ਲੁਧਿਆਣਾ ‘ਚ ਅੱਜ ਮੰਗਲਵਾਰ ਨੂੰ ਤਾਜਪੁਰ ਰੋਡ ਸਰਕਲ ਦੇ ਪ੍ਰਧਾਨ ਸਿਮਰਨਜੀਤ ਹਨੀ ਦੀ ਅਗਵਾਈ ਤੇ ਜਸਦੀਪ ਸਿੰਘ ਕਾਉਂਕੇ ਅਤੇ ਕਮਲ ਅਰੋੜਾ ਦੀ ਦੇਖ-ਰੇਖ ਹੇਠ ਇੱਕ ਵਿਸ਼ਾਲ ਮੀਟਿੰਗ ਕਰਵਾਈ ਗਈ, ਜਿਸ ਦੌਰਾਨ ਇਸ ਮੌਕੇ ਰਣਜੀਤ ਸਿੰਘ ਢਿੱਲੋ ਨੇ ਮੋਦੀ ਸਰਕਾਰ ਦੇ 400 ਪਾਰ ਦੇ ਨਾਅਰੇ ਤੇ ਗੱਲ ਕਰਦੇ ਹੋਏ ਕਿਹਾ ਕਿ ਮੋਦੀ ਸਾਹਿਬ ਦੇ ਜਿਸ ਤਰ੍ਹਾਂ ਪਹਿਲਾਂ ਵਾਲੇ ਦਾਅਵੇ ਪੂਰੇ ਨਹੀਂ ਹੋਏ ਉਸ ਤਰ੍ਹਾਂ ਇਹ 400 ਦਾ ਨਾਅਰਾ ਵੀ 4 ਤਰੀਕ ਨੂੰ ਹਵਾ ਹਵਾਈ ਹੋ ਜਾਵੇਗਾ।
ਢਿੱਲੋਂ ਨੇ ਕਿਹਾ ਕਿ ਇਨ੍ਹਾਂ ਹੀ ਨਹੀਂ ਕਿਸਾਨਾਂ ਦੇ ਨਾਲ ਖੇਤੀਬਾੜੀ ਮਾਮਲੇ ਚ ਕਾਲੇ ਬਿੱਲਾਂ ਨੂੰ ਲੈ ਕੇ ਮੋਦੀ ਸਰਕਾਰ ਵੱਲੋਂ ਬਿਲਾਂ ਨੂੰ ਰੱਦ ਕਰਨ ਦਾ ਵਿਸ਼ਵਾਸ ਤਾਂ ਦਵਾਇਆ ਗਿਆ ਪਰ ਉਸ ਤੇ ਵੀ ਉਹ ਖਰਾ ਨਹੀਂ ਉਤਰੀ। ਇਸ ਮੌਕੇ ਉਹਨਾਂ ਕਿਹਾ ਕਿ 400 ਪਾਰ ਦਾ ਦਾਅਵਾ ਕਰਨ ਵਾਲੇ ਮੋਦੀ ਅਗਰ ਇੰਨੇ ਹੀ ਆਸਵੰਦ ਹਨ ਤਾਂ ਉਹ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਡਰਾ ਧਮਕਾ ਕੇ ਜਾਂ ਲਾਲਚ ਦੇ ਕੇ ਭਾਜਪਾ ਚ ਸ਼ਾਮਿਲ ਕਿਉਂ ਕਰ ਰਹੇ ਨੇ। ਸਿਰਫ ਆਪਣੀ ਪਾਰਟੀ ਦੇ ਬਲਬੂਤੇ ਅੰਕੜਾ ਪਾਰ ਕਰਨ ਦਾ ਦਮ ਦਿਖਾਉਣ।
ਉਹਨਾਂ ਕਿਹਾ ਕਿ ਮੋਦੀ ਸਾਹਿਬ ਦੇ ਇਹ ਸਾਰੇ ਖੋਖਲੇ ਸਾਬਤ ਹੋਣਗੇ। ਇਸ ਮੌਕੇ ਰੈਲੀ ਦਾ ਰੂਪ ਧਾਰਨ ਕਰ ਚੁੱਕੀ ਇਸ ਮੀਟਿੰਗ ਦੌਰਾਨ ਲੋਕਾਂ ਦੇ ਭਰਵੇਂ ਇਕੱਠ ਨੇ ਢਿੱਲੋਂ ਨੂੰ ਵਿਸ਼ਵਾਸ ਦਵਾਇਆ ਕਿ ਇਹਨਾਂ ਚੋਣਾਂ ਦੌਰਾਨ ਢਿੱਲੋ ਨੂੰ ਇੰਨੀ ਵੱਡੀ ਲੀਡ ਨਾਲ ਜਤਾਇਆ ਜਾਵੇਗਾ ਕਿ ਹਲਕਾ ਪੂਰਬੀ ਦੇ ਪਿਛਲੇ ਸਾਰੇ ਰਿਕਾਰਡ ਟੁੱਟ ਜਾਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਬੀ ਹੁਸ਼ਿਆਰ ਕੌਰ, ਦਰਸ਼ਨ ਸਿੰਘ ਐਨਆਰਸੀ, ਤਜਿੰਦਰ ਸਿੰਘ, ਜਗੀਰ ਸਿੰਘ, ਟੌਹੜਾ ਪਰਿਵਾਰ ਸੰਜੇ ਗਾਂਧੀ ਕਲੋਨੀ, ਦਾਰਾ ਸਿੰਘ ਮਿੰਟੂ, ਸਰਬਜੀਤ ਸਿੰਘ, ਵਰਮਾ ਮਿਨੀ, ਜਸਵਿੰਦਰ ਸਿੰਘ ਕੰਪਿਊਟਰ ਵਾਲੇ, ਸੁਰਿੰਦਰ ਸਿੰਘ ਅਟਵਾਲ, ਹੈਰੀ ਬੈਂਸ ਯੂਥ ਪ੍ਰਧਾਨ, ਜੀਤੀ ਸ਼ਰਮਾ, ਪ੍ਰਿਤਪਾਲ ਸਿੰਘ ਰੰਧਾਵਾ, ਹਰਵਿੰਦਰ ਸਿੰਘ ਲੱਖਾ, ਅਰਵਿੰਦ ਸਿੰਘ ਚਮਕੀਲਾ, ਗਿਨੀ, ਜਗਦੀਪ ਸਿੰਘ ਦੀਪੀ, ਰਾਮ ਚੰਦਰ ਯਾਦਵ ਸਾਬਕਾ ਕੌਂਸਲਰ, ਸੁਨੀਲ ਖੈਰਵਾਲ, ਦੁਰਗਾ ਜੀ ਈ ਡਬਲਐਸ ਕਲੋਨੀ, ਰੋਜੀ ਜੀ ਮਹਾਜਨ ਬਿਹਾਰ, ਗੁਰਪ੍ਰੀਤ ਸਿੰਘ ਸੁਖਦੇਵ ਨਗਰ ਆਦਿ ਵੱਡੀ ਗਿਣਤੀ ਵਿੱਚ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ।
ਇਹ ਵੀ ਪੜ੍ਹੋ : ਜਲੰਧਰ : ਤੇਜ਼ ਰਫ਼ਤਾਰ ਕ੍ਰੇਟਾ ਨੇ 4 ਲੋਕਾਂ ਨੂੰ ਮਾਰੀ ਟੱਕਰ, ਇੱਕ ਦੀ ਮੌ/ਤ, ਨਾਬਾਲਗ ਚਲਾ ਰਿਹਾ ਸੀ ਗੱਡੀ
ਵੀਡੀਓ ਲਈ ਕਲਿੱਕ ਕਰੋ -: