ਖੰਨਾ ਵਿਚ ਇੱਕ ਔਰਤ ਨੂੰ ਆਪਣੇ ਪਤੀ ਨੂੰ ਸੱਟਾ ਲਾਉਣ ਤੋਂ ਰੋਕਣਾ ਮਹਿੰਗਾ ਪੈ ਗਿਆ ਕਿ ਉਸ ਦੇ ਪਤੀ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮਾਮਲਾ ਪਿੰਡ ਜੀਰਕ ਦਾ ਹੈ। ਗੁਆਂਢੀਆਂ ਨੇ ਉਸ ਦੇ ਪੇਕਿਆਂ ਨੂੰ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੇ ਜਵਾਈ ਨੇ ਉਨ੍ਹਾਂ ਦੀ ਧੀ ਦਾ ਗਲ ਘੁੱਟ ਕੇ ਕਤਲ ਕਰ ਦਿੱਤਾ। ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ।
ਮ੍ਰਿਤਕਾ ਪਰਮਜੀਤ ਕੌਰ (38) ਪਤਨੀ ਲਖਵੀਰ ਸਿੰਘ ਦੇ ਪੇਕਾ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਜਵਾਈ ਅਕਸਰ ਹੀ ਉਨ੍ਹਾਂ ਦੀ ਧੀ ਨੂੰ ਤੰਗ-ਪ੍ਰੇਸ਼ਾਨ ਕਰਦਾ ਸੀ। ਘਰ ਦੇ ਚੱਮਚ ਤੋਂ ਲੈ ਕੇ ਬੈੱਡ-ਏਸੀ ਤੱਕ ਉਸ ਨੇ ਗਿਰਵੀ ਰੱਖੇ ਹੋਏ ਸਨ। ਗਹਿਣੇ ਵੀ ਵੇਚ ਚੁੱਕਾ ਸੀ। ਮੋਟਰਸਾਈਕਲ ਵੀ ਗਿਰਵੀ ਰੱਖਿਆ ਹੋਇਆ ਸੀ। ਉਸ ਨੂੰ ਜੂਏ ਦੀ ਲਤ ਸੀ ਤੇ ਉਹ ਔਰਤ ਦੇ ਘਰ ਦੇ ਪਰਿਵਾਰ ਤੋਂ ਵੀ ਪੈਸੇ ਲਏ ਸਨ।
ਇਨ੍ਹਾਂ ਗੱਲ੍ਹਾਂ ਕਰਕੇ ਉਨ੍ਹਾਂ ਦੇ ਘਰ ਵਿਚ ਕਲੇਸ਼ ਰਹਿੰਦਾ ਸੀ। ਉਹ ਉਸ ਨੂੰ ਮਾਰਦਾ-ਕੁੱਟਦਾ ਵੀ ਸੀ। ਪਤਨੀ ਨੇ ਉਸ ਨੂੰ ਇਹ ਕੰਮ ਕਰਨ ਤੋਂ ਰੋਕਦੀ ਸੀ ਜਿਸ ਕਰਕੇ ਪਤੀ ਨੇ ਉਸ ਦਾ ਕਤਲ ਕਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦੀਆਂ ਦੋ ਲੜਕੀਆਂ ਹਨ। ਉਨ੍ਹਾਂ ਇਨਸਾਫ ਦੀ ਗੁਹਾਰ ਲਾਈ ਹੈ। ਪੁਲਿਸ ਨੇ ਮ੍ਰਿਤਕਾ ਦੇ ਪਤੀ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : 17 ਸਾਲਾਂ ਟਿਕਟੌਕ ਸਟਾਰ ਦਾ ਬੇ/ਰਹਿ/ਮੀ ਨਾਲ ਕ/ਤ/ਲ, ਘਰ ‘ਚ ਵੜ ਕੇ ਮਾ/ਰੀ ਗੋ/ਲੀ
ਮਿਲੀ ਜਾਣਕਾਰੀ ਮੁਤਾਬਕ ਲਖਵੀਰ ਸਿੰਘ ਨੇ ਆਪਣੀ ਪਤਨੀ ਦੇ ਨਾਂ ‘ਤੇ ਲੋਨ ਲਿਆ ਹੋਇਆ ਸੀ। ਇਨ੍ਹਾਂ ਗੱਲਾਂ ਨੂੰ ਲੈ ਕੇ ਹੀ ਇਨ੍ਹਾਂ ਵਿਚ ਘਰੇਲੂ ਕਲੇਸ਼ ਹੋਇਆ ਅਤੇ ਉਸ ਦਾ ਗਲ ਘੁੱਟ ਕੇ ਕਤਲ ਕਰ ਦਿੱਤਾ ਗਿਆ। ਇਸ ਦੌਰਾਨ ਉਸ ਦਾ ਪਤੀ ਉਸ ਦੇ ਕੋਲ ਖੜ੍ਹਾ ਹੋਇਆ ਸੀ, ਨਾ ਰੋਇਆ ਨਾ ਟਸ ਤੋਂ ਮਸ ਹੋਇਆ। ਥਾਣਾ ਮਲੋਟ ਦੀ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ ਗਈ ਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਉਹ ਆਪਣਾ ਗੁਨਾਹ ਮੰਨ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























