ਭਾਰਤੀ ਰੇਲਵੇ ਵਿੱਚ ਸਰਕਾਰੀ ਨੌਕਰੀਆਂ ਦੀ ਤਲਾਸ਼ ਕਰ ਰਹੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਰੇਲਵੇ ਭਰਤੀ ਬੋਰਡ ਦੁਆਰਾ ਟੈਕਨੀਸ਼ੀਅਨ ਦੀਆਂ ਅਸਾਮੀਆਂ ਲਈ ਬੰਪਰ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਾਰੀ ਨੋਟੀਫਿਕੇਸ਼ਨ ਮੁਤਾਬਕ ਕੁੱਲ 9144 ਅਸਾਮੀਆਂ ‘ਤੇ ਭਰਤੀ ਕੀਤੀ ਜਾਵੇਗੀ। ਫਿਲਹਾਲ ਇਨ੍ਹਾਂ ਅਸਾਮੀਆਂ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਨਹੀਂ ਹੋਈ ਹੈ।
ਰੇਲਵੇ ਭਰਤੀ ਬੋਰਡ ਦੁਆਰਾ ਜਾਰੀ ਨੋਟੀਫਿਕੇਸ਼ਨ ਮੁਤਾਬਕ ਇਸ ਅਸਾਮੀ ਲਈ ਅਰਜ਼ੀ ਪ੍ਰਕਿਰਿਆ 9 ਮਾਰਚ, 2024 ਤੋਂ ਸ਼ੁਰੂ ਹੋਵੇਗੀ। ਇਸ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਨੂੰ 8 ਅਪ੍ਰੈਲ 2024 ਤੱਕ ਦਾ ਸਮਾਂ ਮਿਲੇਗਾ। ਇਸ ਅਸਾਮੀ ਲਈ ਪ੍ਰੀਖਿਆ ਅਕਤੂਬਰ ਜਾਂ ਦਸੰਬਰ ਵਿੱਚ ਕਰਵਾਈ ਜਾ ਸਕਦੀ ਹੈ।
ਰੇਲਵੇ ‘ਚ ਟੈਕਨੀਸ਼ੀਅਨ ਗ੍ਰੇਡ 1 ਸਿਗਨਲ ਦੇ ਅਹੁਦੇ ਲਈ ਕੁੱਲ 1092 ਅਸਾਮੀਆਂ ‘ਤੇ ਭਰਤੀ ਹੋਵੇਗੀ। ਇਸ ਵਿੱਚ BE, B.Tech ਜਾਂ B.Sc ਇੰਜੀਨੀਅਰਿੰਗ ਦੀ ਡਿਗਰੀ ਵਾਲੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਟੈਕਨੀਸ਼ੀਅਨ ਗ੍ਰੇਡ 3 ਦੀਆਂ ਕੁੱਲ 8052 ਅਸਾਮੀਆਂ ‘ਤੇ ਭਰਤੀ ਹੋਵੇਗੀ। ਇਸ ਵਿੱਚ 10ਵੀਂ ਪਾਸ ਕਰਨ ਵਾਲੇ ਅਤੇ ਸਬੰਧਤ ਟਰੇਡ ਵਿੱਚ ਆਈ.ਟੀ.ਆਈ. ਸਰਟੀਫਿਕੇਟ ਵਾਲੇ ਵਿਅਕਤੀ ਅਪਲਾਈ ਕਰ ਸਕਦੇ ਹਨ।
ਉਮਰ ਸੀਮਾ ਦੀ ਗੱਲ ਕਰੀਏ ਤਾਂ ਇਸ ਅਸਾਮੀ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਦੀ ਉਮਰ 18 ਸਾਲ ਤੋਂ ਵੱਧ ਅਤੇ 36 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਉਮੀਦਵਾਰਾਂ ਦੀ ਉਮਰ ਦੀ ਗਣਨਾ 1 ਜੁਲਾਈ 2024 ਤੋਂ ਕੀਤੀ ਜਾਵੇਗੀ। ਰਾਖਵੇਂਕਰਨ ਅਧੀਨ ਆਉਣ ਵਾਲੇ ਉਮੀਦਵਾਰਾਂ ਨੂੰ ਵੱਧ ਉਮਰ ਸੀਮਾ ਵਿੱਚ ਛੋਟ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਦੇਸ਼ ਨੂੰ ਮਿਲੀ ਦੁਨੀਆ ਦੀ ਸਭ ਤੋਂ ਲੰਮੀ ਡਬਲ ਲੇਨ ਸੁਰੰਗ, ਜਾਣੋ ਸੇਲਾ ਟਨਲ ਦੀ ਖਾਸੀਅਤ
ਅਰਜ਼ੀ ਕਿਵੇਂ ਦੇਣੀ ਹੈ?
– ਅਰਜ਼ੀ ਦੀ ਪ੍ਰਕਿਰਿਆ ਸ਼ੁਰੂ ਹੋਣ ਮਗਰੋਂ ਉਮੀਦਵਾਰ ਪਹਿਲਾਂ ਅਧਿਕਾਰਤ ਵੈੱਬਸਾਈਟ indianrailways.gov.in ‘ਤੇ ਜਾਂਦੇ ਹਨ।
– ਅਗਲੇ ਪੰਨੇ ‘ਤੇ Recruitment ਸੈਕਸ਼ਨ ‘ਤੇ ਜਾਓ।
– ਇਸ ਤੋਂ ਬਾਅਦ ਤੁਸੀਂ ਆਪਣੇ ਜ਼ੋਨ ਦੇ ਅੱਗੇ ਦਿੱਤੇ ਲਿੰਕ ‘ਤੇ ਜਾ ਕੇ ਅਪਲਾਈ ਕਰ ਸਕਦੇ ਹੋ।
– ਅਪਲਾਈ ਕਰਨ ਤੋਂ ਪਹਿਲਾਂ ਰਜਿਸਟਰ ਕਰੋ।
– ਰਜਿਸਟ੍ਰੇਸ਼ਨ ਤੋਂ ਬਾਅਦ, ਅਰਜ਼ੀ ਫਾਰਮ ਭਰੋ।
ਇਸ ਅਸਾਮੀ ਲਈ ਅਰਜ਼ੀ ਦੀ ਪ੍ਰਕਿਰਿਆ ਫੀਸ ਜਮ੍ਹਾ ਕਰਾਉਣ ਤੋਂ ਬਾਅਦ ਹੀ ਪੂਰੀ ਕੀਤੀ ਜਾਵੇਗੀ। ਇਸ ਵਿੱਚ ਜਨਰਲ, ਓਬੀਸੀ ਅਤੇ EWS ਕੈਟਾਗਰੀ ਦੇ ਉਮੀਦਵਾਰਾਂ ਨੂੰ ਫੀਸ ਵਜੋਂ 500 ਰੁਪਏ ਜਮ੍ਹਾਂ ਕਰਾਉਣੇ ਪੈਣਗੇ। ਇਸ ਤੋਂ ਇਲਾਵਾ SC, ST ਅਤੇ ਮਹਿਲਾ ਉਮੀਦਵਾਰਾਂ ਦੀ ਫੀਸ 250 ਰੁਪਏ ਹੈ। ਵਧੇਰੇ ਜਾਣਕਾਰੀ ਲਈ ਅਧਿਕਾਰਤ ਸੂਚਨਾ ਵੇਖੋ।
ਵੀਡੀਓ ਲਈ ਕਲਿੱਕ ਕਰੋ -: