ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਸਿਰ ‘ਤੇ ਹੈ, ਕਾਂਗਰਸ ਲੀਡਰਸ਼ਿਪ ਪ੍ਰਚਾਰ ਵਿੱਚ ਲੱਗੀਆਂ ਹੋਈਆਂ ਹਨ, ਇਸ ਵਿਚਾਲੇ ਵੀ ਪਾਰਟੀ ਦਾ ਅੰਦਰੂਨੀ ਪਾੜਾ ਲੁਕਿਆ ਨਹੀਂ ਰਿਹਾ। ਕਾਂਗਰਸ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਉਮੀਦ ਦੇ ਉਲਟ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸੀ.ਐੱਮ. ਉਮੀਦਵਾਰ ਐਲਾਨ ਦਿੱਤਾ ਗਿਆ, ਜਿਸ ਦੀ ਨਾਰਾਜ਼ਗੀ ਸਿੱਧੂ ਦੇ ਚਿਹਰੇ ‘ਤੇ ਪ੍ਰਿਯੰਕਾ ਗਾਂਧੀ ਦੀ ਧੂਰੀ ਰੈਲੀ ਵਿੱਚ ਸਾਫ਼ ਨਜ਼ਰ ਆਈ।
ਦਰਅਸਲ ਧੂਰੀ ਵਿੱਚ ਪਾਰਟੀ ਉਮੀਦਵਾਰ ਦਲਬੀਰ ਸਿੰਘ ਗੋਲਡੀ ਦੀ ਰੈਲੀ ਵਿੱਚ ਸਿੱਧੂ ਨੇ ਭਾਸ਼ਣ ਦੇਣ ਤੋਂ ਇਨਕਾਰ ਕਰ ਦਿੱਤਾ। ਸਟੇਜ ਤੋਂ ਸਿੱਧੂ ਨੂੰ ਬੁਲਾਉਣ ‘ਤੇ ਸਿੱਧੂ ਉਠੇ, ਹੱਥ ਜੋੜੇ ਤੇ ਚੰਨੀ ਵੱਲ ਇਸ਼ਾਰਾ ਕਰਕੇ ਬੋਲੇ, ਇਨ੍ਹਾਂ ਨੂੰ ਬੁਲਵਾਓ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਮੰਚ ਤੋਂ ਸੁਨੀਲ ਜਾਖੜ ਦੇ ਭਾਸ਼ਣ ਤੋਂ ਬਾਅਦ ਦਲਬੀਰ ਸਿੰਘ ਗੋਲਡੀ ਦੀ ਪਤਨੀ ਸਿਮਰਨ ਖੰਗੂੜਾ ਨੇ ਨਵਜੋਤ ਸਿੱਧੂ ਨੂੰ ਮੰਚ ‘ਤੇ ਭਾਸ਼ਣ ਦੇਣ ਲਈ ਬੁਲਾਇਆ ਸੀ। ਸਿੱਧੂ ਨੇ ਮੰਚ ‘ਤੇ ਹੱਥ ਜੋੜੇ ਤੇ ਚਰਨਜੀਤ ਸਿੰਘ ਚੰਨੀ ਵੱਲ ਇਸ਼ਾਰਾ ਕਰ ਦਿੱਤਾ। ਖੰਗੂੜਾ ਨੇ ਮੁੜ ਉਨ੍ਹਾਂ ਦਾ ਨਾਂ ਲਿਆ ਪਰ ਸਿੱਧੂ ਨੇ ਇਸ਼ਾਰਾ ਕਰਕੇ ਫਿਰ ਮਨ੍ਹਾ ਕਰ ਦਿੱਤਾ।
ਦੱਸ ਦੇਈਏ ਕਿ ਸੀ.ਐੱਮ. ਚਿਹਰਾ ਐਲਾਨੇ ਜਾਣ ਪਿੱਛੋਂ ਹੀ ਸਿੱਧੂ ਚੁੱਪ ਹੀ ਨਜ਼ਰ ਆ ਰਹੇ ਹਨ। ਭਾਵੇਂ ਸਿੱਧੂ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਉਨ੍ਹਾਂ ਨੂੰ ਹਾਈਕਮਾਨ ਦਾ ਹਰ ਫੈਸਲਾ ਮਨਜ਼ੂਰ ਹੈ ਪਰ ਉਨ੍ਹਾਂ ਦੇ ਵਤੀਰੇ ਤੋਂ ਅਜਿਹਾ ਨਹੀਂ ਲੱਗ ਰਿਹਾ। ਹਾਈਕਮਾਨ ਦੇ ਫੈਸਲੇ ‘ਤੇ ਨਾਰਾਜ਼ਗੀ ਸਾਫ ਝਲਕ ਰਹੀ ਹੈ।