ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਦੇ ਪ੍ਰਿਆ ਇਨਕਲੇਵ ਵਿੱਚ ਇੱਕ ਚਿੰਤਾਜਨਕ ਘਟਨਾ ਸਾਹਮਣੇ ਆਈ ਹੈ। ਜਿੱਥੇ ਇਕ ਔਰਤ ਵੰਦਨਾ ਆਪਣੀ ਬੇਟੀ ਪ੍ਰਾਂਸ਼ੀ ਨਾਲ ਦੁਪਹਿਰ ਕਰੀਬ 2.30 ਵਜੇ ਘਰੋਂ ਨਿਕਲੀ ਅਤੇ ਵਾਪਸ ਨਹੀਂ ਆਈ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮਾਂ-ਧੀ ਦੀ ਭਾਲ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਜਦੋਂ ਉਹ ਕਾਫੀ ਦੇਰ ਤੱਕ ਘਰ ਨਹੀਂ ਪਰਤੀ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਲੋਕਾਂ ਨੇ ਦੱਸਿਆ ਕਿ ਵੰਦਨਾ ਨੇ ਆਪਣੀ ਧੀ ਨਾਲ ਫਾਜ਼ਿਲਕਾ ਰੋਡ ‘ਤੇ ਰਾਜਸਥਾਨ ਨਹਿਰ ‘ਚ ਛਾਲ ਮਾਰ ਦਿੱਤੀ ਹੈ। ਇਸ ਸੂਚਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਤੁਰੰਤ ਗੋਤਾਖੋਰਾਂ ਨੂੰ ਬੁਲਾਇਆ। ਔਰਤ ਦੀ ਸਕੂਟੀ ਨਹਿਰ ਦੇ ਕੰਢੇ ਖੜ੍ਹੀ ਮਿਲੀ ਹੈ।
ਦੋਵਾਂ ਦੇ ਲਾਪਤਾ ਹੋਣ ਤੋਂ ਬਾਅਦ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਪਰਿਵਾਰ ਨੇ ਦੱਸਿਆ ਕਿ ਬੱਚੀ ਨੇ 10 ਮਾਰਚ ਨੂੰ ਕੁੜੀ ਨੇ 2 ਸਾਲ ਦੀ ਹੋਣਾ ਸੀ। ਉਸ ਦੇ ਜਨਮ ਦਿਨ ਮਨਾਉਣ ਨੂੰ ਲੈ ਕੇ ਘਰ ਗੱਲਾਂ ਹੋ ਰਹੀਆਂ ਸਨ ਤੇ ਅਜਿਹੀ ਲੜਾਈ-ਝਗੜੇ ਵਾਲੀ ਕੋਈ ਗੱਲ ਵੀ ਨਹੀਂ ਹੋਈ। ਉਹ ਚੰਗੀ-ਭਲੀ ਹੱਸਦੀ ਘਰੋਂ ਗਈ ਏ ਤੇ ਫਿਰ ਵਾਪਸ ਨਹੀਂ ਆਈ। ਫਿਰ ਕਿਸੇ ਨੇ ਆ ਕੇ ਪਰਿਵਾਰ ਨੂੰ ਦੱਸਿਆ ਕਿ ਉਨ੍ਹਾਂ ਦੀ ਨੂੰਹ ਨੇ ਕੁੜੀ ਸਣੇ ਨਹਿਰ ਵਿਚ ਛਾਲ ਮਾਰ ਦਿੱਤੀ ਹੈ।
ਇਹ ਵੀ ਪੜ੍ਹੋ : ਗੋ.ਲੀ ਲੱਗੀ ਜਾਂ ਹਾਰ/ਟ ਅਟੈ.ਕ! ਜਾਗੋ ‘ਚ ਭੰਗੜਾ ਪਾਉਂਦੇ ਸਰਪੰਚ ਦੇ ਪਤੀ ਨੂੰ ਆਈ ਮੌ/ਤ, ਵੀਡੀਓ ਆਈ ਸਾਹਮਣੇ
ਫਿਲਹਾਲ ਗੋਤਾਖੋਰ ਅਤੇ ਪਰਿਵਾਰਕ ਮੈਂਬਰ ਅਬੋਹਰ ਦੀ ਨਹਿਰ ‘ਚ ਦੋਵਾਂ ਦੀ ਭਾਲ ਕਰ ਰਹੇ ਹਨ। ਘਟਨਾ ਸਬੰਧੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਦੋਵਾਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਘਟਨਾ ਦੇ ਕਾਰਨਾਂ ਬਾਰੇ ਵੀ ਜਾਣਕਾਰੀ ਅਜੇ ਸਪੱਸ਼ਟ ਨਹੀਂ ਹੋ ਸਕੀ ਹੈ।
ਵੀਡੀਓ ਲਈ ਕਲਿੱਕ ਕਰੋ -:
