ਮਲੋਟ ਨੇੜਲੇ ਪਿੰਡ ਸ਼ੇਖੂ ਦੇ ਰਹਿਣ ਵਾਲੇ ਰੋਵਣ ਪ੍ਰੀਤ ਸਿੰਘ, ਜਿਸ ਦੀ ਉਮਰ 21 ਸਾਲ ਸੀ, ਦੀ ਭੇਤਭਰੇ ਹਲਾਤਾਂ ਵਿੱਚ ਮੌਤ ਹੋ ਗਈ। ਗੱਭਰੂ ਜਵਾਨ ਮੁੰਡੇ ਦੀ ਅਚਾਨਕ ਮੌਤ ਹੋ ਜਾਣ ਨਾਲ ਜਿੱਥੇ ਘਰ ਤੇ ਇਲਾਕੇ ਵਿੱਚ ਸੋਗ ਪਸਰ ਗਿਆ, ਉੱਥੇ ਉਸ ਦੀ ਮੌਤ ਵੀ ਬੁਝਾਰਤ ਬਣੀ ਹੋਈ ਹੈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰੋਬਨਪ੍ਰੀਤ 21 ਮਾਰਚ ਨੂੰ ਰੋਜ਼ ਵਾਂਗ ਘਰੋਂ ਸੈਰ ਕਰਨ ਗਿਆ ਸੀ, ਉਹ ਸ਼ੇਖੂ ਪਿੰਡ ਦੇ ਬਿਲਕੁਲ ਨੇੜਲੇ ਲੰਘਦੇ ਬਾਈਪਾਸ ਦੇ ਪੁਲ ਉੱਪਰ ਜਾਂ ਨੇੜੇ ਸੈਰ ਕਰਦਾ ਸੀ। ਉਸ ਦਿਨ ਜਦੋਂ ਉਹ ਘਰ ਵਾਪਸ ਨਾ ਆਇਆ ਤਾਂ ਦੱਸ ਕੁ ਵਜੇ ਸਿਵਲ ਹਸਪਤਾਲ ਤੋਂ ਫੋਨ ਗਿਆ ਕਿ ਉਹਨਾਂ ਦਾ ਲੜਕਾ ਜ਼ੇਰੇ ਇਲਾਜ ਹੈ। ਉਥੇ ਉਹ ਜ਼ਖਮੀ ਹਾਲਤ ਵਿਚ ਪਿਆ ਹੋਇਆ ਸੀ।
ਜਦ ਪਰਿਵਾਰ ਦੇ ਮੈਂਬਰ ਉਥੇ ਗਏ ਤਾਂ ਸਿਵਲ ਹਸਪਤਾਲ ਮਲੋਟ ਨੇ ਉਸ ਨੂੰ ਬਠਿੰਡੇ ਰੈਫਰ ਕਰ ਦਿੱਤਾ ਅਤੇ ਬਠਿੰਡੇ ਰੋਵਣਪ੍ਰੀਤ ਦਾ ਚਾਚਾ ਡਾਕਟਰ ਭੁਪਿੰਦਰ ਸਿੰਘ ਖੁਦ ਹੀ ਆਪਣੇ ਭਤੀਜੇ ਦਾ ਆਪਣੇ ਡਾਕਟਰਾਂ ਦੀ ਟੀਮ ਨਾਲ ਇਲਾਜ ਕਰ ਰਿਹਾ ਸੀ ਪਰ ਉਸ ਦੀ ਹਾਲਤ ਵਿਗੜਦੀ ਗਈ ਅਤੇ ਉਸ ਨੂੰ ਡੀਐਮਸੀ ਹਸਪਤਾਲ ਲੁਧਿਆਣਾ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਉਸ ਦੀ ਮੌਤ ਐਕਸੀਡੈਂਟ ਦੌਰਾਨ ਨਹੀਂ ਹੋਈ, ਕੋਈ ਬੇਹੋਸ਼ੀ ਵਾਲੀ ਚੀਜ਼ ਖਾਣ ਨਾਲ ਹੋਈ ਹੈ। ਬਾਅਦ ਵਿੱਚ ਪੈਟਰੋਲ ਪੰਪ ਤੋਂ ਸੀਸੀਟੀਵੀ ਦੇਖਣ ਤੋਂ ਬਾਅਦ ਪਤਾ ਚੱਲਿਆ ਕਿ ਮੌਤ ਕਿਸੇ ਸੜਕ ਹਾਦਸੇ ਨਾਲ ਨਹੀਂ, ਸਗੋਂ ਕਿਸੇ ਅਣਪਛਾਤੇ ਬੰਦੇ ਵੱਲੋਂ ਉਸ ਨੂੰ ਮਾਰਿਆ ਗਿਆ ਹੈ। ਵੀਡੀਓ ਦੱਸਦੀ ਹੈ ਕਿ ਜਿਸ ਤਰ੍ਹਾਂ ਉਹ ਪੁਲ ਉਪਰੋਂ ਥੱਲੇ ਡਿੱਗ ਰਿਹਾ ਦਿਸ ਰਿਹਾ ਹੈ ਅਜਿਹਾ ਲੱਗ ਰਿਹਾ ਹੈ ਕਿ ਉਸ ਨੂੰ ਉਪਰੋਂ ਸੁੱਟਿਆ ਗਿਆ ਹੈ ਅਤੇ ਕਤਲ ਨੂੰ ਸੜਕ ਹਾਦਸੇ ਦਾ ਕੇਸ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਇਹ ਵੀ ਪੜ੍ਹੋ : MP ਅੰ.ਮ੍ਰਿਤਪਾ.ਲ ਸਿੰਘ ਦੇ 8 ਸਾਥੀਆਂ ਦੀ ਕੋਰਟ ‘ਚ ਹੋਈ ਪੇਸ਼ੀ, ਅਦਾਲਤ ਨੇ ਮੁੜ ਭੇਜਿਆ ਪੁਲਿਸ ਰਿਮਾਂਡ ‘ਤੇ
ਦੂਜੇ ਪਾਸੇ DSP ਇਕਬਾਲ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ‘ਤੇ ਮਾਮਲਾ ਦਰਜ ਕਰਕੇ ਪੁਲਿਸ ਵੱਲੋਂ ਹਰ ਜਗ੍ਹਾ ‘ਤੇ ਸੀਸੀਟੀਵੀ ਖੰਗਾਲੇ ਜਾ ਰਹੇ ਹਨ ਤੇ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
