ। ਉਸ ਦੇ ਦੋ ਬੱਚੇ ਹਨ। ਉਸ ਨੇ ਪੁਲਿਸ ਤੋਂ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਤੇ ਕਿਹਾ ਕਿ ਉਸ ਨੂੰ ਇਨਸਾਫ ਦਿਵਾਇਆ ਜਾਵੇ।
ਇਹ ਵੀ ਪੜ੍ਹੋ : ਫਿਰੋਜ਼ਪੁਰ ‘ਚ ਵੱਡੀ ਡਰੱਗ ਰਿਕਵਰੀ, 250 ਕਰੋੜ ਤੋਂ ਵੱਧ ਦੀ ਹੈਰੋਇਨ ਨਾਲ ਤਸਕਰ ਗ੍ਰਿਫਤਾਰ
ਉਸ ਦੇ ਸਹੁਰੇ ਨੇ ਕਿਹਾ ਕਿ ਮੇਰੇ ਪੁੱਤਰ ਦੇ ਵਿਆਹ ਨੂੰ 15 ਸਾਲ ਹੋ ਗਏ ਹਨ। ਉਦੋਂ ਤੋਂ, ਮੇਰੀ ਨੂੰਹ ਨਾਲ ਲਗਾਤਾਰ ਲੜਾਈਆਂ ਹੁੰਦੀਆਂ ਰਹੀਆਂ ਹਨ। ਉਸ ਦਾ ਪਹਿਲਾਂ ਕਿਸੇ ਹੋਰ ਆਦਮੀ ਨਾਲ ਨਾਜਾਇਜ਼ ਸਬੰਧ ਸੀ ਅਤੇ ਉਹ ਉਦੋਂ ਵੀ ਫੜੀ ਗਈ ਸੀ। ਉਸ ਸਮੇਂ ਆਂਢ-ਗੁਆਂਢ ਅਤੇ ਪਤਲੰਤੇ ਲੋਕਾਂ ਨੇ ਦਖਲ ਦਿੱਤਾ ਅਤੇ ਸਮਝੌਤਾ ਕਰਵਾਇਆ। ਨੂੰਹ ਅਤੇ ਉਸਦੇ ਮਾਪਿਆਂ ਨੇ ਮੁਆਫੀ ਮੰਗੀ। ਸਾਡੇ ਕੋਲ ਇਸ ਦੇ ਸਬੂਤ ਹਨ।” ਜਦੋਂ ਨੂੰਹ ਨੇ ਮੁਆਫ਼ੀ ਮੰਗੀ, ਤਾਂ ਅਸੀਂ ਵਿਧਾਇਕ ਦੇ ਘਰ ਸਮਝੌਤਾ ਕਰ ਲਿਆ ਸੀ। ਹੁਣ ਉਹ ਫਿਰ ਫੜੀ ਗਈ ਹੈ। ਹੁਣ ਉਹ ਖੁੱਲ੍ਹ ਕੇ ਕਹਿ ਰਹੀ ਹੈ ਕਿ ਉਹ ਉਸ ਨਾਲ ਰਹਿਣਾ ਚਾਹੁੰਦੀ ਹੈ ਅਤੇ ਆਪਣੇ ਪਤੀ ਨਾਲ ਨਹੀਂ ਜਾਣਾ ਚਾਹੁੰਦੀ।
ਵੀਡੀਓ ਲਈ ਕਲਿੱਕ ਕਰੋ -:
























