ਯੂਕਰੇਨ ਵਿੱਚ ਤਬਾਹੀ ਮਚਾਉਣ ਲਈ ਰੂਸ ਹੁਣ ਖਤਰਨਾਕ ਕਦਮ ਚੁੱਕਣ ਲੱਗ ਗਿਆ ਹੈ। ਅਮਰੀਕਾ ਸਥਿਤ ਯੂਕਰੇਨੀ ਦੂਤਾਵਾਸ ਨੇ ਦੋਸ਼ ਲਾਇਆ ਹੈ ਕਿ ਰੂਸ ਯੂਕਰੇਨ ‘ਤੇ ਵੈਕਿਊਮ ਬੰਬ ਸੁੱਟ ਕੇ ਤਬਾਹੀ ਮਚਾ ਰਿਹਾ ਹੈ। ਇਹ ਬੰਬ ਯੂਕਰੇਨ ਦੇ ਕਈ ਸ਼ਹਿਰਾਂ ਵਿੱਚ ਖਤਰਨਾਕ ਰੂਪ ‘ਚ ਗਰਮੀ ਫੈਲਾ ਰਿਹਾ ਹੈ। ਲੋਕਾਂ ਦੇ ਸਾਹ ਰੁਕ ਰਹੇ ਹਨ। ਇਸ ਨੂੰ ਫਾਦਰ ਆਫ ਆਲ ਬਾਂਬਸ ਵੀ ਕਿਹਾ ਜਾਂਦਾ ਹੈ।
ਇਸ ਦਾ ਭਾਰ 7100 ਕਿਲੋਗ੍ਰਾਮ ਹੈ ਤੇ ਇਹ ਇੱਕ ਹੀ ਵਾਰ ਵਿੱਚ ਲਗਭਗ 44 ਟਨ ਟੀ.ਐਨ.ਟੀ. ਦੀ ਤਾਕਤ ਦਾ ਧਮਾਕਾ ਕਰ ਸਕਦਾ ਹੈ। ਇਸ ਬੰਬ ਦੀ ਵਿਨਾਸ਼ਕਾਰੀ ਤਾਕਤ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਹ ਇੱਕ ਵਾਰ ਦੇ ਇਸਤੇਮਾਲ ਵਿੱਚ ਲਗਭਗ 300 ਮੀਟਰ ਦੇ ਇਲਾਕੇ ਨੂੰ ਫੂਕ ਕੇ ਸੁਆਹ ਕਰ ਸਕਦਾ ਹੈ।
ਫਾਦਰ ਆਫ ਆਲ ਬੰਬ ਥਰਮੋਬੇਰਿਕ ਹਥਿਆਰ ਹੈ। ਇਸ ਨੂੰ ਵੈਕਿਊਮ ਬੰਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਬੰਬ ਚੌਗਿਰਦੇ ਤੋਂ ਆਕਸੀਜਨ ਸੋਖ ਲੈਂਦਾ ਹੈ ਤੇ ਖੁਦ ਨੂੰ ਜ਼ਿਆਦਾ ਤਾਕਤਵਰ ਬਣਾ ਕੇ ਜ਼ਮੀਨ ਤੋਂ ਉਪਰ ਹੀ ਧਮਾਕਾ ਕਰਦਾ ਹੈ। ਇਸ ਧਮਾਕੇ ਨਾਲ ਕਿਸੇ ਆਮ (ਘੱਟ ਤਾਕਤ ਦੇ) ਪਰਮਾਣੂ ਬੰਬ ਵਾਂਗ ਹੀ ਗਰਮੀ ਪੈਦਾ ਹੁੰਦੀ ਹੈ। ਇਸ ਦੇ ਨਾਲ ਹੀ ਧਮਾਕੇ ਨਾਲ ਇੱਕ ਅਲਟ੍ਰਾਸੋਨਿਕ ਸ਼ਾਕਵੇਵ ਵੀ ਨਿਕਲਦਾ ਹੈ ਜੋ ਹੋਰ ਜ਼ਿਆਦਾ ਤਬਾਹੀ ਲਿਆਉਂਦਾ ਹੈ। ਇਹੀ ਕਾਰਨ ਹੈ ਕਿ ਇਸ ਹਥਿਆਰ ਨੂੰ ਕਿਸੇ ਵੀ ਹੋਰ ਰਵਾਇਤੀ ਹਥਿਆਰ ਤੋਂ ਵੱਧ ਤਾਕਤਵਰ ਮੰਨਿਆ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਸਾਲ 2017 ਵਿੱਚ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੁਕਮ ‘ਤੇ ਅਮਰੀਕੀ ਫੌਜ ਨੇ ਅਫਗਾਨਿਸਤਾਨ ਵੱਚ ਮਦਰ ਆਫ ਆਲ ਬੰਬ ਦਾ ਇਸਤੇਮਾਲ ਕੀਤਾ ਸੀ। ਕਈ ਮੀਡੀਆ ਰਿਪੋਰਟ ਦੱਸਦੀਆਂ ਹਨ ਕਿ ਸਾਲ 2017 ਵਿੱਚ ਹੀ ਰੂਸ ਨੇ ਵੀ ਸੀਰੀਆ ਵਿੱਚ ਥਰਮੋਬੇਰਿਕ ਹਥਿਆਰ ਫਾਦਰ ਆਫ ਆਲ ਬੰਬ ਦਾ ਇਸਤੇਮਾਲ ਕੀਤਾ ਸੀ।