ਰੂਸ-ਯੂਕਰੇਨ ਦੀ ਜੰਗ ਵਿੱਚ ਕਈ ਪੰਜਾਬੀ ਵੀ ਫ਼ਸ ਗਏ ਹਨ। ਯੂਕਰੇਨ ਵਿੱਚ ਰਾਜਪੁਰਾ ਦੇ ਤ੍ਰਿਲੋਕ ਰਾਜ ਦੀ ਬਹੁਤ ਹੀ ਮਾੜੀ ਹਾਲਤ ਹੈ। ਤ੍ਰਿਲੋਕ 3 ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਕਾਂਟ੍ਰੈਕਟ ਬੇਸ ‘ਤੇ ਯੂਕਰੇਨ ਗਿਆ ਸੀ। ਰਾਜਪੁਰਾ ਦੀ ਸੁੰਦਰ ਨਗਰ ਕਾਲੋਨੀ ਦੇ ਰਹਿਣ ਵਾਲੇ 29 ਸਾਲਾਂ ਦੇ ਤ੍ਰਲੋਕ ਦੇ ਪਿਤਾ ਤਿਲਕ ਰਾਜ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਪੁੱਤਰ ਨੂੰ ਸਹੀ-ਸਲਾਮਤ ਭਾਰਤ ਵਾਪਿਸ ਲਿਆਇਆ ਜਾਵੇ।
ਤਿਲਕ ਰਾਜ ਨੇ ਦੱਸਿਆ ਕਿ ਇਥੇ ਕੋਈ ਰੋਜ਼ਗਾਰ ਨਹੀਂ ਮਿਲਿਆ ਤਾਂ ਉਨ੍ਹਾਂ ਦਾ ਬੇਟਾ ਯੂਕਰੇਨ ਚਲਾ ਗਿਆ। ਇਸ ਪਿੱਛੋਂ ਅਚਾਨਕ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ। ਇਸ ਵਿੱਚ ਉਨ੍ਹਾਂ ਦੇ ਪੈਰ ਟੁੱਟ ਗਏ। ਹੁਣ ਉਹ ਤੁਰ-ਫ਼ਿਰ ਵੀ ਨਹੀਂ ਸਕਦੇ। ਉਨ੍ਹਾਂ ਦੇ ਬੇਟੇ ਦੇ ਕੋਲ ਹੁਣ ਇੱਕ ਵੀ ਪੈਸਾ ਨਹੀਂ ਬਚਿਆ ਹੈ, ਜਿਸ ਨਾਲ ਉਹ ਯੂਕਰੇਨ ਵਿੱਚ ਰਹਿ ਸਕੇ। ਉਨ੍ਹਾਂ ਨੂੰ ਯੂਕਰੇਨ ਤੋਂ ਵਤਨ ਪਰਤਨ ਲਈ ਕਿਹਾ ਜਾ ਰਿਹਾ ਹੈ ਪਰ ਬਿਨਾਂ ਪੈਸੇ ਦੇ ਉਨ੍ਹਾਂ ਲਈ ਇਹ ਸੰਭਵ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਉਸ ਦੀ ਮਾਤਾ ਰਾਧਾ ਰਾਣੀ ਨੇ ਦੱਸਆ ਕਿ ਬੇਟੇ ਨਾਲ ਸਹੀ ਢੰਗ ਨਾਲ ਗੱਲ ਵੀ ਨਹੀਂ ਹੋ ਪਾ ਰਹੀ ਹੈ। ਉਨ੍ਹਾਂ ਨੂੰ ਹੁਣ ਕਾਫ਼ੀ ਡਰ ਲੱਗ ਰਿਹਾ ਹੈ। ਬਿਨਾਂ ਪੈਸਿਆਂ ਦੇ ਉਨ੍ਹਾਂ ਦਾ ਬੇਟਾ ਨਾ ਤਾਂ ਯੂਕਰੇਨ ਵਿੱਚ ਰਹਿ ਸਕਦਾ ਹੈ ਤੇ ਨਾ ਹੀ ਵਤਨ ਵਾਪਿਸ ਪਰਤ ਸਕਦਾ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ।