ਮੋਹਾਲੀ ਵਿੱਚ ਟ੍ਰਿਪਲ ਮਰਡਰ ਕੇਸ ਵਿੱਚ ਐਤਵਾਰ ਨੂੰ ਖਰੜ ਦੇ ਸਿਵਲ ਹਸਪਤਾਲ ਵਿੱਚ ਤਿੰਨੋਂ ਮ੍ਰਿਤਕਾਂ ਦਾ ਪੋਸਟਮਾਰਟਮ ਹੋਇਆ। ਪੁਲਿਸ ਨੇ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀਆਂ। ਸੋਮਵਾਰ ਨੂੰ ਤਿੰਨਾਂ ਦਾ ਅੰਤਿਮ ਸੰਸਕਾਰ ਸੰਗਰੂਰ ਦੇ ਪੰਧੇਰ ਪਿੰਡ ਵਿੱਚ ਹੋਵੇਗਾ।
ਪੁਲਿਸ ਨੇ ਇਸ ਮਾਮਲੇ ਵਿੱਚ ਮ੍ਰਿਤਕ ਸਤਬੀਰ ਦੇ ਭਰਾ ਲਖਬੀਰ ਨੂੰ 6 ਦਿਨ ਦੇ ਰਿਮਾਂਡ ‘ਤੇ ਲਿਆ ਹੈ। ਲਖਬੀਰ ਨੇ ਭਰਾ ਸਤਬੀਰ ਦੀ ਤਰੱਕੀ ਤੋਂ ਪ੍ਰੇਸ਼ਾਨ ਹੋ ਕੇ ਦੋਸਤ ਨਾਲ ਮਿਲ ਕੇ ਭਰਾ-ਭਾਬੀ ਅਤੇ ਭਤੀਜੇ ਦਾ ਕਤਲ ਕੀਤਾ ਸੀ। ਇਸ ਤੋਂ ਬਾਅਦ ਤਿੰਨਾਂ ਦੀਆਂ ਮ੍ਰਿਤਕ ਦੇਹਾਂ ਨਹਿਰ ਵਿੱਚ ਸੁੱਟ ਦਿੱਤੀਆਂ।
ਜਾਣਕਾਰੀ ਮੁਤਾਬਕ ਮ੍ਰਿਤਕ ਸਤਬੀਰ ਸਾਫਟਵੇਅਰ ਇੰਜੀਨੀਅਰ ਸੀ। ਘਰ ਵਿੱਚ ਬਜ਼ੁਰਗ ਮਾਪੇ, ਇੱਕ ਭੈਣ, ਭਰਾ, ਪਤਨੀ ਤੇ ਬੱਚਾ ਸੀ।ਉਹ ਤਿੰਨ ਮਹੀਨੇ ਪਹਿਲਾਂ ਹੀ ਨਵੇਂ ਮਕਾਨ ਵਿੱਚ ਸ਼ਿਫਟ ਹੋਏ ਸਨ। ਤਿੰਨ ਮੰਜ਼ਿਲਾ ਮਕਾਨ ਵਿੱਚ ਸਾਰਾ ਪਰਿਵਾਰ ਰਹਿ ਰਿਹਾ ਸੀ। ਸਤਬੀਰ ਦੀ ਤਰੱਕੀ ਤੋਂ ਭਰਾ ਲਖਬੀਰ ਸੜਦਾ ਸੀ ਅਤੇ ਮਾਨਸਿਕ ਤਣਾਅ ਵਿੱਚ ਚੱਲ ਰਿਹਾ ਸੀ। ਲਖਬੀਰ ਛੋਟਾ-ਮੋਟਾ ਕੰਮ ਕਰਦਾ ਸੀ ਅਤੇ ਜ਼ਿਆਦਾ ਦੇਰ ਕਿਸੇ ਕੰਮ ‘ਤੇ ਟਿਕਦਾ ਨਹੀਂ ਸੀ। ਨਾਲ ਹੀ ਉਹ ਨਸ਼ਾ ਕਰਨ ਦਾ ਵੀ ਆਦੀ ਸੀ।
ਇਸ ਕਰਕੇ ਘਰ ਵਾਲੇ ਉਸ ਨੂੰ ਬੋਲਦੇ ਸਨ। ਇਕ ਮਹੀਨਾ ਪਹਿਲਾਂ ਮੋਬਾਈਲ ਖਰੀਦਣ ਨੂੰ ਲੈ ਕੇ ਉ ਦੀ ਭਰਾ ਨਾਲ ਤਕਰਾਰ ਹੋਈ ਸੀ। ਇਸ ਦੌਰਾਨ ਪਰਿਵਾਰ ਦੇ ਲੋਕਾਂ ਨੇ ਲਖਬੀਰ ਨੂੰ ਪੂਰੀ ਤਰ੍ਹਾਂ ਜ਼ਲੀਲ ਕੀਤਾ। ਦੂਜੇ ਪਾਸੇ ਉਹ ਭਰਾ ਦੀ ਤਰੱਕੀ ਤੋਂ ਵੀ ਪ੍ਰੇਸ਼ਾਨ ਸੀ। ਇਸੇ ਤੋਂ ਦੁਖੀ ਹੋ ਕੇ ਉਸ ਨੇ ਆਪਣੇ ਦੋਸਤ ਰਾਮ ਸਰੂਪ ਨਾਲ ਮਿਲ ਕੇ ਇਸ ਕਤਲ ਦਾ ਪਲਾਨ ਬਣਾਇਆ।
ਲਖਬੀਰ ਨੇ 10-11 ਅਕਤੂਬਰ ਦੀਰਾਤ ਨੂੰ ਆਪਣੇ ਸਾਥੀ ਰਾਮ ਸਵਰੂਪ ਨਾਲ ਮਿਲ ਕੇ ਭਰਾ ਸਤਬੀਰ ਅਤੇ ਭਾਬੀ ਅਮਨਦੀਪ ਦਾ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਘਰ ਵਿੱਚ ਲੱਗੇ ਸੀਸੀਟੀਵੀ ਫੁਟੇਜ ਦੀ ਡੀਵੀਆਰ ਵੀ ਚੁੱਕ ਲਈ ਗਈ ਸੀ, ਜਿਸ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਦੋਵਾਂ ਦੀਆਂ ਮ੍ਰਿਤਕ ਦੇਹਾਂ ਨੂੰ ਉਨ੍ਹਾਂ ਨੇ ਰੋਪੜ ਦੇ ਕੋਲ ਨਹਿਰ ਵਿੱਚ ਸੁੱਟ ਦਿੱਤਾ। ਲਖਬੀਰ ਨੇ ਪੁੱਛਗਿੱਛ ਵਿੱਚ ਦੱਸਿਆ ਕਿ ਉਹ ਭਤੀਜੇ ਅਬਦ ਨੂੰ ਨਹੀਂ ਮਾਰਨਾ ਚਾਹੁੰਦਾ ਸੀ। ਰਸਤੇ ਵਿੱਚ ਰਾਮਸਵਰੂਪ ਨੇ ਉਸ ਨੂੰ ਕਿਹਾ ਕਿ ਬੱਚੇ ਨੂੰ ਕੌਣ ਪਾਲੇਗਾ। ਇਸ ਲਈ ਉਸਨੇ ਅਬਦ ਨੂੰ 15 ਕਿਲੋਮੀਟਰ ਦੂਰ ਮੋਰਿੰਡਾ ਨਹਿਰ ਵਿੱਚ ਜਿਊਂਦਾ ਸੁੱਟ ਦਿੱਤਾ।
ਘਟਨਾ ਦਾ ਪਤਾ ਉਸ ਵੇਲੇ ਲੱਗਾ ਜਦੋਂ ਅਗਲੇ ਦਿਨ ਸਤਬੀਰ ਡਿਊਟੀ ‘ਤੇ ਨਹੀਂ ਪਹੁੰਚਿਆ। ਸਟਾਫ ਨੇ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਫੋਨ ਬੰਦ ਆ ਰਹੇ ਸਨ। ਸਤਬੀਰ ਦੇ ਰਿਸ਼ਤੇਦਾਰ ਘਰ ਪਹੁੰਚੇ ਤਾਂ ਵੇਖਿਆ ਘਰ ਦਾ ਦਰਵਾਜ਼ਾ ਲਾਕ ਸੀ। ਲਾਕ ਤੋੜ ਕੇ ਅੰਦਰ ਦਾਖਲ ਹੋਏ ਤਾਂ ਵੇਖਿਆ ਫਰਸ਼ ‘ਤੇ ਖੂਨ ਦੇ ਧੱਬੇ ਸਨ। ਅਮਨਦੀਪ ਕੌਰ ਦਾ ਫੋਨ ਉਸ ਦੇ ਕਮਰੇ ਵਿੱਚ ਹੀ ਮੌਜੂਦ ਸੀ।
ਸਤਬੀਰ ਦੇ ਭਰਾ ਭਗਤ ਸਿੰਘ, ਭੈਣ ਮਨਪ੍ਰੀਤ ਕੌਰ, ਦੋਸ਼ੀ ਲਖਬੀਰ ਤੇ ਮਾਂ ਵੀ ਮੌਕੇ ‘ਤੇ ਪਹੁੰਚ ਗਏ। ਲਖਬੀਰ ਕਤਲਕਾਂਡ ਮਗਰੋਂ ਮਾਂ-ਪਿਓ ਕੋਲ ਪਿੰਡ ਪਹੁੰਚ ਗਿਆ ਸੀ। ਸ਼ੱਕ ਹੋਣ ‘ਤੇ ਸਾਰਿਆਂ ਨੇ ਲਖਬੀਰ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਪੁਲਿਸ ਨੂੰ ਵਾਰਦਾਤ ਵਿੱਚ ਇਸਤੇਮਾਲ ਹਥਿਆਰ ਅਤੇ ਸਤਬੀਰ ਦੀ ਸਵਿਫਟ ਬਰਾਮਦ ਕਰਨੀ ਹੈ।
ਗੁਆਂਢ ਦੇ ਘਰ ਵਿੱਚ ਲੱਗੇ ਸੀਸੀਟੀਵੀ ਫੁਟੇਜ ਵਿੱਚ ਸਾਹਮਣੇ ਆਇਆ ਕਿ ਦੋਵੇਂ ਦੋਸ਼ੀ 10 ਅਕਤੂਬਰ ਦੀ ਸ਼ਾਮ 635 ਵਜੇ ਇੱਕ ਬਾਈਕ ‘ਤੇ ਗਲੋਬਲ ਸਿਟੀ ਸਥਿਤ ਸਤਬੀਰ ਦੇ ਘਰ ਆਏ ਸਨ। ਲਖਬੀਰ ਨੇ ਮੰਨਿਆ ਕਿ ਉਸ ਨੇ ਘਰ ਵਿ4ਚ ਭਾਬੀ ਅਮਨਦੀਪ ਦਾ ਚੁੰਨੀ ਨਾਲ ਗਲਾ ਦਬਾਇਆ। ਉਹ ਬੇਹੋਸ਼ ਹੋ ਗਈ ਤਾਂ ਚੁੰਨੀ ਨਾਲ ਬੰਨ੍ਹ ਕੇ ਪੱਖੇ ਨਾਲ ਟੰਗ ਦਿੱਤਾ ਤਾਂਕਿ ਮਾਮਲਾ ਖੁਦਕੁਸ਼ੀ ਦਾ ਲੱਗੇ। ਫਿਰ ਉਹ ਭਰਾ ਸਤਬੀਰ ਦੇ ਘਰ ਪਰਤਨ ਦੀ ਉਡੀਕ ਕਰਦੇ ਰਹੇ।
ਕਰੀਬ ਸਾਢੇ 8 ਵਜੇ ਸਤਬੀਰ ਘਰ ਪਹੁੰਚਿਆ ਤਾਂ ਲਖਬੀਰ ਨੇ ਉਸ ਨੂੰ ਗੱਲਾਂ ਵਿੱਚ ਲਾਇਆ ਅਤੇ ਪਿੱਛੋਂ ਰਾਮਸਵਰੂਪ ਨੇ ਕੱਸੀ ਨਾਲ ਸਿਰ ‘ਤੇ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਮਗਰੋਂ ਦੋਸ਼ੀਆਂ ਨੇ ਘਰ ਵਿੱਚ ਫਰਸ਼ ‘ਤੇ ਖਿਲਰੇ ਖੂਨ ਦੇ ਧੱਬੇ ਅਤੇ ਹੋਰ ਸਬੂ ਮਿਟਾਉਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ : ਭਲਕੇ ਸ੍ਰੀ ਅਕਾਲ ਤਖਤ ‘ਤੇ 5 ਤਖਤਾਂ ਦੇ ਸਿੰਘ ਸਾਹਿਬਾਨਾਂ ਦੀ ਬੈਠਕ, ਗਿਆਨੀ ਰਘਬੀਰ ਸਿੰਘ ਨੇ ਸੱਦੀ ਮੀਟਿੰਗ
ਘਰ ਦੇਬਾਹਰ ਖੜ੍ਹੀ ਸਤਬੀਰ ਦੀ ਕਾਰ ਨੂੰ ਘਰ ਦੇ ਅੰਦਰ ਵਿਹੜੇ ਵਿੱਚ ਲੈ ਆਏ ਅਤੇ ਤਬੀਰ ਦੀ ਲਾਸ਼ ਨੂੰ ਗੱਡੀ ਦੀ ਡਿੱਗੀ ਵਿੱਚ ਪਾਇਆ, ਜਦਕਿ ਅਮਨਦੀਪ ਨੂੰ ਚਾਦਰ ਵਿੱਚ ਲਪੇਟ ਕੇ ਪਿਛਲੀ ਸੀਟ ‘ਤੇ ਲਿਟਾ ਦਿੱਤਾ। ਦੋ ਸਾਲ ਦੇ ਅਬਦ ਨੂੰ ਰਾਮਸਵਰੂਪ ਨੇ ਆਪਣੀ ਗੋਦੀ ਵਿੱਚ ਚੁੱਕਿਆ। ਹਨੇਰਾ ਹੋਣ ‘ਤੇ ਘਰ ਦੀਆਂ ਲਾਈਟਾਂ ਬੰਦ ਕਰਨ ਤੋਂ ਬਾਅਦ ਦੋਸ਼ੀ ਗੱਡੀ ਰਾਹੀਂ ਰੋਪੜ ਨਿਕਲ ਗਏ।
ਵੀਡੀਓ ਲਈ ਕਲਿੱਕ ਕਰੋ -: