ਬਹਿਬਲ ਕਲਾਂ ਗੋਡੀਕਾਂਡ ਮਾਮਲੇ ਵਿਚ ਇਨਸਾਫ ਲਈ ਪਿਛਲੇ ਇਕ ਸਾਲ ਤੋਂ ਮੋਰਚੇ ‘ਤੇ ਬੈਠੇ ਪੀੜਤ ਪਰਿਵਾਰ ਨੇ ਵੱਡਾ ਫੈਸਲਾ ਲਿਆ ਹੈ। ਬਹਿਬਲਕਲਾਂ ਗੋਲੀਕਾਂਡ ਵਿਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਪ੍ਰਭਦੀਪ ਸਿੰਘ ਨੇ ਪਿਤਾ ਦੀ ਮੌਤ ਦਾ ਇਨਸਾਫ ਨਾ ਮਿਲਣ ਕਾਰਨ ਤਰਸ ਦੇ ਆਧਾਰ ‘ਤੇ ਮਿਲੀ ਸਰਕਾਰੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਹੈ।
ਪ੍ਰਭਦੀਪ ਸਿੰਘ ਬਹਿਬਲ ਕਲਾਂ ਦੇ ਸਰਕਾਰੀ ਸਕੂਲ ਵਿਚ ਨੌਕਰੀ ਕਰ ਰਹੇ ਸਨ। ਡੀਈਓ ਫ਼ਰੀਦਕੋਟ ਨੂੰ ਦਿੱਤੇ ਅਸਤੀਫ਼ੇ ਵਿਚ ਪ੍ਰਭਦੀਪ ਸਿੰਘ ਨੇ ਕਿਹਾ ਕਿ ਮੈਂ ਪਿਤਾ ਦੀ ਮੌਤ ਦਾ ਇਨਸਾਫ ਨਾ ਮਿਲਣ ਕਾਰਨ ਆਪਣੀ ਨੌਕਰੀ ਤੋਂ ਅਸਤੀਫਾ ਦੇ ਰਿਹਾ ਹਾਂ।
ਇਹ ਵੀ ਪੜ੍ਹੋ : ‘ਪੰਜਾਬ ‘ਚੋਂ ਸਿੰਥੈਟਿਕ ਨਸ਼ਿਆਂ ਦੇ ਖਾਤਮੇ ਲਈ ਅਫੀਮ ਅਤੇ ਭੁੱਕੀ ਨੂੰ ਦੇਣੀ ਚਾਹੀਦੀ ਮਨਜ਼ੂਰੀ’ : ਡਾ. ਧਰਮਵੀਰ ਗਾਂਧੀ
ਉਹਨਾਂ ਲਿਖਿਆ, “ਮੈਂ ਪ੍ਰਭਦੀਪ ਸਿੰਘ ਸਪੁੱਤਰ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ। ਮੈਨੂੰ ਇਹ ਨੌਕਰੀ ਮੇਰੇ ਪਿਤਾ ਜੀ ਦੀ ਮੌਤ ਤੋਂ ਬਾਅਦ ਸਰਕਾਰ ਵੱਲੋਂ ਤਰਸ ਦੇ ਅਧਾਰ ’ਤੇ ਦਿੱਤੀ ਗਈ ਸੀ। ਨੌਕਰੀ ਨਾਲ ਇਹ ਵੀ ਕਿਹਾ ਗਿਆ ਸੀ ਕਿ ਨੌਕਰੀ ਦੇ ਨਾਲ-ਨਾਲ ਤੁਹਾਡੇ ਪਿਤਾ ਜੀ ਦੇ ਕਾਤਲਾਂ ਨੂੰ ਵੀ ਸਜ਼ਾ ਦਿੱਤੀ ਜਾਵੇਗੀ।
ਲੰਬਾ ਸਮਾਂ ਬੀਤਣ ਦੇ ਬਾਵਜੂਦ ਅਤੇ 3 ਸਰਕਾਰਾਂ ਦੇ ਬਦਲਣ ਤੋਂ ਬਾਅਦ ਵੀ ਕਿਸੇ ਵੀ ਸਰਕਾਰ ਵੱਲੋਂ ਦੋਸ਼ੀਆਂ ’ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਇਨਸਾਫ਼ ਤੋਂ ਬਿਨ੍ਹਾਂ ਇਹਨਾਂ ਨੌਕਰੀਆਂ ਤੋਂ ਕੀ ਲੈਣਾ, ਜਿਸ ਦੇ ਰੋਸ ਵਜੋਂ ਮੈਂ ਆਪਣੇ ਇਸ ਸਰਕਾਰੀ ਕੰਮ ਤੋਂ ਅਸਤੀਫ਼ਾ ਦਿੰਦਾ ਹਾਂ”।
ਵੀਡੀਓ ਲਈ ਕਲਿੱਕ ਕਰੋ -: