ਅੰਮ੍ਰਿਤਸਰ ‘ਚ ਨਾਬਾਲਗ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪਰਿਵਾਰ ਦਾ ਦੋਸ਼ ਹੈ ਕਿ ਉਸ ਨੇ ਬਲਾਤਕਾਰ ਤੋਂ ਬਾਅਦ ਇਹ ਕਦਮ ਚੁੱਕਿਆ ਹੈ। ਉਨ੍ਹਾਂ ਨੇ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਅਜੈ ਨਾਂ ਦੇ ਨੌਜਵਾਨ ‘ਤੇ ਦੋਸ਼ ਲਾਇਆ ਹੈ। ਅੰਮ੍ਰਿਤਸਰ ਦੇ ਮਜੀਠਾ ‘ਚ ਵਾਪਰੀ ਇਸ ਘਟਨਾ ਤੋਂ ਬਾਅਦ ਪੁਲਸ ਨੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ।
ਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਉਸ ਦੀ ਕੁੜੀ ਦੀ ਉਮਰ 17 ਸਾਲ ਸੀ ਅਤੇ ਉਹ ਸੁਪਾਰੀਵਿੰਡ ਨੇੜੇ ਰਹਿੰਦੀ ਹੈ। ਉਹ 20 ਅਕਤੂਬਰ ਨੂੰ ਸ਼ਾਮ 6 ਵਜੇ ਮਿਹਨਤ-ਮਜ਼ਦੂਰੀ ਕਰਨ ਤੋਂ ਬਾਅਦ ਵਡਾਲਾ ਪਿੰਡ ਤੋਂ ਘਰ ਪਹੁੰਚੀ। ਗੁਆਂਢੀ ਨੇ ਦੱਸਿਆ ਕਿ ਦੁਪਹਿਰ ਵੇਲੇ ਇੱਕ ਮੁੰਡਾ ਘਰ ਆਇਆ ਸੀ। ਕਾਫੀ ਦੇਰ ਅੰਦਰ ਰਹਿਣ ਤੋਂ ਬਾਅਦ ਉਹ ਉੱਥੋਂ ਚਲਾ ਗਿਆ। ਜਦੋਂ ਉਸ ਨੇ ਧੀ ਤੋਂ ਨੌਜਵਾਨ ਬਾਰੇ ਪੁੱਛਿਆ ਤਾਂ ਉਸ ਨੇ ਕੁਝ ਨਹੀਂ ਦੱਸਿਆ। ਉਦੋਂ ਤੋਂ ਉਸ ਦੀ ਬੇਟੀ ਗੁੰਮਸੁਮ ਤੇ ਚੁੱਪਚਾਪ ਰਹਿਣ ਲੱਗ ਪਈ ਸੀ।
ਬੀਤੇ ਦਿਨ ਉਹ ਆਪਣੀ ਪੈਨਸ਼ਨ ਲੈਣ ਲਈ ਬੈਂਕ ਗਈ ਸੀ। ਦੁਪਹਿਰ 2 ਵਜੇ ਦੇ ਕਰੀਬ ਜਦੋਂ ਉਹ ਘਰ ਪਹੁੰਚੀ ਤਾਂ ਉਸ ਦੀ ਕੁੜੀ ਨੇ ਚੁੰਨੀ ਨੂੰ ਛੱਤ ਦੇ ਗਾਰਡ ਨਾਲ ਬੰਨ੍ਹ ਕੇ ਕਮਰੇ ਵਿੱਚ ਫਾਹਾ ਲੈ ਲਿਆ ਸੀ। ਉਸ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਉਸ ਨੂੰ ਪੱਕਾ ਸ਼ੱਕ ਹੈ ਕਿ ਉਸ ਦੀ ਧੀ ਨਾਲ ਗਲਤ ਕੰਮ ਹੋਇਆ ਹੈ, ਜਿਸ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ : KBC-14 ਦੇ ਸੈੱਟ ‘ਤੇ ਅਮਿਤਾਭ ਬੱਚਨ ਨੂੰ ਲੱਗੀ ਸੱਟ, ਪੈਰ ਦੀ ਨੱਸ ਕੱਟੀ, ਲਿਜਾਇਆ ਗਿਆ ਹਸਪਤਾਲ
ਔਰਤ ਨੇ ਦੋਸ਼ ਲਾਇਆ ਹੈ ਕਿ ਉਸ ਦੀ ਧੀ ਨਾਲ ਜਬਰ-ਜ਼ਨਾਹ ਕਰਨ ਅਤੇ ਖੁਦਕੁਸ਼ੀ ਲਈ ਉਕਸਾਉਣ ਵਾਲਾ ਨੌਜਵਾਨ ਅਜੈ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਹੈ। ਕਈ ਵਾਰ ਉਸ ਦੀ ਧੀ ਨੇ ਅਜੈ ਤੋਂ ਪਰੇਸ਼ਾਨ ਹੋ ਕੇ ਉਸ ਨੂੰ ਸ਼ਿਕਾਇਤ ਕੀਤੀ ਸੀ।
ਏਐਸਆਈ ਮਨਪ੍ਰੀਤ ਸੰਧੂ ਨੇ ਦੱਸਿਆ ਕਿ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਅਜੈ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਹ ਹੁਣ ਫਰਾਰ ਹੈ। ਮਾਮਲੇ ਦੀ ਜਾਂਚ ਮਹਿਲਾ ਪੁਲਿਸ ਅਧਿਕਾਰੀ ਸਿਮਰਜੀਤ ਕੌਰ ਨੂੰ ਸੌਂਪੀ ਗਈ ਹੈ। ਅਜੈ ਦੇ ਨਾਂ ਨੂੰ ਵੈਰੀਫਾਈ ਕੀਤਾ ਜਾ ਰਿਹਾ ਹੈ, ਜਲਦ ਹੀ ਦੋਸ਼ੀ ਫੜ ਲਿਆ ਜਾਏਗਾ।
ਵੀਡੀਓ ਲਈ ਕਲਿੱਕ ਕਰੋ -: