ਅਮਰੀਕਾ ਵਿੱਚ ਭਾਰਤੀਆਂ ‘ਤੇ ਹਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਹੁਣ ਸ਼ਿਕਾਗੋ ‘ਚ ਭਾਰਤੀ ਵਿਦਿਆਰਥੀ ‘ਤੇ ਜਾਨਲੇਵਾ ਹਮਲੇ ਦੀ ਖਬਰ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। 4 ਫਰਵਰੀ ਨੂੰ ਹੋਏ ਇਸ ਹਮਲੇ ਦੀ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜੋ ਦਿਲ ਦਹਿਲਾ ਦੇਣ ਵਾਲੀ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਵਿਦੇਸ਼ਾਂ ‘ਚ ਰਹਿੰਦੇ ਭਾਰਤੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਹੋਣੀ ਸੁਭਾਵਿਕ ਹੈ। ਜਿਸ ਵਿਦਿਆਰਥੀ ‘ਤੇ ਹਮਲਾ ਹੋਇਆ ਹੈ, ਉਹ ਹੈਦਰਾਬਾਦ ਦਾ ਰਹਿਣ ਵਾਲਾ ਹੈ। ਹਮਲੇ ਤੋਂ ਬਾਅਦ ਉਹ ਡੂੰਘੇ ਮਾਨਸਿਕ ਤਣਾਅ ਅਤੇ ਸਦਮੇ ਵਿੱਚ ਹੈ।
ਰਿਪੋਰਟ ਮੁਤਾਬਕ ਵਿਦਿਆਰਥੀ ਦਾ ਨਾਂ ਸਈਦ ਮਜ਼ਾਹਿਰ ਅਲੀ ਹੈ ਜੋ ਹੈਦਰਾਬਾਦ ਦਾ ਰਹਿਣ ਵਾਲਾ ਹੈ। ਉਸ ਦੀ ਪਤਨੀ ਭਾਰਤ ਵਿੱਚ ਰਹਿ ਰਹੀ ਹੈ। ਮਜਲਿਸ ਬਚਾਓ ਤਹਿਰੀਕ (ਐੱਮ.ਬੀ.ਟੀ.) ਦੇ ਬੁਲਾਰੇ ਅਮਜਦ ਉੱਲਾ ਖਾਨ ਨੇ ਸੋਸ਼ਲ ਮੀਡੀਆ ‘ਤੇ ਇਸ ਘਟਨਾ ਨਾਲ ਸਬੰਧਤ ਕੁਝ ਵੀਡੀਓਜ਼ ਸ਼ੇਅਰ ਕਰਕੇ ਪ੍ਰਸ਼ਾਸਨ ਦਾ ਧਿਆਨ ਮਜ਼ਾਹਿਰ ‘ਤੇ ਕੇਂਦਰਿਤ ਕੀਤਾ ਹੈ। ਉਸ ਨੇ ਦੱਸਿਆ ਕਿ ਵਿਦਿਆਰਥੀ ਇੰਡੀਆਨਾ ਵੇਸਲੇ ਯੂਨੀਵਰਸਿਟੀ ਤੋਂ ਆਈਟੀ ਵਿੱਚ ਮਾਸਟਰਜ਼ ਕਰ ਰਿਹਾ ਹੈ। 4 ਫਰਵਰੀ ਨੂੰ ਕੁਝ ਲੋਕਾਂ ਨੇ ਉਸ ‘ਤੇ ਜਾਨਲੇਵਾ ਹਮਲਾ ਕਰ ਕੇ ਲੁੱਟਮਾਰ ਕੀਤੀ। ਵੀਡੀਓ ਰਾਹੀਂ ਭਾਰਤੀ ਦੂਤਾਵਾਸ ਨੂੰ ਵੀ ਮਦਦ ਦੀ ਅਪੀਲ ਕੀਤੀ ਗਈ ਹੈ।
ਵਾਇਰਲ ਵੀਡੀਓ ‘ਚੋਂ ਇਕ ‘ਚ ਮਜ਼ਾਹਿਰ ਨਜ਼ਰ ਆ ਰਿਹਾ ਹੈ, ਉਸ ਦਾ ਚਿਹਰਾ ਖੂਨ ਨਾਲ ਲਥਪਥ ਹੈ। ਉਹ ਦੱਸ ਰਿਹਾ ਹੈ ਕਿ ਉਸ ਨਾਲ ਇਹ ਘਟਨਾ ਕਦੋਂ ਅਤੇ ਕਿਵੇਂ ਵਾਪਰੀ। ਦੂਜੀ ਵੀਡੀਓ ਸੀਸੀਟੀਵੀ ਫੁਟੇਜ ਦੀ ਹੈ ਜੋ ਕਾਫੀ ਹੈਰਾਨੀਜਨਕ ਹੈ। ਸਾਫ ਦੇਖਿਆ ਜਾ ਸਕਦਾ ਹੈ ਕਿ ਵਿਦਿਆਰਥੀ ਆਪਣਾ ਸਮਾਨ ਲੈ ਕੇ ਰਸਤੇ ‘ਚ ਜਾ ਰਿਹਾ ਸੀ। ਫਿਰ ਅਚਾਨਕ ਤਿੰਨ ਵਿਅਕਤੀ ਉਸ ਦਾ ਪਿੱਛਾ ਕਰਨ ਲੱਗੇ। ਅਚਾਨਕ ਉਹ ਉਨ੍ਹਾਂ ਨੂੰ ਦੇਖਦਾ ਹੈ ਅਤੇ ਅੱਗੇ ਭੱਜਣਾ ਸ਼ੁਰੂ ਕਰ ਦਿੰਦਾ ਹੈ। ਉਹ ਤਿੰਨੇ ਵਿਅਕਤੀ ਵੀ ਉਸ ਦਾ ਪਿੱਛਾ ਕਰਦੇ ਹੋਏ ਉਸ ਵੱਲ ਭੱਜੇ। ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਉਸ ਦਾ ਫੋਨ ਖੋਹ ਕੇ ਲੈ ਗਏ।
ਇਸ ਮਗਰੋਂ ਸ਼ਿਕਾਗੋ ਵਿਚਲੇ ਭਾਰਤੀ ਕੌਂਸਲੇਟ ਨੇ ਕਿਹਾ ਹੈ ਕਿ ਉਹ ਸਈਦ ਮਜ਼ਾਹਿਕ ਅਲੀ ਨਾਂ ਦੇ ਵਿਦਿਆਰਥੀ ਅਤੇ ਭਾਰਤ ਵਿਚ ਉਸਦੀ ਪਤਨੀ ਦੇ ਸੰਪਰਕ ਵਿਚ ਹਨ ਤੇ ਉਸਨੂੰ ਹਰ ਲੋੜੀਂਦੀ ਮਦਦ ਪ੍ਰਦਾਨ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਅੰਡਰ-19 ਕ੍ਰਿਕਟ World Cup, ਦੱਖਣੀ ਅਫਰੀਕਾ ਨੂੰ ਹਰਾ ਕੇ ਫਾਈਨਲ ‘ਚ ਪਹੁੰਚੀ ਟੀਮ ਇੰਡੀਆ
ਸ਼ਿਕਾਗੋ ਸਥਿਤ ਭਾਰਤੀ ਵਣਜ ਦੂਤਘਰ ਨੇ ਟਵਿੱਟਰ ‘ਤੇ ਇਕ ਪੋਸਟ ‘ਚ ਲਿਖਿਆ, ”ਵਣਜ ਦੂਤਘਰ ਭਾਰਤ ‘ਚ ਸਈਅਦ ਮਜ਼ਾਹਿਰ ਅਲੀ ਅਤੇ ਉਨ੍ਹਾਂ ਦੀ ਪਤਨੀ ਸਈਦਾ ਰੁਕੀਆ ਫਾਤਿਮਾ ਰਜ਼ਵੀ ਦੇ ਸੰਪਰਕ ‘ਚ ਹੈ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਕੌਂਸਲੇਟ ਨੇ “ਸਥਾਨਕ ਅਧਿਕਾਰੀਆਂ ਨਾਲ ਵੀ ਸੰਪਰਕ ਕੀਤਾ ਹੈ ਜੋ ਮਾਮਲੇ ਦੀ ਜਾਂਚ ਕਰ ਰਹੇ ਹਨ।” ਇਹ ਘਟਨਾ ਅਜਿਹੇ ਸਮੇਂ ‘ਚ ਵਾਪਰੀ ਹੈ ਜਦੋਂ ਅਮਰੀਕਾ ‘ਚ ਭਾਰਤੀ ਮੂਲ ਦੇ ਵਿਦਿਆਰਥੀਆਂ ‘ਤੇ ਹਮਲੇ ਵਧਦੇ ਜਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ –