ਪੰਚਕੂਲਾ : ਅੱਜ ਰਣਜੀਤ ਸਿੰਘ ਕਤਲ ਕੇਸ ‘ਤੇ ਡੇਰਾ ਮੁਖੀ ਰਾਮ ਰਹੀਮ ਦੀ ਸਜ਼ਾ ‘ਤੇ ਫੈਸਲਾ ਸੁਣਾਇਆ ਜਾਵੇਗਾ, ਜਿਸ ਦੇ ਚੱਲਦਿਆਂ ਡਿਪਟੀ ਪੁਲਿਸ ਕਮਿਸ਼ਨਰ ਵੱਲੋਂ ਜ਼ਿਲ੍ਹੇ ਵਿੱਚ ਧਾਰਾ 144 ਲਾਗੂ ਕੀਤੀ ਗਈ ਹੈ।
ਮੰਗਲਵਾਰ 12 ਅਕਤੂਬਰ ਨੂੰ ਗੁਰਮੀਤ ਰਾਮ ਰਹੀਮ ਸਣੇ 5 ਦੋਸ਼ੀਆਂ ਨੂੰ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵੱਲੋਂ ਸਜ਼ਾ ਸੁਣਾਈ ਜਾਵੇਗੀ। ਇਸ ਦੌਰਾਨ ਰਣਜੀਤ ਸਿੰਘ ਕਤਲ ਕੇਸ ਦੇ ਮੁੱਖ ਦੋਸ਼ੀ ਗੁਰਮੀਤ ਰਾਮ ਰਹੀਮ ਨੂੰ ਰੋਹਤਕ ਸੁਨਾਰੀਆ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਜਾਵੇਗਾ।
ਜਦੋਂਕਿ ਦੋਸ਼ੀ ਕ੍ਰਿਸ਼ਨ ਲਾਲ, ਅਵਤਾਰ, ਸਬਦਿਲ ਅਤੇ ਜਸਬੀਰ ਨੂੰ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਸਿੱਧਾ ਪੇਸ਼ ਕੀਤਾ ਜਾਵੇਗਾ। ਇਸ ਸੁਣਵਾਈ ਦੇ ਮੱਦੇਨਜ਼ਰ ਪੰਚਕੂਲਾ ਪੁਲਿਸ ਪ੍ਰਸ਼ਾਸਨ ਨੇ ਧਾਰਾ 144 ਲਾਗੂ ਕੀਤੀ ਹੈ।
ਇਹ ਵੀ ਵੇਖੋ :
Chana Recipe | ਨਰਾਤਿਆਂ ‘ਚ ਭੋਗ ਲਈ ਮਸਾਲੇਦਾਰ ਚਨੇ | Black Chana Masala | Easy Chana Masala
ਅੱਜ ਡੀਸੀਪੀ ਮੋਹਿਤ ਹਾਂਡਾ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਤਹਿਤ ਰਾਮ ਰਹੀਮ ਸਣੇ 5 ਦੋਸ਼ੀਆਂ ਨੂੰ ਸਜ਼ਾ ਦੇ ਐਲਾਨ ਕਾਰਨ ਜਾਨੀ ਅਤੇ ਮਾਲੀ ਨੁਕਸਾਨ ਦੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਕਿਸੇ ਵੀ ਤਰ੍ਹਾਂ ਦਾ ਤਣਾਅ ਪੈਦਾ ਹੋਣ, ਸ਼ਾਂਤੀ ਭੰਗ ਹੋਣ ਅਤੇ ਦੰਗੇ ਹੋਣ ਦੀਆਂ ਸੰਭਾਵਨਾਵਾਂ ਤੋਂ ਬੱਚਣ ਲਈ ਧਾਰਾ 144 ਲਾਈ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਬਿਜਲੀ ਸੰਕਟ ਜਾਰੀ, 5 ਯੂਨਿਟ ਅਜੇ ਵੀ ਠੱਪ, ਜਾਣੋ ਕੀ ਕਹਿਣਾ ਹੈ ਪਾਵਰਕਾਮ ਦਾ
ਜਿਸ ਦੇ ਅਧੀਨ ਪੰਚਕੂਲਾ ਜ਼ਿਲ੍ਹਾ ਅਦਾਲਤ ਦੇ ਨਾਲ ਲੱਗਦੇ ਸੈਕਟਰ 1, 2, 5, 6 ਅਤੇ ਸੰਬੰਧਤ ਖੇਤਰ ਵਿੱਚ ਪੈਂਦੇ ਕੌਮੀ ਰਾਜ ਮਾਰਗ ਉੱਤੇ ਕਿਸੇ ਵੀ ਵਿਅਕਤੀ ਵੱਲੋਂ ਤਲਵਾਰ (ਧਾਰਮਿਕ ਚਿੰਨ੍ਹ ਕਿਰਪਾਣ ਤੋਂ ਇਲਾਵਾ), ਸੋਟੀ, ਡੰਡਾ, ਲੋਹੇ ਦੀ ਰਾਡ, ਬਰਛੀ, ਚਾਕੂ, ਗੰਡਾਸੀ, ਛੱਤਰੀ ਜਾਂ ਹੋਰ ਹਥਿਆਰ ਲਿਜਾਣ ‘ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਨਾਲ ਹੀ, ਇਨ੍ਹਾਂ ਖੇਤਰਾਂ ਵਿੱਚ 5 ਜਾਂ ਵਧੇਰੇ ਲੋਕਾਂ ਦੇ ਇਕੱਠੇ ਹੋਣ ‘ਤੇ ਪੂਰਨ ਪਾਬੰਦੀ ਹੈ। ਉਲੰਘਣਾ ਕਰਨ ਵਾਲੇ ਦੇ ਵਿਰੁੱਧ ਆਈਪੀਸੀ ਦੀ ਧਾਰਾ 188 ਦੇ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।