ਲੁਧਿਆਣਾ ਵਿੱਚ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ (ਐਸਆਈ) ਅਤੇ ਉਸਦੇ ਪਤੀ ਦੀ ਧੱਕੇਸ਼ਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਜੋੜੇ ਨੇ ਗੁਆਂਢ ਵਿੱਚ ਰਹਿੰਦੇ ਨਗਰ ਨਿਗਮ ਦੇ ਕਰਮਚਾਰੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਸਬ-ਇੰਸਪੈਕਟਰ ਦੇ ਘਰਵਾਲੇ ਨੇ ਗੁਆਂਢੀ ਦੇ ਸਿਰ ‘ਤੇ ਇੱਟ ਮਾਰ ਦਿੱਤੀ। ਇਸ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ।
ਹਸਪਤਾਲ ਵਿੱਚ ਦਾਖ਼ਲ ਅਤੇ ਲੁਧਿਆਣਾ ਦੇ ਹਰ ਕ੍ਰਿਸ਼ਨ ਨਗਰ ਵਿੱਚ ਰਹਿੰਦੇ ਸੁੰਦਰ ਕੁਮਾਰ ਨੇ ਦੱਸਿਆ ਕਿ ਬੀਤੇ ਦਿਨ ਉਸ ਦੀ ਪਤਨੀ ਗੀਤਾ ਕਿਸੇ ਕੰਮ ਲਈ ਗਲੀ ਵਿੱਚੋਂ ਲੰਘ ਰਹੀ ਸੀ। ਗਲੀ ਵਿਚ ਪਿਆ ਲਿਫਾਫਾ ਉਸ ਦੇ ਪੈਰ ਵਿਚ ਫਸ ਗਿਆ। ਇਸ ਤੋਂ ਬਾਅਦ ਉਸ ਨੇ ਇਹ ਲਿਫਾਫਾ ਸਬ-ਇੰਸਪੈਕਟਰ ਨੀਰੂ ਦੇ ਘਰ ਤੋਂ ਕੁਝ ਦੂਰੀ ‘ਤੇ ਸੜਕ ਕਿਨਾਰੇ ਰੱਖ ਦਿੱਤਾ। ਬਾਅਦ ‘ਚ ਹਵਾ ਚੱਲਣ ਕਾਰਨ ਉਹ ਲਿਫਾਫਾ ਉੱਡ ਕੇ ਸਬ-ਇੰਸਪੈਕਟਰ ਨੀਰੂ ਦੇ ਗੇਟ ਕੋਲ ਪਹੁੰਚ ਗਿਆ। ਇਸ ਤੋਂ ਗੁੱਸੇ ਵਿਚ ਆਈ ਐਸਆਈ ਨੀਰੂ ਨੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
ਸੁੰਦਰ ਨੇ ਦੱਸਿਆ ਕਿ ਅਗਲੇ ਦਿਨ ਜਦੋਂ ਉਸ ਦਾ ਲੜਕਾ ਕਿਸੇ ਕੰਮ ਲਈ ਬਾਈਕ ‘ਤੇ ਜਾ ਰਿਹਾ ਸੀ ਤਾਂ ਨੀਰੂ ਨੇ ਫਿਰ ਉਸ ਨਾਲ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਹ ਨੀਰੂ ਤੇ ਉਸ ਦੇ ਪਤੀ ਤੋਂ ਗਾਲ੍ਹਾਂ ਕੱਢਣ ਦਾ ਕਾਰਨ ਪੁੱਛਣ ਗਿਆ ਸੀ। ਪਰ ਫਿਰ ਉਨ੍ਹਾਂ ਨੇ ਉਸ ਨੂੰ ਵੀ ਕੁੱਟਣਾ ਸ਼ੁਰੂ ਕਰ ਦਿੱਤੀ। ਨੀਰੂ ਦੇ ਘਰਵਾਲੇ ਨੇ ਉਸ ਦੇ ਸਿਰ ‘ਤੇ ਇੱਟ ਮਾਰ ਦਿੱਤੀ।
ਸੁੰਦਰ ਮੁਤਾਬਕ ਲੋਕ ਉਸ ਨੂੰ ਖੂਨ ਨਾਲ ਲੱਥਪੱਥ ਹਾਲਤ ਵਿਚ ਸਿਵਲ ਹਸਪਤਾਲ ਲੈ ਗਏ। ਉਸ ਨੇ ਪੁਲਿਸ ਚੌਕੀ ਬਸੰਤ ਪਾਰਕ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਦੱਸਿਆ ਕਿ ਉਸ ਦੇ ਸਿਰ ‘ਤੇ ਸੱਟ ਲੱਗੀ ਹੈ। ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ ਹੈ।
ਇਹ ਵੀ ਪੜ੍ਹੋ : ਗੁਰਦਾਸਪੁਰ ਕੇਂਦਰੀ ਜੇਲ੍ਹ ਝੜਪ ਮਾਮਲੇ ‘ਚ ਐਕਸ਼ਨ, ਜੇਲ੍ਹ ਡਿਪਟੀ ਸੁਪਰਡੈਂਟ ਨੂੰ ਛੁੱਟੀ ‘ਤੇ ਭੇਜਿਆ
ਬਸੰਤ ਪਾਰਕ ਪੁਲਿਸ ਚੌਕੀ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਮਾਮਲਾ ਵਿਚਾਰ ਅਧੀਨ ਹੈ। ਏਐਸਆਈ ਬਚਿੱਤਰ ਸਿੰਘ ਨੂੰ ਬਿਆਨ ਦਰਜ ਕਰਨ ਲਈ ਭੇਜਿਆ ਗਿਆ ਹੈ। ਮਾਮਲੇ ਵਿੱਚ ਜੋ ਵੀ ਕਾਰਵਾਈ ਜ਼ਰੂਰੀ ਹੋਵੇਗੀ, ਉਹ ਜ਼ਰੂਰ ਕੀਤੀ ਜਾਵੇਗੀ। ਸਬ-ਇੰਸਪੈਕਟਰ ਨੀਰੂ ਨੂੰ ਕਈ ਵਾਰ ਬੁਲਾਇਆ ਗਿਆ ਪਰ ਉਸ ਨੇ ਆਪਣਾ ਪੱਖ ਨਹੀਂ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: