ਕਪੂਰਥਲਾ ਦੇ ਪਿੰਡ ਸਿੱਧਵਾਂ ਦੋਨਾ ਵਿੱਚ ਮੰਦਰ ਦੀ ਮੁੱਖ ਸੇਵਾਦਾਰਨੀ ਦਾ ਉਸੇ ਪਿੰਡ ਦੇ ਹੀ ਇੱਕ ਨੌਜਵਾਨ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਨੌਜਵਾਨ ਸ਼ਰਾਬ ਪੀ ਕੇ ਮੰਦਰ ਆਉਂਦਾ ਸੀ। ਇਸ ‘ਤੇ ਔਰਤ ਉਸ ਨੂੰ ਰੋਕਦੀ ਸੀ। ਇਸ ਕਾਰਨ ਨੌਜਵਾਨ ਨੇ ਉਸ ਦਾ ਕਤਲ ਕਰ ਦਿੱਤਾ।
ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਥਾਣਾ ਸਦਰ ਦੀ ਐਸਐਚਓ ਸੋਨਮਦੀਪ ਕੌਰ ਨੇ ਦੱਸਿਆ ਕਿ ਦੋਸ਼ੀ ਖ਼ਿਲਾਫ਼ ਕੇਸ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ।
ਮ੍ਰਿਤਕ ਔਰਤ ਦੀ ਪਛਾਣ ਸਰਿਤਾ ਦੇਵੀ (26 ਸਾਲ) ਵਾਸੀ ਬਿਹਾਰ ਵਜੋਂ ਹੋਈ ਹੈ। ਮ੍ਰਿਤਕਾ ਦੇ ਪਤੀ ਰਾਕੇਸ਼ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਇੱਕ ਰੈਸਟੋਰੈਂਟ ਵਿੱਚ ਕੰਮ ਕਰਦਾ ਹੈ। ਦੇਰ ਸ਼ਾਮ ਕਿਸੇ ਨੇ ਉਸ ਨੂੰ ਸੂਚਨਾ ਦਿੱਤੀ ਕਿ ਉਸ ਦੀ ਪਤਨੀ ਸਰਿਤਾ ਦੇਵੀ ਮੰਦਰ ਵਿੱਚ ਸੇਵਾ ਕਰ ਰਹੀ ਹੈ। ਇਸ ਦੌਰਾਨ ਪਿੰਡ ਦੇ ਹੀ ਇਕ ਨੌਜਵਾਨ ਨੇ ਉਸ ‘ਤੇ ਦਾਤਰ ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਉਸ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਕਪੂਰਥਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਲੁਧਿਆਣਾ ਪੁਲਿਸ ਨੇ ਸਪਾ/ਮਸਾਜ ਸੈਂਟਰਾਂ ‘ਤੇ ਕਸਿਆ ਸ਼ਿਕੰਜਾ, ਸਖਤ ਹੁਕਮ ਜਾਰੀ
ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਸ ਦੀ ਪਤਨੀ 5 ਸਾਲਾਂ ਤੋਂ ਸਿੱਧਵਾਂ ਦੋਨਾ ਦੇ ਮਾਤਾ ਸ਼੍ਰੀ ਸਲੋਨੀ ਦੇਵੀ ਮੰਦਰ ਵਿੱਚ ਮੁੱਖ ਸੇਵਾਦਾਰ ਵਜੋਂ ਕੰਮ ਕਰਦੀ ਸੀ। ਹਮਲਾ ਕਰਨ ਵਾਲਾ ਨੌਜਵਾਨ ਇਸੇ ਪਿੰਡ ਦਾ ਹੀ ਰਹਿਣ ਵਾਲਾ ਹੈ। ਉਸ ਨੇ ਦੱਸਿਆ ਕਿ ਉਕਤ ਨੌਜਵਾਨ ਅਕਸਰ ਸ਼ਰਾਬ ਪੀ ਕੇ ਮੰਦਰ ਆਉਂਦਾ ਸੀ ਅਤੇ ਉਸ ਦੀ ਪਤਨੀ ਉਸ ਨੂੰ ਹਮੇਸ਼ਾ ਸ਼ਰਾਬ ਪੀ ਕੇ ਮੰਦਰ ਆਉਣ ਤੋਂ ਰੋਕਦੀ ਸੀ। ਇਸੇ ਕਾਰਨ ਨੌਜਵਾਨ ਨੇ ਆਪਣੀ ਪਤਨੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਪਤਨੀ ਦਾ ਕਤਲ ਕਰਨ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ : –