ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਸਿਵਲ ਹਸਪਤਾਲ ਵਿੱਚ ਇੱਕ ਔਰਤ ਨੇ ਨਕਲੀ ਨਰਸ ਬਣ ਕੇ ਇੱਕ ਬੱਚਾ ਚੋਰੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਸ ਤੋਂ ਪਹਿਲਾਂ ਕਿ ਉਹ ਵਾਰਦਾਤ ਨੂੰ ਅੰਜਾਮ ਦਿੰਦੀ ਕਿ ਲੋਕਾਂ ਨੇ ਉਸ ਨੂੰ ਫੜ ਲਿਆ। ਇਸ ਤੋਂ ਬਾਅਦ ਔਰਤ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।
ਪੁਲਿਸ ਨੇ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਦੀ ਪਛਾਣ ਸਵੀਟੀ ਵਾਸੀ ਸਲੇਮ ਟਾਬਰੀ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ। ਸੰਗਰੂਰ ਪੁਲਿਸ ਨੇ ਔਰਤ ਵਿਰੁੱਧ ਧਾਰਾ 137(2) BNS ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੁਲਿਸ ਨੂੰ ਆਪਣਾ ਬਿਆਨ ਦਰਜ ਕਰਵਾਉਂਦੇ ਹੋਏ ਰੋਹਿਤ ਕੁਮਾਰ ਨੇ ਕਿਹਾ ਕਿ ਉਸ ਦੇ ਬੱਚੇ ਦਾ ਜਨਮ ਸਿਵਲ ਹਸਪਤਾਲ ਵਿੱਚ ਹੋਇਆ ਸੀ। ਇਸ ਦੌਰਾਨ ਇੱਕ ਔਰਤ ਆਈ, ਉਹ ਆਪਣੇ ਆਪ ਨੂੰ ਨਰਸ ਦੱਸ ਰਹੀ ਸੀ। ਉਹ ਪਹਿਲਾਂ ਬੱਚੇ ਨਾਲ ਖੇਡਣ ਲੱਗੀ। ਇਸ ਤੋਂ ਬਾਅਦ ਉਨ੍ਹਾਂ ਨੂੰ ਉਸ ‘ਤੇ ਸ਼ੱਕ ਹੋਇਆ, ਇਸ ਲਈ ਅਸੀਂ ਉਸ ਨੂੰ ਬੱਚੇ ਤੋਂ ਦੂਰ ਕਰ ਦਿੱਤਾ। ਇਸ ਤੋਂ ਬਾਅਦ ਉਹ ਦੂਜੇ ਬੱਚੇ ਨਾਲ ਖੇਡਣ ਲੱਗ ਪਈ।

ਇੱਕ ਹੋਰ ਬੰਦੇ ਹਰਪਾਲ ਨੇ ਕਿਹਾ ਕਿ 23 ਮਈ ਨੂੰ ਉਸ ਦੇ ਘਰ ਇੱਕ ਬੱਚੀ ਦਾ ਜਨਮ ਹੋਇਆ ਸੀ। ਜਦੋਂ ਉਹ ਉਸ ਨੂੰ ਦੂਜੇ ਵਾਰਡ ਵਿੱਚ ਲੈ ਕੇ ਜਾਣ ਲੱਗੀ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ। ਉਸ ਨੇ ਖੁਦ ਹਸਪਤਾਲ ਦੇ ਸਟਾਫ ਤੋਂ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਔਰਤ ਉਨ੍ਹਾਂ ਦੀ ਕਰਮਚਾਰੀ ਨਹੀਂ ਹੈ।
ਉਨ੍ਹਾਂ ਨੇ ਔਰਤ ਨੂੰ ਘੇਰ ਲਿਆ। ਉਸ ਨੂੰ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਉਹ ਕੋਈ ਵੀ ਸਹੀ ਜਵਾਬ ਨਹੀਂ ਦੇ ਸਕੀ। ਇਸ ਸਮੇਂ ਦੌਰਾਨ ਉਸ ਨੇ ਇੱਕ ਹੋਰ ਬੱਚੇ ਨੂੰ ਚੁੱਕ ਲਿਆ ਸੀ। ਜਦੋਂ ਉਨ੍ਹਾਂ ਨੇ ਉਸ ਤੋਂ ਉਸ ਦਾ ਆਈਡੀ ਕਾਰਡ ਮੰਗਿਆ, ਤਾਂ ਉਹ ਕੁਝ ਵੀ ਨਹੀਂ ਦਿਖਾ ਸਕੀ। ਇਸ ਦੌਰਾਨ ਹਸਪਤਾਲ ਦਾ ਅਸਲ ਸਟਾਫ਼ ਵੀ ਉੱਥੇ ਪਹੁੰਚ ਗਿਆ।
ਇਹ ਵੀ ਪੜ੍ਹੋ : ਗ੍ਰਿਫਤਾਰ ਥਾਰ ਵਾਲੀ ਕਾਂਸਟੇਬਲ ਦਾ ਗਾਇਕਾ ਅਫਸਾਨਾ ਖਾਨ ਨਾਲ ਜੁੜਿਆ ਕਨੈਕਸ਼ਨ, ਜਾਣੋ ਪੂਰਾ ਮਾਮਲਾ
ਦੋਸ਼ੀ ਔਰਤ ਨੇ ਮੀਡੀਆ ਨੂੰ ਦੱਸਿਆ ਕਿ ਉਹ ਲੁਧਿਆਣਾ ਦੀ ਰਹਿਣ ਵਾਲੀ ਹੈ। ਪੁਲਿਸ ਨੇ ਪਰਿਵਾਰ ਨਾਲ ਵੀ ਸੰਪਰਕ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਅਜੇ ਤੱਕ ਕੋਈ ਪੁਰਾਣਾ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਵੀਡੀਓ ਲਈ ਕਲਿੱਕ ਕਰੋ -:
























