ਭਲਕੇ ਐਤਵਾਰ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਵੋਟਾਂ ਤੋਂ ਇੱਕ ਦਿਨ ਪਹਿਲਾਂ ਸੰਤ ਰਣਜੀਤ ਸਿੰਘ ਢਡਰੀਆਂਵਾਲੇ ਜੀ ਨੇ ਪੰਜਾਬ ਦੇ ਲੋਕਾਂ ਨੂੰ ਸੁਨੇਹਾ ਦੇਣ ਲਈ ਇੱਕ ਵੀਡੀਓ ਪੋਸਟ ਕੀਤਾ ਤੇ ਕਿਹਾ ਕਿ ਆਪਣੇ ਬੱਚਿਆਂ ਦਾ ਮੂੰਹ ਵੇਖ ਕੇ ਇਸ ਵਾਰ ਵੋਟ ਪਾਈਓ ਕਿਸੇ ਬਾਬੇ ਤੇ ਡੇਰੇ ਵੱਲ ਨਹੀਂ।
ਸੰਤ ਢੱਡਰੀਆਂਵਾਲੇ ਨੇ ਕਿਹਾ ਕਿ ਪੰਜਾਬ ਵਿੱਚ ਦੇਖੋ ਕਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਹਨ। ਇਸ ਲਈ ਭਲਕੇ ਵੋਟਾਂ ਵਾਲੇ ਦਿਨ ਕਾਹਲੀ ਨਾਲ ਨਹੀਂ, ਸਗੋਂ ਠੰਡੇ ਦਿਮਾਗ ਨਾਲ ਸੋਚ-ਸਮਝ ਕੇ ਇਸ ਵਾਰ ਬਟਨ ਨੱਪਣਾ ਹੈ। ਜਿਹੜਾ ਵੀ ਫੈਸਲਾ ਕਰਨਾ ਹੈ ਕਿਸੇ ਦੇ ਦਬਾਅ ਵਿੱਚ ਆ ਕੇ ਨਹੀਂ ਕਰਨਾ। ਕਿਸੇ ਸਰਪੰਚ, ਪੰਚ ਦਾ, ਸਾਧ ਦਾ, ਬਾਬੇ ਦਾ ਤੁਹਾਨੂੰ ਕਿਸੇ ਦਾ ਮੂੰਹ ਨਹੀਂ ਦਿੱਸਣਾ ਚਾਹੀਦਾ, ਤੁਹਾਨੂੰ ਸਿਰਫ਼ ਆਪਣੇ ਬੱਚਿਆਂ ਦਾ ਮੂੰਹ ਦਿਸਣਾ ਚਾਹੀਦਾ ਹੈ। ਤੁਹਾਨੂੰ ਤੁਹਾਡੇ ਬੱਚਿਆਂ ਦਾ ਵਾਸਤਾ ਹੈ।
ਇਹ ਲੋਕ ਤਾਂ ਕਈ ਗੈਂਗਸਟਰ ਪੈਦਾ ਕਰ ਦਿੰਦੇ ਹਨ। ਆਪੇ ਗੈਂਗਸਟਰ ਪੈਦਾ ਕਰਦੇ ਨੇ, ਆਪੇ ਫਿਰ ਮਾਰਦੇ ਨੇ। ਇਨ੍ਹਾਂ ਨੂੰ ਬੰਦੇ ਨਾਲ ਪਿਆਰ ਨਹੀਂ ਹੁੰਦਾ। ਉਨ੍ਹਾਂ ਦੀਪ ਸਿੱਧੂ ਦੀ ਮੌਤ ‘ਤੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਇਹ ਜਿਹੜੇ ਲੀਡਰ ਨੇ ਕੁਰੱਪਟ ਲੋਕ ਨੇ ਇਨ੍ਹਾਂ ਨੂੰ ਕੋਈ ਪਿਆਰਾ ਨਹੀਂ, ਇਨ੍ਹਾਂ ਲੋਕਾਂ ਨੂੰ ਕਿਸੇ ਦੀ ਜਾਨ ਨਾਲ ਪਿਆਰ ਨਹੀਂ ਹੈ, ਇਨ੍ਹਾਂ ਨੂੰ ਸਿਰਫ ਆਪਣੀ ਕੁਰਸੀ ਪਿਆਰੀ ਹੈ। ਇਸ ਲਈ ਬਹੁਤ ਹੀ ਸੋਚ ਸਮਝ ਕੇ 20 ਫਰਵਰੀ ਨੂੰ ਵੋਟਾਂ ਪਾਉਣੀਆਂ ਹਨ, ਕਿਸੇ ਸਾਧ-ਬਾਬੇ ਦੇ, ਸੰਤ ਦੇ, ਡੇਰੇ ਵਾਲਿਆਂ ਦੇ ਮੂੰਹ ਨਹੀਂ ਵੇਖਣੇ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਉਨ੍ਹਾਂ ਕਿਹਾ ਕਿ ਬੱਚਿਆਂ ਦਾ ਭਵਿੱਖ ਵੇਖੀਓ, ਵਿਜ਼ਨ ਦੇਖੋ ਕਿ ਬੰਦੇ ਪੰਜਾਬ ਲਈ ਕੀ ਕੁਝ ਕਰ ਸਕਦੇ ਹਨ। ਬੱਸ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਸਰਪੰਚ ਦਾ ਮੂੰਹ ਨਾ ਵੇਖੀਓ। ਸਰਪੰਚ ਤਾਂ ਐੱਮ.ਐੱਲ.ਏ. ਦੀ ਗੱਡੀ ਵਿੱਚ ਬੈਠਦਾ ਹੋਊ, ਉਹਦੇ ਨਾਲ ਚਾਹ ਪੀਂਦਾ ਹੋਊ, ਪਰ ਤੈਨੂੰ ਉਸ ਨੇ ਨਾਲ ਨਹੀਂ ਬਿਠਾਉਣਾ। ਸਰਪੰਚ ਨੇ ਆਪਣੇ ਫਾਇਦੇ ਲੈ ਜਾਣੇ ਤੈਨੂੰ ਕੁਝ ਨਹੀਂ ਮਿਲਣਾ। ਇਸ ਲਈ ਦਿਮਾਗ ਲੜਾ ਲਈਓ ਤੇ ਸੋਚ-ਸਮਝ ਕੇ ਵੋਟ ਪਾਈਓ।