ਅਜਨਾਲਾ ਦਾ ਇੱਕ ਨੌਜਵਾਨ ਰਾਜਿਆਂ-ਮਹਾਰਾਜਿਆਂ ਵਾਂਗ ਸ਼ਾਹੀ ਤਰੀਕੇ ਨਾਲ ਬਰਾਤ ਲੈ ਕੇ ਲਾੜੀ ਨੂੰ ਵਿਆਹੁਣ ਪਹੁੰਚਿਆ। ਦਰਅਸਲ ਉਸ ਨੇ ਆਪਣੀ ਬਰਾਤ ਹਾਥੀਆਂ ਤੇ ਊਠਾਂ ‘ਤੇ ਕੱਢੀ। ਜਦੋਂ ਉਸ ਤੋਂ ਪੁੱਛਿਆ ਗਿਆ ਗਿਆ ਕਿ ਉਸ ਨੇ ਅਜਿਹਾ ਕਿਉਂ ਕੀਤਾ ਤਾਂ ਲਾੜੇ ਤੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਅਸੀਂ ਪੁਰਾਣੀ ਰਾਜੇ-ਮਹਾਰਾਜਿਆਂ ਦੀ ਰੀਤ ਨੂੰ ਕਾਇਮ ਰੱਖਣ ਲਈ ਅਜਿਹਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਆਪਣੀ ਸਹੂਲਤ ਲਈ ਬਾਰਾਤ ਗੱਡੀ ਵਿੱਚ ਲਿਆਉਣ ਲੱਗ ਗਏ ਪਰ ਰਾਜੇ-ਮਹਾਰਾਜੇ ਪਹਿਲਾਂ ਊਠਾਂ-ਹਾਥੀਆਂ ‘ਤੇ ਹੀ ਬਰਾਤ ਲਾਉਂਦੇ ਸਨ ਤੇ ਅਸੀਂ ਉਸੇ ਰੀਤ ਨੂੰ ਮੁੜ ਸ਼ੁਰੂ ਕੀਤਾ ਹੈ। ਮਲਵਈ ਗਿੱਧੇ ਵਾਲੇ ਮੁੰਡਿਆਂ ਪਿੱਛੇ ਭੰਗੜਾ ਪਾਉਂਦੀ ਬਰਾਤ ਪੁਰਾਣੇ ਰੀਤੀ-ਰਿਵਾਜਾਂ ਨਾਲ ਅਜਨਾਲਾ ਦੇ ਪਿੰਡ ਛੀਨਾ ਵਿੱਚ ਪਹੁੰਚੀ।
ਇਹ ਵੀ ਪੜ੍ਹੋ : ਸਰਫਰਾਜ਼ ਖ਼ਾਨ ਦੇ ਪਾਪਾ ਦੇ ਫੈਨ ਹੋਏ ਆਨੰਦ ਮਹਿੰਦਰਾ, ਗਿਫਟ ਕਰਨਗੇ ਥਾਰ
ਲਾੜੇ ਸਤਨਾਮ ਸਿੰਘ ਨੇ ਦੱਸਿਆ ਕਿ ਅਸੀਂ ਆਪਣੀਆਂ ਸਹੂਲਤਾਂ ਲਈ ਗੱਡੀਆਂ ਵਿੱਚ ਆਉਣ ਲੱਗ ਪਏ ਪਰ ਜੱਦੀ ਪਰਿਵਾਰਾਂ ਵਿੱਚ ਪਹਿਲਾਂ ਹਾਥੀਆਂ-ਊਠਾਂ ‘ਤੇ ਹੀ ਬਰਾਤ ਆਉਂਦੀ ਸੀ। ਅਸੀਂ ਆਪਣਾ ਉਹੀ ਸ਼ੌਂਕ ਹੁਣ ਪੂਰਾ ਕੀਤਾ ਹੈ। ਪਰਿਵਾਰ ਵਾਲਿਆਂ ਨੇ ਕਿਹਾ ਕਿ ਇਹ ਸਾਡਾ ਪੁਰਾਣਾ ਸੱਭਿਆਚਾਰ ਹੈ ਹਾਥੀਆਂ-ਊਠਾਂ ਤੇ ਆਉਣਾ ਤੇ ਅਸੀਂ ਇਹ ਸ਼ੌਂਕ ਪੂਰਾ ਕੀਤਾ ਹੈ। ਵੱਖਰੇ ਢੰਗ ਨਾਲ ਆਈ ਇਹ ਬਰਾਤ ਪੂਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਲੋਕ ਬਾਹਰ ਨਿਕਲ-ਨਿਕਲ ਕੇ ਇਸ ਬਰਾਤ ਨੂੰ ਵੇਖ ਰਹੇ ਸਨ।