ਅੰਮ੍ਰਿਤਸਰ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਨੂੰ ਰੱਦ ਕਰਵਾਉਣ ਲਈ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਪਟੀਸ਼ਨ ਨੂੰ ਹਾਈਕੋਰਟ ਨੇ ਖਾਰਜ ਕਰ ਦਿੱਤਾ ਹੈ। ਹਾਈਕੋਰਟ ਨੇ ਕਿਹਾ ਕਿ ਪਟੀਸ਼ਨ ਸੁਣਵਾਈ ਯੋਗ ਨਹੀਂ ਹੈ।
ਹਾਈਕੋਰਟ ਨੇ ਉਨ੍ਹਾਂ ਨੂੰ ਇਲੈਕਸ਼ਨ ਟ੍ਰਿਬਿਊਨਲ ਕੋਲ ਜਾਣ ਦੀ ਸਲਾਹ ਦਿੱਤੀ ਹੈ ਜਦੋਂ ਕਿ ਅਦਾਲਤ ਦਾ ਫੈਸਲਾ ਆਉਣ ਦੇ ਬਾਅਦ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਹਾਈਕੋਰਟ ਨੇ ਦੁੱਧ ਦਾ ਦੁੱਧ-ਪਾਣੀ ਦਾ ਪਾਣੀ ਕਰ ਦਿੱਤਾ ਹੈ। ਚੋਣਾਂ ਬਿਲਕੁਲ ਸਹੀ ਹੋਈਆਂ ਹਨ।ਪੰਚਾਇਤ ਚੋਣਾਂ ਦੇ ਸਮੇਂ ਵੀ ਅਜਿਹਾ ਨਹੀਂ ਹੋਇਆ ਹੈ।
ਦੱਸ ਦੇਈਏ ਕਿ ਕਾਂਗਰਸ ਦੇ ਵਿਕਾਸ ਸੋਨੀ ਨੇ ਪਟੀਸ਼ਨ ਦਾਖਲ ਕੀਤੀ ਸੀ। ਪਟੀਸ਼ਨ ਵਿਚ ਕਿਹਾ ਗਿਆ ਸੀ ਕਿ ਸਦਨ ਵਿਚ ਉਨ੍ਹਾਂ ਦੀ ਪਾਰਟੀ ਸਭ ਤੋਂ ਵਧ 40 ਸੀਟਾਂ ‘ਤੇ ਜਿੱਤੀ ਸੀ। ਬਾਵਜੂਦ ਇਸ ਦੇ ਸੱਤਾਧਾਰੀ ਪਾਰਟੀ ਨੇ ਬਿਨਾਂ ਕੋਈ ਚੋਣ ਕਰਵਾਏ ਹੀ ਮੇਅਰ ਦੀ ਚੋਣ ਕਰ ਲਈ। ਇਸ ਖਿਲਾਫ ਕਾਂਗਰਸੀ ਕੌਂਸਲਰਾਂ ਨੇ ਆਵਾਜ਼ ਵੀ ਚੁੱਕੀ ਪਰ ਕੋਈ ਸੁਣਵਾਈ ਨਹੀਂ ਹੋਈ।
ਲਿਹਾਜ਼ਾ ਹੁਣ ਇਸ ਚੋਣ ਨੂੰ ਰੱਦ ਕਰਦੇ ਹੋਏ ਨਵੇਂ ਸਿਰੇ ਤੋਂ ਕਿਸੇ ਰਿਟਾਇਰਡ ਜੱਜ ਦੀ ਨਿਗਰਾਨੀ ਵਿਚ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਨਾਲ ਹੀ 28 ਜਨਵਰੀ ਨੂੰ ਹੋਏ ਚੋਣਾਂ ਦੀ ਵੀਡੀਓਗ੍ਰਾਫੀ ਕਰਵਾਏ ਜਾਣ ਦੇ ਹਾਈਕੋਰਟ ਦੇ ਹੁਕਮਾਂ ਤਹਿਤ ਉਸ ਦਿਨ ਦਾ ਪੂਰਾ ਰਿਕਾਰਡ ਹਾਈਕੋਰਟ ਵਿਚ ਪੇਸ਼ ਕੀਤੇ ਜਾਣ ਦੇ ਹੁਕਮ ਦੇਣ ਦੀ ਮੰਗ ਕੀਤੀ ਗਈ ਸੀ।
ਅੰਮ੍ਰਿਤਸਰ ਨਗਰ ਨਿਗਮ ਦੀ ਸੋਮਵਾਰ ਨੂੰ ਪਹਿਲੀ ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਜੀਤੇਂਦਰ ਸਿੰਘ ਮੋਤੀ ਭਾਟੀਆ ਨੂੰ ਮੇਅਰ ਐਲਾਨਿਆ ਗਿਆ ਸੀ। ਕੌਂਸਲਰ ਪ੍ਰਿਯੰਕਾ ਸ਼ਰਮਾ ਨੂੰ ਸੀਨੀਅਰ ਡਿਪਟੀ ਮੇਅਰ ਤੇ ਅਨੀਤਾ ਨੂੰ ਡਿਪਟੀ ਮੇਅਰ ਐੈਲਾਨਿਆ ਸੀ।
ਇਹ ਵੀ ਪੜ੍ਹੋ : ਕਿਸਮਤ ਹੋਈ ਮੇਹਰਬਾਨ, ਇੱਕੋ ਹੀ ਬੰਦੇ ਦੀ ਦੋ ਵਾਰ ਲੱਗੀ ਲਾਟਰੀ, ਨਿਕਲਿਆ 45-45 ਹਜ਼ਾਰ ਦਾ ਇਨਾਮ
ਇਸ ਦੇ ਬਾਅਦ ਕਾਂਗਰਸ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿਚ ਵਰਕਰ ਸੜਕ ‘ਤੇ ਬੈਠ ਗਏ ਤੇ ਧਰਨਾ ਲਗਾ ਦਿੱਤਾ 36 ਦਿਨ ਪਹਿਲਾਂ ਹੋਏ ਚੋਣ ਵਿਚ 40 ਸੀਟ ਲੈ ਕੇ ਕਾਂਗਰਸ ਪਹਿਲੇ ਨੰਬਰ ‘ਤੇ ਰਹੀ ਸੀ। ਪਾਰਟੀ ਨੇ ਇਕ ਆਜ਼ਾਦ ਕੌਂਸਲਰ ਨੂੰ ਆਪਣੇ ਨਾਲ ਜੋੜ ਲਿਆ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਆਜਾਦ ਕੌਂਸਲਰਾਂ ਦੇ ਇਲਾਵਾ ਭਾਜਾਪਾ ਦੇ ਦੋ ਕੌਂਸਲਰਾਂ ਨੂੰ ਆਪਣੇ ਨਾਲ ਲੈ ਕੇ 40 ਦਾ ਅੰਕੜਾ ਛੂਹ ਲਿਆ ਸੀ।
ਵੀਡੀਓ ਲਈ ਕਲਿੱਕ ਕਰੋ -:
![](https://dailypost.in/wp-content/uploads/2024/12/maxresdefault.jpg)