ਭਾਰਤੀ ਰਿਜ਼ਰਵ ਬੈਂਕ ਨੇ ਹੈਲਥ ਕੇਅਰ ਤੇ ਐਜੂਕੇਸ਼ਨ ਲਈ ਯੂਪੀਆਈ ਦੇ ਇਸਤੇਮਾਲ ‘ਤੇ ਵੱਡੀ ਰਾਹਤ ਦਿੱਤੀ ਹੈ। ਆਰਬੀਆਈ ਨੇ ਯੂਪੀਆਈ ਦੀ ਪੇਮੈਂਟ ਲਿਮਟ ਵਧਾ ਦਿੱਤੀ ਹੈ। ਹੈਲਥ ਕੇਅਰ ਅਤੇ ਐਜੂਕੇਸ਼ਨ ਪੇਮੈਂਟ ਲਈ UPI ਟ੍ਰਾਂਜੈਕਸ਼ਨ ਲਿਮਟ 1 ਲੱਖ ਰੁਪਏ ਤੋਂ ਵਧਾ ਕੇ 5 ਰੁਪਏ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਕੁਝ ਹੋਰ ਟ੍ਰਾਂਜੈਕਸ਼ਨ ਲਈ ਹੁਣ ਪੇਮੈਂਟ ਲਿਮਟ 1 ਲੱਖ ਰੁਪਏ ਹੀ ਰਹੇਗਾ।
ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਮੁਦਰਾ ਨੀਤੀ ਦੀ ਬੈਠਕ ਦੌਰਾਨ ਯੂਪੀਆਈ ਦੀ ਲਿਮਟ ਵਧਾਉਣ ਦਾ ਐਲਾਨ ਕੀਤਾ। RBI ਨੇ ਮਿਊਚਅਲ ਫੰਡ ਸਬਸਕ੍ਰਿਪਸ਼ਨ, ਬੀਮਾ ਪ੍ਰੀਮੀਅਮ ਸਬਸਕ੍ਰਿਪਸ਼ਨ ਅਤੇ ਕ੍ਰੈਡਿਟ ਕਾਰਡ ਪੁਨਰ ਭੁਗਤਾਨ ਲਈ ਆਨਲਾਈਨ ਲੈਣ-ਦੇਣ ਦੀ ਹੱਦ ਨੂੰ 15,000 ਰੁਪਏ ਪ੍ਰਤੀ ਟ੍ਰਾਂਜੈਕਸ਼ਨ ਤੋਂ ਵਧਾ ਕੇ 1 ਲੱਖ ਰੁਪਏ ਪ੍ਰਤੀ ਲੈਣ-ਦੇਣ ਕਰਨ ਦਾ ਵੀ ਪ੍ਰਸਤਾਵ ਦਿੱਤਾ ਹੈ। ਆਰਬੀਆਈ ਦਾ ਕਹਿਣਾ ਹੈ ਕਿ ਇਸ ਨਾਲ ਲੋਕ ਹੋਰ ਜ਼ਿਆਦਾ ਯੂਪੀਆਈ ਦਾ ਇਸਤੇਮਾਲ ਕਰਨਗੇ।
ਯੂਪੀਆਈ ਭਾਰਤ ਵਿਚ ਇਕ ਟਾਈਮ ਪੇਮੈਂਟ ਸਿਸਟਮ ਹੈ, ਜੋ ਸਮਾਰਟਫੋਨ ਦਾ ਇਸਤੇਮਾਲ ਕਰਕੇ ਕਿਸੇ ਵੀ ਬੈਂਕ ਤੋਂ ਦੂਜੇ ਬੈਂਕ ਵਿਚ ਤਤਕਾਲ ਲੈਣ-ਦੇਣ ਦੀ ਇਜਾਜ਼ਤ ਦਿੰਦਾ ਹੈ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਲਾਂਚ ਕੀਤਾ ਗਿਆ ਹੈ ਤੇ ਇਸ ਨਾਲ ਲੋਕਾਂ ਦੇ ਪੈਸਿਆਂ ਦੇ ਲੈਣ-ਦੇਣ ਦੇ ਤਰੀਕੇ ਨੂੰ ਬਦਲ ਦਿੱਤਾ ਹੈ। ਅੱਜ ਰਜਿਸਟਰਡ ਮੋਬਾਈਲ ਨੰਬਰ ਨਾਲ ਕਿਸੇ ਵੀ ਯੂਪੀਆਈ ਐਪ ਦੀ ਮਦਦ ਨਾਲ ਆਈਡੀ ਬਣਾ ਸਕਦੇ ਹੋ। ਇਕ ਵਾਰ ਜਦੋਂ UPI ID ਬਣ ਜਾਂਦੀ ਹੈ ਤਾਂ ਤੁਸੀਂ ਆਸਾਨੀ ਨਾਲ ਭੁਗਤਾਨ ਕਰ ਸਕਦੇ ਹੋ।
ਇਹ ਵੀ ਪੜ੍ਹੋ : ਕੈਸ਼ ਫਾਰ ਕਵੈਰੀ ਮਾਮਲੇ ‘ਚ ਮਹੂਆ ਮੋਇਤਰਾ ਦੀ ਸੰਸਦ ਮੈਂਬਰਸ਼ਿਪ ਰੱਦ, ਲੋਕ ਸਭਾ ‘ਚ ਮਤਾ ਹੋਇਆ ਪਾਸ
ਜੇਕਰ ਤੁਸੀਂ ਵੀ ਯੂਪੀਆਈ ਆਈਡੀ ਬਣਾ ਲੈਂਦੇ ਹੋ ਤਾਂ ਕਿਸੇ ਵੀ ਕਿਊਆਰਕੋਡ, ਮੋਬਾਈਲ ਨੰਬਰ, ਬੈਂਕ ਨੰਬਰ ਤੇ ਯੂਪੀਆਈ ਆਈਡੀ ‘ਤੇ ਪੇਮੈਂਟ ਕਰ ਸਕਦੇ ਹੋ। ਯੂਪੀਆਈ ਨਾਲ ਬਿਲ ਪੇਮੈਂਟ ਤੇ ਆਨਲਾਈਨ ਸ਼ਾਪਿੰਗ ਸਣੇ ਦਿਨ ਤੇ ਰਾਤ ਕਦੇ ਵੀ ਭੁਗਤਾਨ ਕਰ ਸਕਦੇ ਹੋ। ਯੂਪੀਆਈ ਦੇ ਆਉਣ ਨਾਲ ਪੇਮੈਂਟ ਦੀ ਸਹੂਲਤ ਆਸਾਨ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ : –