ਜਗਰਾਓਂ ‘ਚ ਬਾਈਕ ਸਵਾਰ ਨੌਜਵਾਨ ਦੇ ਚਾਈਨਾ ਡੋਰ ਦਾ ਸ਼ਿਕਾਰ ਹੋ ਗਿਆ, ਉਸ ਦੇ ਗਲੇ ਵਿਚ ਡੋਰ ਫਸ ਗਈ। ਉਸ ਨੇ ਖੁਦ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ, ਪਰ ਬਾਈਕ ਦਾ ਸੰਤੁਲਨ ਵਿਗੜਣ ਕਾਰਨ ਉਹ ਖੰਭੇ ਨਾਲ ਟਕਰਾ ਗਿਆ। ਘਟਨਾ ਦਾ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਹੈ।
ਘਟਨਾ ਝਾਂਸੀ ਰਾਣੀ ਚੌਕ ਨੇੜੇ ਮੁਹੱਲਾ ਸ਼ਹੀਦ ਭਗਤ ਸਿੰਘ ਨਗਰ ਦੀ ਹੈ। ਜ਼ਖਮੀ ਨੌਜਵਾਨ ਦਾ ਨਾਂ ਆਰਿਅਨ ਸਿੰਘ ਹੈ। ਆਰਿਅਨ ਦੇ ਸਿਰ ਖੰਭੇ ਵਿਚ ਲਗਾ ਗਿਆ, ਜਿਸ ਕਾਰਨ ਉਸ ਦੀ ਹਾਲਤ ਗੰਭੀਰ ਹੈ। ਘਟਨਾ ਦੇ ਵੇਲੇ ਆਰਿਅਨ ਮੰਡੀ ਤੋਂ ਕਮਲ ਚੌਕ ਵੱਲੋਂ ਜਾ ਰਿਹਾ ਸੀ।
ਅਚਾਨਕ ਉਸ ਦੇ ਗਲੇ ਵਿਚ ਪਲਾਸਟਿਕ ਡੋਰ ਫਸ ਗਈ, ਜਿਸ ਨਾਲ ਉਸ ਦਾ ਗਲਾ ਕਟ ਗਿਆ ਅਤੇ ਬਾਈਕ ਦਾ ਸੰਤੁਲਨ ਵਿਗੜਣ ਤੋਂ ਉਹ ਸਿੱਧਾ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਆਲੇ-ਦੁਆਲੇ ਦੇ ਲੋਕ ਘਰਾਂ ਤੋਂ ਬਾਹਰ ਨਿਕਲ ਆਏ। ਡਿਗਣ ਦੌਰਾਨ ਆਰਿਅਨ ਦਾ ਸਿਰ ਜ਼ਮੀਨ ਨਾਲ ਵੀ ਟਕਰਾਇਆ।
ਇਹ ਵੀ ਪੜ੍ਹੋ : ਰਿਸ਼ਵਤ ਲੈਂਦਾ JE ਕਾਬੂ, ਚਾਹ ਦੀ ਦੁਕਾਨ ‘ਤੇ ਬਿਜਲੀ ਮੀਟਰ ਲਾਉਣ ਲਈ ਮੰਗੇ 36,000 ਰੁ.
ਰਾਹਗੀਰ ਹਰਪ੍ਰੀਤ ਸਿੰਘ ਨੇ ਜ਼ਖਮੀ ਆਰਿਅਨ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿਥੇ ਉਸ ਦੀ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਸੀ.ਐੱਮ.ਸੀ. ਹਸਪਤਾਲ ਰੈਫਰ ਕਰ ਦਿੱਤਾ ਗਿਆ। ਆਰਿਅਨ ਡਿਸਪੋਜ਼ਲ ਰੋਡ ਸਥਿਤ ਨਵੀਂ ਗਊਸ਼ਾਲਾ ਦੇ ਕੋਲ ਰਹਿੰਦਾ ਹੈ ਅਤੇ ਕਮਲ ਚੌਕ ਦੇ ਕੋਲ ਇੱਕ ਜੁੱਤੇ ਦੀ ਦੁਕਾਨ ‘ਤੇ ਕੰਮ ਕਰਦਾ ਹੈ। ਉਸ ਦੇ ਪਿਤਾ ਰੂਬੀ ਇੱਕ ਦਿਹਾੜੀ ਮਜ਼ਦੂਰ ਹਨ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਚਿੰਤਾ ਵਾਲੀ ਗੱਲ ਹੈ ਕਿ ਬਸੰਤ ਪੰਚਮੀ ਦੇ ਮੌਸਮ ਵਿਚ ਜਗਰਾਓਂ ਵਿਚ ਧੜੱਲੇ ਨਾਲ ਪਲਾਸਟਿਕ ਡੋਰ ਵਿਕ ਰਿਹਾ ਹੈ। ਪੁਲਿਸ ਨੇ ਹੁਣ ਤੱਕ ਸਿਰਫ ਸੱਤ ਗੱਟੂ ਜ਼ਬਤ ਕੀਤੇ ਹਨ, ਜਦਕਿ ਸ਼ਹਿਰ ਵਿਚ ਰੋਜ਼ਾਨਾ ਦਰਜਨਾਂ ਪਲਾਸਟਿਕ ਡੋਰ ਦਾ ਗੱਟੂ ਵਿਕ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
