ਅਜਵਾਇਣ ਦੀ ਵਰਤੋਂ ਖਾਣਾ ਪਕਾਉਣ ਲਈ ਕੀਤੀ ਜਾਂਦੀ ਹੈ। ਇਹ ਇੱਕ ਲਾਭਦਾਇਕ ਬੀਜ ਹੈ ਜਿਸ ਦੀ ਰਸੋਈ ਵਿੱਚ ਬਹੁਤ ਵਰਤੋਂ ਕੀਤੀ ਜਾਂਦੀ ਹੈ। ਬਦਲਦਾ ਮੌਸਮ ਆਪਣੇ ਨਾਲ ਸਰਦੀ, ਖਾਂਸੀ ਅਤੇ ਜ਼ੁਕਾਮ ਵਰਗੇ ਇਨਫੈਕਸ਼ਨ ਲੈ ਕੇ ਆਉਂਦਾ ਹੈ, ਅਜਿਹੇ ‘ਚ ਅਜਵਾਇਣ ਨੂੰ ਇਸ ਦੇ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਦਰਅਸਲ ਜ਼ੁਕਾਮ ਅਤੇ ਖੰਘ ਤੋਂ ਬਚਣ ਲਈ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਮਾਹਿਰਾਂ ਦਾ ਕਹਿਣਾ ਹੈ ਕਿ ਦਵਾਈਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਘਰੇਲੂ ਤਰੀਕਿਆਂ ਦੀ ਮਦਦ ਨਾਲ ਸਮੱਸਿਆ ਨਾਲ ਨਜਿੱਠਣਾ ਚਾਹੀਦਾ ਹੈ। ਨਾਨੀ-ਦਾਦੀ ਖੰਘ ਅਤੇ ਜ਼ੁਕਾਮ ਨਾਲ ਨਜਿੱਠਣ ਲਈ ਅਜਵਾਇਣ ਦੀ ਪੋਟਲੀ ਦੀ ਵਰਤੋਂ ਕਰਨ ਦੀ ਸਲਾਹ ਦਿੰਦੀਆਂ ਹਨ।
ਜੀ ਹਾਂ, ਅਜਵਾਇਣ ਦੇ ਬੀਜ ਸਿਹਤ ਲਈ ਬਹੁਤ ਚੰਗੇ ਹੁੰਦੇ ਹਨ ਅਤੇ ਇਸ ਦੀ ਪੋਟਲੀ ਖੰਘ ਅਤੇ ਜ਼ੁਕਾਮ ਦੀ ਸਮੱਸਿਆ ਤੋਂ ਰਾਹਤ ਦਿਵਾ ਸਕਦੇ ਹਨ। ਖਾਸ ਕਰਕੇ ਛੋਟੇ ਬੱਚਿਆਂ ਨੂੰ ਜਿਨ੍ਹਾਂ ਦੀ ਰੋਗ ਰੋਕੂ ਸਮਰੱਥਾ ਵੀ ਕਮਜ਼ੋਰ ਹੁੰਦੀ ਹੈ ਤੇ ਬਹੁਤ ਜਲਦੀ ਜ਼ੁਕਾਮ-ਖੰਘ ਦੀ ਪਕੜ ਵਿਚ ਆ ਜਾਂਦੇ ਹਨ।
ਅਜਵਾਇਣ ਦੇ ਬੀਜਾਂ ਦੇ ਫਾਇਦੇ
– ਅਜਵਾਇਣ ਦੇ ਬੀਜ ਖੰਘ ਤੋਂ ਰਾਹਤ ਦਿਵਾਉਣ ਵਿੱਚ ਮਦਦ ਕਰ ਸਕਦੇ ਹਨ।
– ਅਜਵਾਇਣ ਨੱਕ ਵਿੱਚੋਂ ਬਲਗ਼ਮ ਨੂੰ ਸਾਫ਼ ਕਰਨ ਵਿੱਚ ਮਦਦ ਕਰ ਸਕਦੀ ਹੈ, ਜਿਸ ਨਾਲ ਸਾਹ ਲੈਣਾ ਸੌਖਾ ਹੋ ਸਕਦਾ ਹੈ।
– ਅਜਵਾਇਣ ਬ੍ਰੋਂਕੀਅਲ ਟਿਊਬਾਂ ਨੂੰ ਚੌੜਾ ਕਰਨ ਵਿੱਚ ਮਦਦ ਕਰ ਸਕਦੀ ਹੈ, ਜੋ ਅਸਥਮੇ ਵਿੱਚ ਮਦਦ ਕਰ ਸਕਦੀ ਹੈ।
– ਅਜਵਾਇਣ ਵਿੱਚ ਥਾਈਮੋਲ ਹੁੰਦਾ ਹੈ, ਜਿਸ ਵਿੱਚ ਐਂਟੀ-ਇੰਫਲੇਮੇਟਰੀ ਅਤੇ ਐਂਟੀਮਾਈਕ੍ਰੋਬਾਇਲ ਗੁਣ ਹੁੰਦੇ ਹਨ ਜੋ ਗਲੇ ਦੀ ਜਲਣ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੇ ਹਨ।
-ਅਜਵਾਇਣ ਵਿੱਚ ਥਾਈਮੋਲ ਹੁੰਦਾ ਹੈ ਜੋ ਨੱਕ ਦੇ ਰਸਤਿਆਂ ਨੂੰ ਸਾਫ਼ ਕਰਨ ਵਿੱਚ ਮਦਦ ਕਰਦਾ ਹੈ।
ਇਹ ਵੀ ਪੜ੍ਹੋ : ਕੈਨੇਡਾ ਦਾ ਪੰਜਾਬੀਆਂ ਨੂੰ ਇੱਕ ਹੋਰ ਝ.ਟ/ਕਾ, ਬੱਚਿਆਂ ਦੇ ਕੋਲ ਰਹਿਣ ਲਈ ਮਾਪਿਆਂ ਨੂੰ ਨਹੀਂ ਮਿਲੇਗੀ PR!
ਅਜਵਾਇਣ ਦੀ ਪੋਟਲੀ ਕਿਵੇਂ ਬਣਾਈਏ
ਅਜਵਾਇਣ ਦੀ ਗਰਮ ਪੋਟਲੀ ਬਣਾਉਣ ਲਈ ਇਕ ਸੂਤੀ ਕੱਪੜਾ ਲਓ ਅਤੇ ਅਜਵਾਇਣ ਨੂੰ ਹਲਕਾ ਜਿਹਾ ਭੁੰਨਣ ਤੋਂ ਬਾਅਦ ਇਸ ਵਿਚ ਭਰ ਕੇ ਬੰਨ੍ਹ ਲਓ। ਫਿਰ ਇਸ ਦਾ ਮੱਥੇ ਦੇ ਨੇੜੇ ਆਈਬ੍ਰੋ ਦੇ ਵਿਚਕਾਰ ਵਾਲੀ ਜਗ੍ਹਾ ‘ਤੇ ਸੇਕ ਕਰੋ। ਅਜਵਾਇਣ ਦੀ ਪੋਟਲੀ ਨੂੰ ਆਪਣੇ ਨੱਕ ਦੇ ਕੋਲ ਰੱਖੋ ਅਤੇ ਡੂੰਘਾ ਸਾਹ ਲਓ। ਤੁਸੀਂ ਇਸ ਨਾਲ ਗਰਦਨ ਅਤੇ ਛਾਤੀ ਦੀ ਸਿਕਾਈ ਵੀ ਕਰ ਸਕਦੇ ਹੋ। ਜਦੋਂ ਬੱਚੇ ਰਾਤ ਨੂੰ ਸੌਣ ਤਾਂ ਇਸ ਪੋਟਲੀ ਨੂੰ ਉਨ੍ਹਾਂ ਦੇ ਕੋਲ ਰੱਖ ਦਿਓ।
ਵੀਡੀਓ ਲਈ ਕਲਿੱਕ ਕਰੋ -: