ਮਸ਼ਹੂਰ ਪੰਜਾਬੀ ਗਾਇਕ ਸਦਾ ਲਈ ਦੁਨੀਆ ਨੂੰ ਅਲਵਿਦਾ ਕਹਿ ਚੁੱਕਾ ਹੈ। ਉਸ ਦੀ ਯਾਦ ਨੂੰ ਸਦੀਵੀਂ ਕਾਇਮ ਰੱਖਣ ਲਈ ਪਰਿਵਾਰ ਨੇ ਵੱਡਾ ਫੈਸਲਾ ਲਿਆ ਹੈ। ਉਸ ਦਾ ਅੰਤਿਮ ਸੰਸਕਾਰ ਸ਼ਮਸ਼ਾਨਘਾਟ ਦੀ ਬਜਾਏ ਖੇਤਾਂ ਵਿੱਚ ਕੀਤਾ ਜਾਏਗਾ। ਜਵਾਨ ਪੁੱਤ ਨੂੰ ਹੱਥੀਂ ਤੋਰਦੇ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੈ, ਇੱਕ-ਦੂਜੇ ਦੇ ਹੰਝੂ ਪੂੰਝਦੇ ਨਜ਼ਰ ਆਏ ਪਰ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ।
ਉਨ੍ਹਾਂ ਦੀ ਮ੍ਰਿਤਕ ਦੇਹ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਨੇ ਮਾਨਸਾ ਸਥਿਤ ਜੱਦੀ ਪਿੰਡ ਮੂਸਾ ਵਿੱਚ ਰੱਖਿਆ ਗਿਆ ਹੈ। ਸਿੱਧੂ ਦੀ ਅੰਤਿਮ ਯਾਤਰਾ ਉਨ੍ਹਾਂ ਦੇ ਦਿਲ ਦੇ ਕਰੀਬ ਉਨ੍ਹਾਂ ਦੇ ਟਰੈਕਟਰ 5911 ‘ਤੇ ਹੋਏਗੀ। ਪਰਿਵਾਰ ਨੇ ਸਿੱਧੂ ਦੇ 5911 ਟਰੈਕਟਰ ਨੂੰ ਆਖਰੀ ਯਾਤਰਾ ਲਈ ਤਿਆਰ ਕੀਤਾ ਹੈ।
ਦੱਸ ਦੇਈਏ ਕਿ ਮੂਸੇਵਾਲਾ ਵੱਲੋਂ ਆਪਣੇ ਕਈ ਗਾਣਿਆਂ ਵਿੱਚ ਇਸ ਟਰੈਕਟਰ ਦਾ ਜ਼ਿਕਰ ਕੀਤਾ ਗਿਆ ਹੈ। ਸਿੱਧੂ ਮੂਸੇਵਾਲਾ ਦੇ ਫੈਨਸ ਪੰਜਾਬ ਭਰ ਵਿੱਚੋਂ ਉਸ ਦੇ ਅੰਤਿਮ ਦਰਸ਼ਨਾਂ ਲਈ ਪਹੁੰਚ ਰਹੇ ਹਨ । ਜਿਸ ਕਾਰਨ ਸਿੱਧੂ ਦੇ ਜੱਦੀ ਪਿੰਡ ਮੂਸਾ ਵਿੱਚ ਉਸਦੇ ਪ੍ਰਸ਼ੰਸਕਾਂ ਦਾ ਹੜ੍ਹ ਹੈ । ਉਸ ਨੂੰ ਅੰਦਮ ਵਿਦਾਈ ਦੇਣ ਆਏ ਹਰ ਫੈਨ ਦੀਆਂ ਅੱਖਾਂ ਨਮ ਹਨ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਅੰਤਿਮ ਸੰਸਕਾਰ ਦੀਆਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਹਨ। ਦੂਰੋਂ-ਦੂਰੋਂ ਸਿੱਧੂ ਦੇ ਪ੍ਰਸ਼ੰਸਕਾਂ ਸਣੇ ਵੱਡੇ-ਵੱਡੇ ਕਲਾਕਾਰ ਤੇ ਸਿਆਸਤਦਾਨ ਉਨ੍ਹਾਂ ਦੀ ਹਵੇਲੀ ਵਿੱਚ ਪਹੁੰਚ ਰਹੇ ਹਨ।
ਇਸ ਦੌਰਾਨ ਕਈ ਭਾਵੁਕ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਸਿੱਧੂ ਨੂੰ ਅੰਤਿਮ ਯਾਤਰਾ ਲਈ ਤਿਆਰ ਕਰਨ ਤੋਂ ਪਹਿਲਾਂ ਉਸ ਦੇ ਪਿਤਾ ਨੇ ਆਪਣੇ ਪੁੱਤ ਦਾ ਮੱਥਾ ਚੁੰਮਿਆ ਤੇ ਉਸ ਦੇ ਸਿਰ ‘ਤੇ ਦਸਤਾਰ ਸਜਾਈ। ਇਸ ਮਗਰੋਂ ਜਾਣ ਤੋਂ ਪਹਿਲਾਂ ਉਸ ਦੀਆਂ ਮੁੱਛਾਂ ਨੂੰ ਵੱਟ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਜ਼ਿਕਰਯੋਗ ਹੈ ਕਿ ਮੂਸੇਵਾਲਾ ਦਾ ਐਤਵਾਰ ਸ਼ਾਮ ਜਵਾਹਰਕੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਸੋਮਵਾਰ ਨੂੰ 5 ਡਾਕਟਰਾਂ ਦੇ ਪੈਨਲ ਵੱਲੋਂ ਪੋਸਟ ਮਾਰਟਮ ਕੀਤਾ ਗਿਆ। ਡਾਕਟਰਾਂ ਮੁਤਾਬਕ ਸਿੱਧੂ ਦੇ ਸਰੀਰ ਤੋਂ ਗੋਲੀਆਂ ਦੇ 24 ਨਿਸ਼ਾਨ ਮਿਲੇ ਹਨ। ਉਸਦੇ ਸਿਰ, ਪੈਰ, ਛਾਤੀ ਤੇ ਪੇਟ ਨੂੰ ਬੁਰੀ ਤਰ੍ਹਾਂ ਗੋਲੀਆਂ ਨਾਲ ਛਲਣੀ ਕੀਤਾ ਗਿਆ ਸੀ। ਮੂਸੇਵਾਲਾ ਦੇ ਖੱਬੇ ਫੇਫੜੇ ਤੇ ਲੀਵਰ ਵਿੱਚ ਵੀ ਗੋਲੀ ਲੱਗੀ ਹੈ। ਜਿਸ ਕਾਰਨ ਜ਼ਿਆਦਾ ਖੂਨ ਵਹਿਣ ਕਾਰਨ ਉਸਦੀ ਮੌਕੇ ‘ਤੇ ਮੌਤ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ।