ਫਰੀਦਕੋਟ ਵਿਚ ਚੋਣਾਂ ਦੌਰਾਨ ਇੱਕਦਮ ਆਈ ਹਨੇਰੀ ਨਾਲ ਭਾਜੜਾਂ ਪੈ ਗਈਆਂ। ਹਨੇਰੀ ਝੱਖੜ ਇੰਨਾ ਤੇਜ਼ ਸੀ ਕਿ ਪੋਲਿੰਗ ਬੂਥ ‘ਤੇ ਲੱਗਾ ਸ਼ੈੱਡ ਡਿੱਗ ਗਿਆ ਤੇ ਲੋਕ ਆਪਣੇ ਆਪ ਨੂੰ ਬਚਾਉਣ ਲਈ ਇੱਧਰ-ਉਧਰ ਭਜਣ ਲੱਗੇ। ਖੁਸ਼ਕਿਸਮਤੀ ਇਹ ਰਹੀ ਕਿ ਇਸ ਵਿਚ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ। ਇਸ ਦੌਰਾਨ ਪੋਲਿੰਗ ਬੂਥ ‘ਤੇ ਡਿਊਟੀ ‘ਤੇ ਤਾਇਨਾਤ ਸਟਾਫ ਵਿਚ ਹਫੜਾ-ਦਫੜੀ ਮਚ ਗਈ। ਸਟਾਫ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਪਹੁੰਚਾਈ।
ਫਰੀਦਕੋਟ ਵਿਚ ਸਵੇਰ ਤੋਂ ਗਰਮੀ ਵਾਲਾ ਮੌਸਮ ਸੀ, ਲੋਕ ਧੁੱਪ ਤੋਂ ਬਚਦੇ-ਬਚਾਉਂਦੇ ਪੋਲਿੰਗ ਬੂਥਾਂ ਵੱਲ ਜਾ ਰਹੇ ਸਨ, ਉਨ੍ਹਾਂ ਨੇ ਸੋਚਿਆ ਨਹੀਂ ਹੋਣਾ ਕਿ ਮੌਸਮ ਅਚਾਨਕ ਆਪਣਾ ਮਿਜਾਜ਼ ਬਦਲ ਲਏਗਾ ਤੇ ਇੰਨੀ ਤੇਜ਼ ਹਨੇਰੀ ਆ ਜਾਏਗੀ। ਜਦੋਂ ਲੋਕ ਪੋਲਿੰਗ ਬੂਥ ‘ਤੇ ਵੋਟ ਪਾਉਣ ਲਈ ਖੜ੍ਹੇ ਸਨ ਤਾਂ ਅਚਾਨਕ ਝੱਖੜ ਆ ਗਿਆ। ਤਸਵੀਰਾਂ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਲੋਕ ਕਿਵੇਂ ਸ਼ੈੱਡ ਡਿੱਗ ਗਿਆ ਤੇ ਲੋਕ ਆਪਣੇ ਆਪ ਨੂੰ ਬਚਾਉਣ ਵਿਚ ਲੱਗ ਗਏ।
ਇਸ ਦੌਰਾਨ ਕਈ ਬਜ਼ੁਰਗ ਲੋਕ ਵੀ ਵੋਟ ਪਾਉਣ ਆਏ ਹੋਏ ਸਨ। ਉਥੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਹੱਥ ਫੜ੍ਹ ਕੇ ਸਾਈਡ ‘ਤੇ ਕੀਤਾ। ਸਾਰੇ ਲੋਕਾਂ ਨੇ ਮਿਲ ਕੇ ਸ਼ੈੱਡ ਨੂੰ ਮੁੜ ਠੀਕ ਕੀਤਾ।
ਇਹ ਵੀ ਪੜ੍ਹੋ : ਵੀਡੀਓ ਵਾਇਰਲ ਹੋਣ ਮਗਰੋਂ ਆਪ ਦੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂ ‘ਤੇ ਪੁਲਿਸ ਦਾ ਐਕਸ਼ਨ, FIR ਦਰਜ
ਦੱਸ ਦੇਈਏ ਕਿ ਫ਼ਰੀਦਕੋਟ ਵਿੱਚ ਸਵੇਰ ਤੋਂ ਹੀ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਹਾਲਾਂਕਿ ਜਿਵੇਂ-ਜਿਵੇਂ ਦਿਨ ਬੀਤਦਾ ਗਿਆ, ਲੋਕਾਂ ਦੀ ਗਿਣਤੀ ਵੀ ਘਟਣ ਲੱਗੀ। ਕੜਾਕੇ ਦੀ ਗਰਮੀ ਕਾਰਨ ਲੋਕ ਲਾਈਨਾਂ ਵਿੱਚ ਖੜ੍ਹੇ ਹੋਣ ਤੋਂ ਬਚ ਰਹੇ ਸਨ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੁਪਹਿਰ ਵੇਲੇ ਵੋਟ ਪਾਈ। ਕੁਲਤਾਰ ਸਿੰਘ ਨੇ ਪਰਿਵਾਰ ਸਮੇਤ ਆਪਣੀ ਵੋਟ ਪਾਈ।
ਸਵੇਰੇ 9 ਵਜੇ ਦੇ ਕਰੀਬ ਸੂਚਨਾ ਮਿਲੀ ਕਿ ਫਰੀਦਕੋਟ ‘ਚ ਤੂਫਾਨ ਕਾਰਨ ਬੂਥ ਸ਼ੈੱਡ ਉੱਡ ਗਿਆ, ਜਿਸ ਕਾਰਨ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਹਾਲਾਂਕਿ, ਇਹ ਸਮੱਸਿਆ ਜਲਦੀ ਹੀ ਹੱਲ ਹੋ ਗਈ ਸੀ. ਇਸ ਸੀਟ ‘ਤੇ ਕੁੱਲ 15 ਲੱਖ 87 ਹਜ਼ਾਰ 461 ਵੋਟਰ ਹਨ। ਇਨ੍ਹਾਂ ਵਿੱਚ 8 ਲੱਖ 38 ਹਜ਼ਾਰ 605 ਪੁਰਸ਼ ਵੋਟਰ, 7 ਲੱਖ 48 ਹਜ਼ਾਰ 775 ਮਹਿਲਾ ਵੋਟਰ ਅਤੇ 81 ਟਰਾਂਸਜੈਂਡਰ ਵੋਟਰ ਹਨ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .