ਟੀ.ਐਨ.ਸੀ. ਦੇ ਪ੍ਰਾਣਾ ਪ੍ਰਾਜੈਕਟ ਦੇ ਤਹਿਤ ਮਾਨਵ ਵਿਕਾਸ ਸੰਸਥਾਨ ਨੇ ਮਾਲੇਰਕਟਲਾ ਦੇ ਪਿੰਡ ਸੰਦੌੜ, ਬੀੜਅਮਾਮਗੜ੍ਹ, ਮੋਹਮੰਦਗੜ੍ਹ ਅਤੇ ਮਾਣਕੀ ਵਿੱਚ ਮਹਿਲਾ ਕੇਂਦਰਿਤ ਕੈਂਪ ਕਰਵਾਇਆ। ਕਮਿਊਨੀਕੇਸ਼ਨ ਮੈਨੇਜਰ ਜਸਦੀਪ ਕੌਰ ਮੁਤਾਬਕ ਮਹਿਲਾ ਕੇਂਦਰਿਤ ਕੈਂਪ ਆਪਣੇ ਪਿੰਡ ਦੀਆਂ ਮਹਿਲਾਵਾਂ ਨੂੰ ਹਵਾ, ਪਾਣੀ, ਮਿੱਟੀ , ਪਰਾਲੀ ਅਤੇ ਸਿਹਤ ਸੰਬੰਧੀ ਜਾਣਕਾਰੀ ਦੇਣ ਦਾ ਬਹੁਤ ਵਧੀਆ ਮਾਧਿਅਮ ਹੈ। ਜ਼ਿਲ੍ਹਾ ਕਾਰਡੀਨੇਟਰ ਸਤਪਾਲ ਸਿੰਘ ਬਰਾੜ ਮੁਤਾਬਕ ਮਹਿਲਾ ਕੇਂਦਰਿਤ ਕੈਂਪਾਂ ਰਾਹੀਂ ਸਾਨੂੰ ਕਿਸਾਨ ਭੈਣਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਜ਼ਿਲ੍ਹਾ ਸੁਪਰਵਾਈਜ਼ਰ ਸਤਨਾਮ ਨੇ ਦੱਸਿਆ ਕਿ ਅਸੀਂ ਮਹਿਲਾ ਕੇਂਦਰਿਤ ਕੈਂਪ ਮਾਲੇਰਕੋਟਲਾ ਦੇ ਪਿੰਡਾਂ ਵਿੱਚ ਜਾਰੀ ਰੱਖਾਂਗੇ। ਇਹਨਾਂ ਸਾਰੇ ਮਹਿਲਾ ਕੇਂਦਰਿਤ ਕੈਂਪਾਂ ਵਿੱਚ ਤਕਰੀਬਨ 150 ਕਿਸਾਨ ਭੈਣਾਂ ਨੇ ਸ਼ਿਰਕਤ ਕੀਤੀ। ਇਸ ਮਹਿਲਾ ਕੇਂਦਰਿਤ ਕੈਂਪ ਵਿੱਚ ਮਾਨਵ ਵਿਕਾਸ ਸੰਸਥਾਨ ਦੇ ਖੇਤੀਬਾੜੀ ਸੁਪਰਵਾਈਜ਼ਰ ਹਰਦੀਪ ਸਿੰਘ ਕਿਸਾਨ ਮਿੱਤਰ ਇੰਦਰਪਾਲ ਸਿੰਘ, ਗੁਰਪ੍ਰੀਤ ਸਿੰਘ, ਬਲਕਾਰ ਖਾਨ, ਗੁਰਤੇਜ ਸਿੰਘ ਅਤੇ ਮੁਹਮੰਦ ਦੇ ਨਾਲ ਨਾਲ ਹੋਰ ਪਤਵੰਤੇ ਸੱਜਣ ਸ਼ਾਮਿਲ ਰਹੇ।
ਇਹ ਵੀ ਪੜ੍ਹੋ : ਵਿਜੀਲੈਂਸ ਬਿਓਰੋ ਦੀ ਵੱਡੀ ਕਾਰਵਾਈ, ASI ਤੇ ਸੀਨੀਅਰ ਕਾਂਸਟੇਬਲ ਨੂੰ 50,000 ਰੁ: ਦੀ ਰਿਸ਼ਵਤ ਲੈਂਦਿਆਂ ਕੀਤਾ ਕਾਬੂ
ਵੀਡੀਓ ਲਈ ਕਲਿੱਕ ਕਰੋ -:
