ਯੂਪੀ ਦੇ ਫ਼ਿਰੋਜ਼ਾਬਾਦ ਸਥਿਤ ਇੱਕ ਪ੍ਰਾਇਮਰੀ ਹੈਲਥ ਸੈਂਟਰ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਜ਼ਿਲ੍ਹੇ ਦੀ ਮਹਿਲਾ ਐਸਡੀਐਮ (ਆਈਏਐਸ) ਅਚਨਚੇਤ ਨਿਰੀਖਣ ਲਈ ਪਹੁੰਚੀ। ਐਸਡੀਐਮ ਮਰੀਜ਼ ਦੇ ਭੇਸ ਵਿੱਚ ਜਾਂਚ ਲਈ ਪੁੱਜੇ ਸਨ। ਉਹ ਆਮ ਮਰੀਜ਼ਾਂ ਵਾਂਗ ਘੁੰਡ ਵਿਚ ਡਾਕਟਰ ਦੀ ਪਰਚੀ ਲੈਣ ਲਈ ਕਤਾਰ ਵਿੱਚ ਖੜ੍ਹੇ ਹੋ ਗਏ। ਪਹਿਲਾਂ ਤਾਂ ਕੋਈ ਵੀ ਉਨ੍ਹਾਂ ਨੂੰ ਪਛਾਣ ਨਹੀਂ ਸਕਿਆ। ਪਰ ਜਦੋਂ ਪਤਾ ਲੱਗਾ ਕਿ ਘੁੰਡ ਵਾਲੀ ਔਰਤ ਕੋਈ ਹੋਰ ਨਹੀਂ ਸਗੋਂ ਐਸਡੀਐਮ ਹੈ ਤਾਂ ਉਥੇ ਮੌਜੂਦ ਕਰਮਚਾਰੀ ਹੈਰਾਨ ਰਹਿ ਗਏ। ਐਸਡੀਐਮ ਨੇ ਸਿਹਤ ਕੇਂਦਰ ਵਿੱਚ ਕਈ ਖਾਮੀਆਂ ਪਾਈਆਂ।
ਦਰਅਸਲ, ਫਿਰੋਜ਼ਾਬਾਦ ਦੀ ਐਸਡੀਐਮ ਸਦਰ ਕ੍ਰਿਤੀ ਰਾਜ ਮੰਗਲਵਾਰ (12 ਮਾਰਚ) ਨੂੰ ਦੀਦਾਮਈ ਸਥਿਤ ਸ਼ਕੀਲਾ ਨਈਮ ਸਿਹਤ ਕੇਂਦਰ ਦਾ ਗੁਪਚੁਪ ਤਰੀਕੇ ਨਾਲ ਚੈਕਿੰਗ ਕਰਨ ਲਈ ਪਹੁੰਚੇ। ਉਹ ਆਪਣੀ ਕਾਰ ਹਸਪਤਾਲ ਤੋਂ ਬਹੁਤ ਦੂਰ ਛੱਡ ਕੇ ਘੁੰਡ ਵਿਚ ਮਰੀਜ਼ ਦੇ ਭੇਸ ਵਿਚ ਹਸਪਤਾਲ ਵਿਚ ਦਾਖਲ ਹੋਏੇ। ਅਜਿਹੇ ‘ਚ ਕੋਈ ਵੀ ਉਨ੍ਹਾਂ ਨੂੰ ਪਛਾਣ ਨਹੀਂ ਸਕਿਆ।
ਦੱਸਿਆ ਜਾ ਰਿਹਾ ਹੈ ਕਿ ਫ਼ਿਰੋਜ਼ਾਬਾਦ ਦੇ ਸਿਹਤ ਵਿਭਾਗ ਵਿੱਚ ਬੇਨਿਯਮੀਆਂ, ਭ੍ਰਿਸ਼ਟਾਚਾਰ ਅਤੇ ਮਾੜੇ ਵਿਵਹਾਰ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਜਦੋਂ ਇਹ ਸ਼ਿਕਾਇਤ ਐਸਡੀਐਮ ਸਦਰ ਕ੍ਰਿਤੀ ਰਾਜ ਕੋਲ ਪੁੱਜੀ ਤਾਂ ਉਨ੍ਹਾਂ ਤੁਰੰਤ ਮਾਮਲੇ ਦਾ ਨੋਟਿਸ ਲੈਂਦਿਆਂ ਅਚਨਚੇਤ ਜਾਂਚ ਸ਼ੁਰੂ ਕਰ ਦਿੱਤੀ।
ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਦੀਦਮਈ ਪ੍ਰਾਇਮਰੀ ਹੈਲਥ ਸੈਂਟਰ ਵਿੱਚ ਕੁੱਤੇ ਦੇ ਕੱਟਣ ਲਈ ਟੀਕੇ ਨਹੀਂ ਲਾਏ ਜਾ ਰਹੇ ਹਨ। ਜਦੋਂ ਉਹ ਜਾਂਚ ਕਰਨ ਲਈ ਪ੍ਰਾਇਮਰੀ ਹੈਲਥ ਸੈਂਟਰ ਪਹੁੰਚੇ ਤਾਂ ਕਾਰ ਤੋਂ ਹੇਠਾਂ ਉਤਰਦਿਆਂ ਹੀ ਉਨ੍ਹਾਂ ਨੇ ਆਪਣੇ ਦੁਪੱਟੇ ਨਾਲ ਘੁੰਡ ਢੱਕ ਲਿਆ ਅਤੇ ਆਮ ਮਰੀਜ਼ ਵਾਂਗ ਪਰਚੀ ਕਟਵਾਈ। ਲੋਕਾਂ ਨਾਲ ਵੀ ਗੱਲਬਾਤ ਵੀ ਕੀਤੀ।
ਇਹ ਵੀ ਪੜ੍ਹੋ : ਸਿੱਖ ਔਰਤਾਂ ਨੂੰ ਹੈਲਮੇਟ ‘ਤੇ ਛੋਟ ਦੇਣ ‘ਤੇ ਹਾਈਕੋਰਟ ਸਖਤ, ਕੇਂਦਰ ਦੇ ਜਵਾਬ ‘ਤੇ ਪਾਈ ਝਾੜ
ਜਿਵੇਂ ਹੀ ਉਹ ਦਵਾਈਆਂ ਦੀ ਜਾਂਚ ਕਰਨ ਲਈ ਅੰਦਰ ਗਏੇ ਤਾਂ ਉਨ੍ਹਾਂ ਨੂੰ ਐਕਸਪਾਇਰੀ ਡੇਟ ਵਾਲੀਆਂ ਕਈ ਦਵਾਈਆਂ ਮਿਲੀਆਂ। ਮਰੀਜ਼ਾਂ ਪ੍ਰਤੀ ਡਾਕਟਰਾਂ ਅਤੇ ਸਟਾਫ ਦਾ ਵਤੀਰਾ ਵੀ ਮਾੜਾ ਪਾਇਆ ਗਿਆ। SDM ਨੂੰ ਹਸਪਤਾਲ ਵਿੱਚ ਕਾਫੀ ਕੁਝ ਠੀਕ ਨਹੀਂ ਮਿਲਿਾ, ਜਿਸ ‘ਤੇ ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਸਖ਼ਤ ਕਾਰਵਾਈ ਕਰਨਗੇ।
ਐਸਡੀਐਮ ਵੱਲੋਂ ਦੱਸਿਆ ਗਿਆ ਕਿ ਹਸਪਤਾਲ ਦਾ ਸਟਾਫ਼ ਲੋਕਾਂ ਨੂੰ ਖੜ੍ਹੇ ਕਰਕੇ ਟੀਕੇ ਲਾ ਰਿਹਾ ਸੀ। ਬੈੱਟ ‘ਤੇ ਕਾਫੀ ਧੂੜ ਇਕੱਠੀ ਹੋਈ ਪਈ ਸੀ। ਕੋਈ ਸਫਾਈ ਨਹੀਂ ਸੀ। ਡਿਲੀਵਰੀ ਰੂਮ ਅਤੇ ਟਾਇਲਟ ਵਿੱਚ ਵੀ ਗੰਦਗੀ ਪਾਈ ਗਈ। ਮੁਲਾਜ਼ਮਾਂ ਵਿੱਚ ਸੇਵਾ ਦੀ ਘਾਟ ਸੀ। ਫਿਲਹਾਲ ਜਾਂਚ ਰਿਪੋਰਟ ਕਾਰਵਾਈ ਲਈ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਭੇਜੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: