ਫਿਲੌਰ ਕੋਲ ਪੈਂਦੇ ਸਤਲੁਜ ਦਰਿਆ ਵਿਚ ਇੱਕ ਨੌਜਵਾਨ ਦੇ ਲਾਪਤਾ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ, ਜੋਕਿ ਕੁਝ ਸਾਥੀਆਂ ਨਾਲ ਮੂਰਤੀ ਵਿਸਰਜਨ ਕਰਨ ਲਈ ਦਰਿਆ ‘ਤੇ ਆਇਆ ਸੀ। ਨੌਜਵਾਨ ਦੀ ਪਛਾਣ 27 ਸਾਲਾਂ ਧੀਰਜ ਸ਼ਰਮਾ ਵਜੋਂ ਹੋਈ ਹੈ। ਧੀਰਜ ਦੇ ਪਰਿਵਾਰ ਵਾਲੇ ਇੱਕੋ ਹੀ ਗੁਹਾਰ ਲਾ ਰਹੇ ਹਨ ਕਿ ਉਸ ਨੂੰ ਲੱਭ ਦਿੱਤਾ ਜਾਵੇ। ਉਸ ਦੇ ਸਾਥੀਆਂ ਦਾ ਕਹਿਣਾ ਹੈ ਕਿ ਉਹ ਦਰਿਆ ਵਿਚ ਰੁੜ ਗਿਆ ਹੈ। ਫਿਲਹਾਲ ਪੁਲਿਸ ਟੀਮ ਵੀ ਦਰਿਆ ‘ਤੇ ਪਹੁੰਚੀ ਹੋਈ ਹੈ, ਇਸ ਦੇ ਨਾਲ ਹੀ ਗੋਤਾਖੋਰਾਂ ਦੀ ਟੀਮ ਵੀ ਪਹੁੰਚ ਚੁੱਕੀ ਹੈ ਅਤੇ ਉਸ ਨੂੰ ਦਰਿਆ ਵਿਚ ਲੱਭਿਆ ਜਾ ਰਿਹਾ ਹੈ। ਲਾਡੋਵਾਲ ਪੁਲਿਸ ਨੇ ਦੱਸਿਆ ਕਿ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਧੀਰਜ ਸ਼ਰਮਾ ਦੀ ਪਤਨੀ ਤੇ ਮਾਂ ਨੇ ਦੱਸਿਆ ਕਿ ਸਾਨੂੰ ਉਸ ਦੇ ਨਾਲ ਆਏ ਮੁੰਡਿਆਂ ਨੇ ਦੱਸਿਆ ਹੈ ਕਿ ਧੀਰਜ ਲਾਪਤਾ ਹੋ ਗਿਆ ਹੈ ਪਰ ਸਾਨੂੰ ਯਕੀਨ ਨਹੀਂ ਹੋ ਰਿਹਾ। ਉਸ ਦੀ ਪਤਨੀ ਗੀਤਾ ਨੇ ਕਿਹਾ ਕਿ ਉਹ ਰਾਜੀਵ ਗਾਂਧੀ ਕਾਲੋਨੀ, ਫੋਕਲ ਪੁਆਇੰਟ ਦੇ ਰਹਿਣ ਵਾਲੇ ਹਨ। ਧੀਰਜ ਕੱਲ੍ਹ ਸ਼ਾਮ ਤੋਂ ਉਹ ਘਰ ਨਹੀਂ ਆਇਆ, ਉਹ ਮੂਰਤੀ ਵਿਸਰਜਨ ਲਈ ਇਥੇ ਆਇਆ ਸੀ।
ਉਸ ਨੇ ਅੱਗੇ ਕਿਹਾ ਕਿ ਉਸ ਦੇ ਨਾਲ ਆਏ ਲੋਕ ਕਹਿ ਰਹੇ ਸਨ ਕਿ ਉਹ ਗੁੰਮ ਹੋ ਗਿਆ ਹੈ, ਜਾਂ ਕੀਤੇ ਚਲਾ ਗਿਆ ਹੈ, ਉਹ ਕਈ ਗੱਲਾਂ ਬਣਾ ਰਹੇ ਹਨ, ਪਰ ਉਹ ਘਰ ਨਹੀਂ ਆਇਆ। ਉਸ ਨੇ ਦੱਸਿਆ ਕਿ ਉਸ ਦਾ ਇੱਕ ਛੋਟਾ ਬੱਚਾ ਹੈ, ਉਸ ਦੇ ਪਤੀ ਨੂੰ ਲੱਭ ਦਿੱਤਾ ਜਾਵੇ।
ਇਹ ਵੀ ਪੜ੍ਹੋ : Alert : Gmail ਯੂਜ਼ਰਸ ਲਈ Google ਦੀ ਚਿਤਾਵਨੀ, 250 ਕਰੋੜ ਅਕਾਊਂਟਸ ‘ਤੇ ਹੈਕਿੰਗ ਦਾ ਖ਼ਤਰਾ!
ਦੂਜੇ ਪਾਸੇ ਲਾਡੋਵਾਲ ਪੁਲਿਸ ਥਾਣੇ ਦੇ ASI ਵਿਕਰਮਜੀਤ ਸਿੰਘ ਨੇ ਕਿਹਾ ਕਿ ਸਾਨੂੰ 10 ਕੁ ਵਜੇ ਇਤਲਾਹ ਮਿਲੀ ਸੀ ਕਿ ਫੋਕਲ ਪੁਆਇੰਟ ਤੋਂ ਕੁਝ ਲੋਕ ਮੱਥਾ ਟੇਕਣ ਆਏ ਸਨ। ਧੀਰਜ ਸ਼ਰਮਾ ਵੀ ਆਪਣੇ ਆਂਢੀ-ਗੁਆਂਢੀਆਂ ਨਾਲ ਇਥੇ ਆਇਆ ਸੀ। ਇੱਕ ਬੱਚੇ ਨੂੰ ਬਚਾਉਣ ਲਈ ਉਹ ਅੱਗੇ ਵਧਿਆ ਤੇ ਉਹ ਰੁੜ ਗਿਆ। ਇਹ ਘਟਨਾ ਕੱਲ੍ਹ ਸ਼ਾਮ 4 ਵਜੇ ਦੇ ਕਰੀਬ ਦੀ ਹੈ। ਉਨ੍ਹਾਂ ਕਿਹਾ ਕਿ ਗੋਤਾਖੋਰ ਸਵੇਰ ਦੇ ਉਸ ਦੀ ਲਾਸ਼ ਲੱਭਣ ਵਿਚ ਲੱਗੇ ਹੋਏ ਹਨ, ਜਦੋਂ ਵੀ ਬਾਡੀ ਮਿਲ ਗਈ ਤਾਂ ਬਣਦੀ ਕਾਰਵਾਈ ਕਰੇਗੀ।
ਵੀਡੀਓ ਲਈ ਕਲਿੱਕ ਕਰੋ -:
