ਠੰਡ ਦਾ ਮੌਸਮ ਹੈ ਅਤੇ ਹਰ ਕੋਈ ਨਾਸ਼ਤੇ ਵਿੱਚ ਗਰਮ ਪਰਾਠੇ ਖਾਣਾ ਪਸੰਦ ਕਰਦਾ ਹੈ। ਚਾਹੇ ਉਹ ਆਲੂ, ਪਿਆਜ਼, ਪਨੀਰ ਜਾਂ ਗੋਭੀ ਦੇ ਹੋਣ। ਦਹੀਂ, ਅਚਾਰ ਜਾਂ ਮੱਖਣ ਦੇ ਨਾਲ ਪਰਾਠਾ ਖਾਣ ਦਾ ਸਵਾਦ ਕਾਫੀ ਵਧ ਜਾਂਦਾ ਹੈ। ਪਰਾਂਠੇ ਦੇ ਨਾਲ ਗਰਮ ਚਾਹ ਹੋਵੇ ਤਾਂ ਮਜ਼ਾ ਹੀ ਕੁਝ ਹੋਰ ਹੁੰਦਾ ਹੈ। ਵੈਸੇ ਤਾਂ ਸਾਡੇ ਬਜ਼ੁਰਗ ਕਹਿੰਦੇ ਹਨ ਕਿ ਨਾਸ਼ਤਾ ਸਿਹਤਮੰਦ ਹੋਣਾ ਚਾਹੀਦਾ ਹੈ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਚਾਹ ਦੇ ਨਾਲ ਪਰਾਂਠੇ ਦਾ ਕਾਂਬੀਨੇਸ਼ਨ ਸਿਹਤ ਲਈ ਕਾਫੀ ਨੁਕਸਾਨਦਾਇਕ ਹੁੰਦਾ ਹੈ।
ਬਹੁਤ ਸਾਰੇ ਲੋਕਾਂ ਦੀ ਰੁਟੀਨ ਹੈ ਕਿ ਭਾਵੇਂ ਉਹ ਸਵੇਰ ਦੀ ਸ਼ੁਰੂਆਤ ਹੀ ਪਰਾਂਠੇ ਤੇ ਚਾਹ ਨਾਲ ਕਰਦੇ ਹਨ। ਪੋਸ਼ਣ ਵਿਗਿਆਨੀਆਂ ਦਾ ਕਹਿਣਾ ਹੈ ਕਿ ਪਰਾਂਠੇ ਦੇ ਨਾਲ ਚਾਹ ਪੀਣ ਨਾਲ ਪੇਟ ਵਿੱਚ ਐਸੀਡਿਟੀ ਹੋ ਸਕਦੀ ਹੈ, ਕਿਉਂਕਿ ਚਾਹ ਵਿੱਚ ਕੈਫੀਨ ਮੌਜੂਦ ਹੁੰਦਾ ਹੈ, ਜੋ ਤੁਹਾਡੇ ਪੇਟ ਨੂੰ ਨੁਕਸਾਨ ਪਹੁੰਚਾਉਂਦਾ ਹੈ। ਖੋਜਾਂ ਮੁਤਾਬਕ ਚਾਹ ਪੀਣ ਨਾਲ ਗੈਸਟ੍ਰੋਸੋਫੇਜੀਲ ਰੀਫਲਕਸ ਬਿਮਾਰੀ ਜਾਂ ਜੀਈਆਰਡੀ ਵਧਦੀ ਹੈ।
ਖੋਜ ਵਿੱਚ ਕਿਹਾ ਗਿਆ ਹੈ ਕਿ ਚਾਹ ਵਿੱਚ ਮੌਜੂਦ ਫੀਨੋਲਿਕ ਰਸਾਇਣ ਪੇਟ ਦੀ ਲਾਈਨਿੰਗ ਵਿੱਚ ਆਇਰਨ ਕੰਪਲੈਕਸ ਬਣਾਉਂਦੇ ਹਨ, ਜੋ ਆਇਰਨ ਨੂੰ ਜਜ਼ਬ ਹੋਣ ਤੋਂ ਰੋਕਦਾ ਹੈ ਅਤੇ ਜਿਨ੍ਹਾਂ ਲੋਕਾਂ ਨੂੰ ਅਨੀਮੀਆ ਹੈ, ਉਨ੍ਹਾਂ ਨੂੰ ਭਾਰੀ ਖੁਰਾਕ ਦੇ ਨਾਲ ਚਾਹ ਪੀਣ ਤੋਂ ਬਾਅਦ ਉਲਟੀਆਂ ਵੀ ਆ ਸਕਦੀਆਂ ਹਨ ਜਾਂ ਜੀਅ ਕੱਚਾ ਹੋ ਸਕਦਾ ਹੈ। ਕਿਉਂਕਿ ਚਾਹ ਵਿੱਚ ਟੈਨਿਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜੋ ਪਰਾਂਠੇ ਵਿੱਚ ਮੌਜੂਦ ਪ੍ਰੋਟੀਨ ਨਾਲ ਮਿਲ ਕੇ ਸਰੀਰ ਵਿੱਚ 38 ਫੀਸਦੀ ਤੱਕ ਸੋਖਣ ਵਿੱਚ ਰੁਕਾਵਟ ਪੈਦਾ ਕਰ ਸਕਦਾ ਹੈ। ਇਹ ਪੋਸ਼ਣ ਵਿਰੋਧੀ ਤੱਤ ਦੇ ਤੌਰ ‘ਤੇ ਕੰਮ ਕਰ ਸਕਦੇ ਹਨ।
ਇਹ ਵੀ ਪੜ੍ਹੋ : ਸ਼੍ਰੀਰਾਮ ਪ੍ਰਤੀ ਆਸਥਾ! ਪੁੱਤ ਦੀ ਸਿਹਤ ਲਈ 1115 KM ਸਾਈਕਲ ‘ਤੇ ਸਫਰ ਕਰਕੇ ਅਯੁੱਧਿਆ ਜਾ ਰਿਹਾ ਸਿੱਖ ਨੌਜਵਾਨ
ਇਸ ਲਈ ਪੋਸ਼ਣ ਨਾਲ ਭਰਪੂਰ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ। ਪ੍ਰੋਟੀਨ, ਕਾਰਬੋਹਾਈਡਰੇਟ, ਚਰਬੀ ਅਤੇ ਵਿਟਾਮਿਨ ਵਰਗੇ ਪੌਸ਼ਟਿਕ ਤੱਤਾਂ ਦਾ ਵਧੀਆ ਮਿਸ਼ਰਣ ਹੁੰਦਾ ਹੈ ਅਤੇ ਪਾਚਨ ਨੂੰ ਬਿਹਤਰ ਬਣਾਉਣ ਲਈ ਨਾਰੀਅਲ ਦੇ ਪਾਣੀ ਨਾਲ ਮਿਲਾਓ। ਜੋ ਲੋਕ ਭੋਜਨ ਤੋਂ ਬਾਅਦ ਜਾਂ ਇਸ ਤੋਂ ਪਹਿਲਾਂ ਚਾਹ ਪੀਣਾ ਪਸੰਦ ਕਰਦੇ ਹਨ, ਉਹ ਅਦਰਕ ਦੀ ਚਾਹ ਜਾਂ ਗ੍ਰੀਨ ਟੀ ਪੀ ਸਕਦੇ ਹਨ, ਕਿਉਂਕਿ ਇਸ ਵਿੱਚ ਕੈਫੀਨ ਘੱਟ ਹੁੰਦੀ ਹੈ ਅਤੇ ਅੰਤੜੀਆਂ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਚਾਹ ਦਾ ਸੇਵਨ ਕਿਸੇ ਵੀ ਭੋਜਨ ਤੋਂ ਘੱਟੋ-ਘੱਟ 45 ਮਿੰਟ ਬਾਅਦ ਕਰਨਾ ਚਾਹੀਦਾ ਹੈ।