ਟਾਂਡਾ ਦੇ ਪਿੰਡ ਰੜਾ ਦੇ ਇੱਕ ਵੇਟ ਲਿਫਟਰ ਨੇ ਆਸਟ੍ਰੇਲੀਆ ਵਿੱਚ ਹੋਈਆਂ ਮਾਸਟਰ ਖੇਡਾਂ ਵਿੱਚ ਸੋਨ ਤਗਮਾ ਜਿੱਤ ਕੇ ਟਾਂਡਾ ਦਾ ਨਾਂ ਰੌਸ਼ਨ ਕੀਤਾ ਹੈ। ਸ਼ਰਨਦੀਪ ਸਿੰਘ ਜੱਸੀ ਨੇ ਓਪਨ ਵਰਗ ਵਿੱਚ ਸੋਨ ਤਗਮਾ ਜਿੱਤ ਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ।
ਜੱਸੀ ਸਰਕਾਰੀ ਕਾਲਜ, ਟਾਂਡਾ ਵਿਖੇ ਵੇਟ ਲਿਫਟਿੰਗ ਸੈਂਟਰ ਦਾ ਮੈਂਬਰ ਰਿਹਾ ਹੈ ਅਤੇ ਅੰਤਰ ਯੂਨੀਵਰਸਿਟੀ ਸੋਨ ਤਗਮਾ ਜੇਤੂ ਅਤੇ ਰਾਸ਼ਟਰੀ ਪੱਧਰ ਦਾ ਖਿਡਾਰੀ ਰਿਹਾ ਹੈ।
ਇਹ ਵੀ ਪੜ੍ਹੋ : ਪਰਿਵਾਰ ਦੇ 3 ਜੀਆਂ ਦੇ ਇਕੱਠੇ ਬਲੇ ਸਿਵੇ, ਬੰਦੇ ਨੇ ਹੱਥੀਂ ਮਾਂ ਤੇ ਧੀ ਨੂੰ ਕਤਲ ਕਰ ਕੀਤੀ ਖੁ.ਦ.ਕੁਸ਼ੀ
ਇਸ ਪ੍ਰਾਪਤੀ ਲਈ ਵੇਟਲਿਫਟਿੰਗ ਤੇ ਹੋਰ ਖੇਡਾਂ ਦੇ ਪ੍ਰਮੋਟਰਾਂ ਜਸਪਾਲ ਸਿੰਘ ਚੌਹਾਨ, ਬਲਜਿੰਦਰ ਸਿੰਘ ਭਿੰਡਰ, ਗਗਨ ਵੈਦ, ਜਰਨੈਲ ਸਿੰਘ, ਇੰਦਰਜੀਤ ਸਿੰਘ, ਇੰਦਰਜੀਤ ਗੋਲਡੀ, ਹਰਜੀਤ ਸੋਨੀ, ਗੁਰਸੇਵਕ ਮਾਰਸ਼ਲ, ਰਮਨਜੀਤ ਸਿੰਘ, ਅਵਤਾਰ ਸਿੰਘ ਵਿਰਕ ਆਦਿ ਨੇ ਦੱਸਿਆ ਕਿ ਟਾਂਡਾ ਪੁੱਜਣ ‘ਤੇ ਜੱਸੀ ਦਾ ਸਵਾਗਤ ਕਰ ਉਨ੍ਹਾਂ ਨੂੰ ਸਨਮਾਨ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: