ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਦੀ ਰਹਿਣ ਵਾਲੀ ਇੱਕ ਮਾਸੂਮ ਬੱਚੀ, ਜਿਸ ਦੀ ਮਾਂ ਦਾ ਬਚਪਨ ਵਿੱਚ ਹੀ ਦਿਹਾਂਤ ਹੋ ਗਿਆ ਸੀ। ਮਾਂ ਦੀ ਮੌਤ ਤੋਂ ਬਾਅਦ ਪਿਤਾ ਉਸ ਦੀ ਮਤਰੇਈ ਮਾਂ ਨੂੰ ਲੈ ਕੇ ਆਇਆ, ਇਸ ਲਈ ਲੜਕੀ ਆਪਣੇ ਦਾਦਾ-ਦਾਦੀ ਕੋਲ ਰਹਿਣ ਲੱਗੀ, ਜਿੱਥੇ ਉਹ ਇਸ ਸਮੇਂ ਪੜ੍ਹ ਰਹੀ ਹੈ। ਗੱਲ ਇੰਨੀ ਹੀ ਹੁੰਦੀ ਤਾਂ ਉਹ ਕਿਸੇ ਤਰ੍ਹਾਂ ਜ਼ਿੰਦਗੀ ਕੱਟ ਲੈਂਦੀ, ਪਰ ਇਸ ਬੱਚੀ ਦਾ ਖੱਬਾ ਪੈਰ ਤੇ ਹੱਥ ਦੋਵੇਂ ਹੀ ਬਚਪਨ ਤੋਂ ਟੇਢੇ ਹੋ ਗਏ ਅਤੇ ਪਰਿਵਾਰ ਦੀ ਆਰਥਿਕ ਹਾਲਤ ਅਜਿਹੀ ਹੈ ਕਿ ਉਸ ਦਾ ਇਲਾਜ ਨਹੀਂ ਕਰਵਾਇਆ ਜਾ ਸਕਦਾ।
ਉੱਪਰ ਦੱਸੀ ਗਈ ਕਹਾਣੀ ਲਖੀਮਪੁਰ ਖੀਰੀ ਦੇ ਪਿੰਡ ਕੰਧਰਾਪੁਰ ਦੇ ਰਹਿਣ ਵਾਲੇ ਲਵਲੀ ਦੀ ਹੈ। ਇਸ ਮਾਸੂਮ ਬੱਚੀ ਦੀ ਹਾਲਤ ਵੇਖ ਗੌਤਮ ਅਡਾਨੀ ਦਾ ਦਿਲ ਪਸੀਜ ਗਿਆ ਅਤੇ ਹੁਣ ਉਨ੍ਹਾਂ ਨੇ ਉਸ ਦੀ ਪੂਰੀ ਮਦਦ ਕਰਨ ਦਾ ਐਲਾਨ ਕੀਤਾ ਹੈ।
ਇਸ ਸਮੇਂ ਦੇਸ਼ ਵਿੱਚ ਲੋਕ ਸਭਾ ਚੋਣਾਂ ਦਾ ਦੌਰ ਚੱਲ ਰਿਹਾ ਹੈ। ਇਸ ਦੌਰਾਨ ਕਈ ਵਾਰ ਸੰਘਰਸ਼ ਅਤੇ ਕਦੇ ਦਰਦ ਦੀਆਂ ਵਿਲੱਖਣ ਕਹਾਣੀਆਂ ਦੇਸ਼ ਦੇ ਪਿੰਡਾਂ ਤੋਂ ਲੋਕਾਂ ਤੱਕ ਪਹੁੰਚ ਰਹੀਆਂ ਹਨ। ਲਵਲੀ ਦਾ ਦਰਦ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇਕ ਰਿਪੋਰਟਰ ਦੀ ਰਿਪੋਰਟ ਰਾਹੀਂ ਲੋਕਾਂ ਤੱਕ ਪਹੁੰਚਿਆ। ਇਸ ਸਬੰਧੀ ਕੀਤੀ ਗਈ ਪੋਸਟ ‘ਚ ਸਵਾਲ ਪੁੱਛਿਆ ਗਿਆ ਸੀ ਕਿ ‘ਬਚਪਨ ਦਾ ਦਰਦ ਕੌਣ ਸੁਣੇਗਾ…’, ਇਸ ਸਵਾਲ ਦਾ ਜਵਾਬ ਖੁਦ ਗੌਤਮ ਅਡਾਨੀ ਨੇ ਦਿੱਤਾ ਹੈ।
ਗੌਤਮ ਅਡਾਨੀ ਨੇ ਪੰਜਵੀਂ ਜਮਾਤ ‘ਚ ਪੜ੍ਹਦੀ ਲਵਲੀ ਦੇ ਦਰਦ ਨੂੰ ਲੈ ਕੇ ‘ਐਕਸ’ ‘ਤੇ ਪੋਸਟ ਲਿਖੀ ਹੈ। ਉਹ ਕਹਿੰਦੇ ਹੈ, “ਇਹ ਦੁੱਖ ਦੀ ਗੱਲ ਹੈ ਕਿ ਇੱਕ ਧੀ ਦਾ ਬਚਪਨ ਇਸ ਤਰ੍ਹਾਂ ਖੋਹਿਆ ਜਾਵੇ। ਛੋਟੀ ਉਮਰ ਵਿੱਚ ਲਵਲੀ ਅਤੇ ਉਸਦੇ ਦਾਦਾ-ਦਾਦੀ ਦਾ ਸੰਘਰਸ਼ ਦਰਸਾਉਂਦਾ ਹੈ ਕਿ ਇੱਕ ਆਮ ਭਾਰਤੀ ਪਰਿਵਾਰ ਕਦੇ ਹਾਰ ਨਹੀਂ ਮੰਨਦਾ। ਅਡਾਨੀ ਫਾਊਂਡੇਸ਼ਨ ਇਹ ਯਕੀਨੀ ਬਣਾਏਗੀ ਕਿ ਲਵਲੀ ਨੂੰ ਬਿਹਤਰ ਇਲਾਜ ਮਿਲੇ ਅਤੇ ਉਹ ਹੋਰ ਬੱਚਿਆਂ ਦੇ ਨਾਲ ਅੱਗੇ ਵਧ ਸਕੇ। ਅਸੀਂ ਸਾਰੇ ਲਵਲੀ ਦੇ ਨਾਲ ਹਾਂ।”
ਇਹ ਵੀ ਪੜ੍ਹੋ : ਭਾਰ ਘਟਾਉਣ ਲਈ ਇਸ ਤਰ੍ਹਾਂ ਖਾਓ ਮਖਾਣੇ, ਢਿੱਡ ਭਰ ਕੇ ਖਾਣ ਨਾਲ ਵੀ ਘਟਣ ਲੱਗੇਗੀ ਚਰਬੀ
ਦੇਸ਼ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਗੌਤਮ ਅਡਾਨੀ ਦੇ ਇਸ ਕਦਮ ਦੀ ਸੋਸ਼ਲ ਮੀਡੀਆ ‘ਤੇ ਕਾਫੀ ਤਾਰੀਫ ਹੋ ਰਹੀ ਹੈ। ਗੌਤਮ ਅਡਾਨੀ ਦਾ ਕਾਰੋਬਾਰੀ ਸਮੂਹ ਅਡਾਨੀ ਫਾਊਂਡੇਸ਼ਨ ਚਲਾਉਂਦਾ ਹੈ। ਇਹ ਸਿੱਖਿਆ, ਸਿਹਤ ਅਤੇ ਹੋਰ ਕਈ ਖੇਤਰਾਂ ਵਿੱਚ ਕੰਮ ਕਰਦਾ ਹੈ। ਗੌਤਮ ਅਡਾਨੀ ਦੀ ਪਤਨੀ ਪ੍ਰੀਤੀ ਅਡਾਨੀ ਨੇ 1996 ਵਿੱਚ ਅਡਾਨੀ ਫਾਊਂਡੇਸ਼ਨ ਦੀ ਸ਼ੁਰੂਆਤ ਕੀਤੀ ਸੀ। ਇਹ ਫਾਊਂਡੇਸ਼ਨ 73 ਲੱਖ ਲੋਕਾਂ ਲਈ ਕੰਮ ਕਰਦੀ ਹੈ। ਇਸ ਦਾ ਦਾਇਰਾ ਦੇਸ਼ ਦੇ 19 ਰਾਜਾਂ ਦੇ 5,753 ਪਿੰਡਾਂ ਤੱਕ ਫੈਲਿਆ ਹੋਇਆ ਹੈ। ਪ੍ਰੀਤੀ ਅਡਾਨੀ ਵਿਆਹ ਤੋਂ ਪਹਿਲਾਂ ਖੁਦ ਡਾਕਟਰ ਸੀ।
ਵੀਡੀਓ ਲਈ ਕਲਿੱਕ ਕਰੋ -: