ਫ਼ਤਹਿਗੜ੍ਹ ਸਾਹਿਬ ਦੀ ਅਮਲੋਹ ਤਹਿਸੀਲ ਦੇ ਪਿੰਡ ਬੁੱਗਾ ਕਲਾਂ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਆਪਣੇ ਭਰਾ ਦਾ ਕਤਲ ਕਰਨ ਵਾਲੇ ਦੋਸ਼ੀ ਨੂੰ ਪੁਲਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਮਾਮਲੇ ਵਿਚ ਦੋਸ਼ੀ ਦੀ ਪਤਨੀ ਨੂੰ ਵੀ ਹਿਰਾਸਤ ਵਿਚ ਲਿਆ ਹੈ। ਦਰਅਸਲ ਜਿਸ ਹਥਿਆਰ ਨਾਲ ਕਤਲ ਕੀਤਾ ਗਿਆ ਉਹ ਉਸ ਦੀ ਪਤਨੀ ਦੇ ਨਾਂ ਸੀ। ਇਨ੍ਹਾਂ ਦੀ ਪਛਾਣ ਕੁਲਦੀਪ ਸਿੰਘ ਅਤੇ ਉਸ ਦੀ ਪਤਨੀ ਜਸਵੀਰ ਕੌਰ ਵਾਸੀ ਗਰੀਨ ਪਾਰਕ ਨੇੜੇ ਸਪਰਿੰਗ ਡੇਲ ਸਕੂਲ ਖੰਨਾ ਵਜੋਂ ਹੋਈ ਹੈ।
ਐਸਐਸਪੀ ਡਾ: ਰਵਜੋਤ ਗਰੇਵਾਲ ਨੇ ਦੱਸਿਆ ਕਿ ਕੁਲਦੀਪ ਸਿੰਘ ਖੰਨਾ ‘ਚ ਰਹਿੰਦਾ ਹੈ ਅਤੇ ਉਸਦਾ ਛੋਟਾ ਭਰਾ ਹਰਭਜਨ ਸਿੰਘ ਭਾਦਸੋਂ ਰੋਡ, ਪਟਿਆਲਾ ‘ਤੇ ਰਹਿੰਦਾ ਹੈ। ਬੁੱਗਾ ਕਲਾਂ ਵਿੱਚ ਜ਼ਮੀਨ ਦੇ ਵਟ ਨੂੰ ਲੈ ਕੇ ਦੋ ਭਰਾਵਾਂ ਵਿੱਚ ਝਗੜਾ ਚੱਲ ਰਿਹਾ ਸੀ। ਪੰਚਾਇਤ ਵੱਲੋਂ ਕਈ ਵਾਰ ਫੈਸਲੇ ਹੋਏ ਪਰ ਝਗੜਾ ਹੱਲ ਨਹੀਂ ਹੋਇਆ। ਬੁੱਧਵਾਰ ਨੂੰ ਦੋਵੇਂ ਭਰਾ ਹਰਭਜਨ ਸਿੰਘ ਕੁਲਦੀਪ ਸਿੰਘ ਮੌਕੇ ‘ਤੇ ਪਹੁੰਚੇ ਅਤੇ ਕਈ ਰਿਸ਼ਤੇਦਾਰ ਵੀ ਪਹੁੰਚੇ, ਇਸ ਦੌਰਾਨ ਝਗੜਾ ਵਧ ਗਿਆ।
ਕੁਲਦੀਪ ਸਿੰਘ ਨੇ ਪਹਿਲਾਂ ਚਾਕੂ ਨਾਲ ਹਮਲਾ ਕੀਤਾ। ਇਸ ਦੌਰਾਨ ਜਸਵੀਰ ਕੌਰ ਨੇ ਕਾਰ ‘ਚੋਂ ਲਾਇਸੈਂਸੀ ਰਿਵਾਲਵਰ ਕੱਢ ਕੇ ਆਪਣੇ ਪਤੀ ਨੂੰ ਫੜਾਇਆ ਅਤੇ ਉਸ ਨੂੰ ਰੋਜ਼ ਦੀ ਪ੍ਰੇਸ਼ਾਨੀ ਖਤਮ ਕਰਨ ਲਈ ਕਿਹਾ। ਫਿਰ ਕੁਲਦੀਪ ਸਿੰਘ ਨੇ ਹਰਭਜਨ ਸਿੰਘ ‘ਤੇ ਗੋਲੀ ਚਲਾ ਦਿੱਤੀ ਜੋ ਉਸ ਦੇ ਪੱਟ ‘ਚ ਲੱਗੀ ਅਤੇ ਹਰਭਜਨ ਜ਼ਮੀਨ ‘ਤੇ ਡਿੱਗ ਪਿਆ। ਦੂਜੀ ਗੋਲੀ ਉਸ ਦੇ ਪ੍ਰਾਈਵੇਟ ਪਾਰਟ ‘ਤੇ ਲੱਗੀ। ਉਸ ਦੇ ਰਿਸ਼ਤੇਦਾਰ ਹਰਭਜਨ ਨੂੰ ਸਿਵਲ ਹਸਪਤਾਲ ਅਮਲੋਹ ਲੈ ਗਏ, ਜਿੱਥੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ‘ਹੀਰੋ ਨੰਬਰ 1’ ਦੀ ਸਿਆਸਤ ‘ਚ ਐਂਟਰੀ! ਸ਼ਿਵ ਸੈਨਾ ‘ਚ ਸ਼ਾਮਲ ਹੋਏ ਗੋਵਿੰਦਾ, ਇਸ ਸੀਟ ਤੋਂ ਲੜ ਸਕਦੇ ਨੇ ਚੋਣ
ਐਸਐਸਪੀ ਨੇ ਦੱਸਿਆ ਕਿ ਜਿਸ ਰਿਵਾਲਵਰ ਨਾਲ ਇਹ ਕਤਲ ਹੋਇਆ ਹੈ, ਉਹ ਕੁਲਦੀਪ ਦੀ ਪਤਨੀ ਜਸਵੀਰ ਕੌਰ ਦੇ ਨਾਂ ’ਤੇ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਚਾਰ ਘੰਟਿਆਂ ਦੇ ਅੰਦਰ ਦੋਨਾਂ ਦੋਸ਼ੀਆਂ ਨੂੰ ਫੜ ਲਿਆ। ਕੁਲਦੀਪ ਦੇ ਬੈੱਡਰੂਮ ਵਿੱਚੋਂ ਵੀ ਇੱਕ ਰਿਵਾਲਵਰ ਬਰਾਮਦ ਹੋਇਆ। ਜਸਵੀਰ ਕੌਰ ਦੇ ਨਾਂ ਦੋ ਹਥਿਆਰ ਸਨ, ਜਿਨ੍ਹਾਂ ਨੂੰ ਬਰਾਮਦ ਕਰ ਲਿਆ ਗਿਆ ਹੈ। ਵਾਰਦਾਤ ਕਰਨ ਤੋਂ ਬਾਅਦ ਜਿਹੜੀ ਗੱਡੀ ਵਿੱਚ ਇਹ ਲੋਕ ਭੱਜੇ ਸਨ, ਉਹ ਵੀ ਰਿਕਵਰ ਕਰ ਲਈ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: