ਭਾਈ ਬੁੱਧੂ ਸ਼ਾਹ ਨੇ ਗੁਰੂ ਅਰਜਨ ਦੇਵ ਜੀ ਅਤੇ ਸਿੱਖ ਸੰਗਤ ਨੂੰ ਇਕ ਵਾਰੀ ਆਪਣੇ ਘਰ ਭੋਜਨ ਉੱਪਰ ਇਸ ਸ਼ਰਧਾ ਨਾਲ ਬੁਲਾਇਆ ਕਿ ਉਸਦੇ ਨਵੇਂ ਪਾਏ ਆਵਿਆਂ ਦੀਆਂ ਸਾਰੀਆਂ ਇੱਟਾਂ ਚੰਗੀ ਤਰ੍ਹਾਂ ਪੱਕ ਜਾਣ। ਸਿੱਖ ਸੰਗਤ ਜਦੋਂ ਭੋਜਨ ਛਕ ਰਹੀ ਸੀ, ਉਸ ਵੇਲੇ ਭਾਈ ਲੱਪੂ ਪਟੋਲੀਆ, ਜਿਹੜਾ ਭਾਈ ਕਮਲੀਆ ਕਰਕੇ ਪ੍ਰਸਿੱਧ ਸੀ, ਬੁੱਧੂ ਸ਼ਾਹ ਦੇ ਘਰ ਅੱਗੇ ਪੁੱਜਿਆ ਜਿੱਥੇ ਸੰਗਤਾਂ ਨੂੰ ਭੋਜਨ ਵਰਤਾਇਆ ਜਾ ਰਿਹਾ ਸੀ। ਭਾਈ ਕਮਲੀਏ ਦੇ ਪਾਟੇ ਹੋਏ ਕੱਪੜੇ ਦੇਖ ਕੇ ਦਰਵਾਜ਼ੇ ਉੱਪਰ ਖੜੇ ਸੇਵਾਦਾਰ ਨੇ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਉਸ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਉਸ ਨੂੰ ਖਾਣ ਲਈ ਵੀ ਕੁਝ ਨਾ ਦਿੱਤਾ। ਸੇਵਾਦਾਰ ਨੇ ਇਹ ਕਹਿ ਕੇ ਟਾਲ ਦਿੱਤਾ ਤੂੰ ਲੇਟ ਹੋ ਗਿਐ। ਭੋਜਨ ਵਰਤ ਚੁੱਕਿਆ ਹੈ। ਭਾਈ ਕਮਲੀਆ ਦਰਵਾਜ਼ੇ ਦੇ ਬਾਹਰ ਹੀ ਖੜ੍ਹਾ ਹੋ ਗਿਆ।
ਸਿੱਖ ਸੰਗਤਾਂ ਦੇ ਭੋਜਨ ਛਕਣ ਪਿਛੋਂ ਬੁੱਧੂ ਸ਼ਾਹ ਨੇ ਗੁਰੂ ਅਰਜਨ ਦੇਵ ਜੀ ਅੱਗੇ ਬੇਨਤੀ ਕੀਤੀ ਕਿ ਮੇਰੇ ਮਨ ਦੀ ਭਾਵਨਾ ਹੈ ਕਿ ਇਸ ਵਾਰੀ ਮੇਰੇ ਆਵੇ ਦਿਆਂ ਇੱਟਾਂ ਵਧੀਆ ਪੱਕਣ ਅਤੇ ਮੈਨੂੰ ਵੇਚਣ ਉੱਪਰ ਚੰਗੇ ਪੈਸੇ ਮਿਲਣ। ਅਰਦਾਸ ਕਰਨ ਵਾਲੇ ਸਿੱਖ ਨੇ ਅਰਦਾਸ ਕਰਦੇ ਹੋਏ ਜਦੋਂ ਕਿਹਾ, ਭਾਈ ਬੁੱਧੂ ਸ਼ਾਹ ਦੇ ਆਵੇਂ ਦੀਆਂ ਇੱਟਾਂ ਪੱਕ ਜਾਣ, ਉਸ ਸਮੇਂ ਬਾਹਰ ਤੋਂ ਭਾਈ ਕਮਲੀਏ ਦੀ ਆਵਾਜ਼ ਆਈ ਕਿ ਇੱਟਾਂ ਕੱਚੀਆਂ ਰਹਿਣਗੀਆਂ ਕਿਉਂਕਿ ਬੁੱਧੂ ਸ਼ਾਹ ਦੇ ਆਦਮੀਆਂ ਮੈਨੂੰ ਭੁੱਖੇ ਨੂੰ ਕੁਝ ਖਾਣ ਲਈ ਨਹੀਂ ਦਿੱਤਾ। ਜਦੋਂ ਮੈਂ ਸੇਵਾਦਾਰਾਂ ਪਾਸੋਂ ਭੋਜਨ ਮੰਗਿਆ ਤਾਂ ਉਨ੍ਹਾਂ ਜਵਾਬ ਦੇ ਦਿੱਤਾ ਅਤੇ ਕਿਹਾ ਕਿ ਭੋਜਨ ਵਰਤ ਚੁੱਕਿਆ ਹੈ। ਗੁਰੂ ਅਰਜਨ ਦੇਵ ਜੀ ਨੇ ਬੁੱਧੂ ਸ਼ਾਹ ਨੂੰ ਕਿਹਾ ਕਿ ਭਾਈ ਕਮਲੀਏ ਦੇ ਵਾਕ ਅਨੁਸਾਰ, ਤੇਰੇ ਆਵੇ ਦੀਆਂ ਇੱਟਾਂ ਕੱਚੀਆਂ ਰਹਿਣਗੀਆਂ ਕਿਉਂਕਿ ਤੇਰੇ ਆਦਮੀਆਂ ਨੇ ਇਕ ਲੋੜਵੰਦ ਨੂੰ ਭੋਜਨ ਨਹੀਂ ਦਿੱਤਾ। ਉਸਦਾ ਕਿਹਾ ਬਿਰਥਾ ਨਹੀਂ ਜਾ ਸਕਦਾ। ਪਰ ਸਿੱਖ ਸੰਗਤ ਦੀ ਅਰਦਾਸ ਕੀਤੀ ਵੀ ਬਿਰਥੀ ਨਹੀਂ ਜਾ ਸਕਦੀ। ਇਸ ਲਈ ਤੇਰੀਆਂ ਕੱਚੀਆਂ ਇੱਟਾਂ ਹੀ ਪੱਕੀਆਂ ਦੇ ਭਾਅ ਵਿਕ ਜਾਣਗੀਆਂ।
ਰੱਬ ਦੀ ਕੁਦਰਤ, ਉਸ ਸਾਲ ਬਹੁਤ ਬਾਰਸ਼ਾਂ ਹੋਈਆਂ। ਬਾਰਸ਼ਾਂ ਨਾਲ ਲੋਕਾਂ ਦੇ ਪੁਰਾਣੇ ਘਰ ਤਾਂ ਡਿੱਗਣੇ ਹੀ ਸਨ, ਕਿਲ੍ਹੇ ਦੀ ਕੰਧ ਵੀ ਡਿੱਗ ਗਈ। ਕਿਲ੍ਹੇ ਦੀ ਦੀਵਾਰ ਬਣਾਉਣ ਲਈ ਸੂਬੇਦਾਰ ਨੂੰ ਪੱਕੀਆਂ ਇੱਟਾਂ ਕਿਸੇ ਪਾਸੇ ਤੋਂ ਨਾ ਮਿਲੀਆਂ। ਕਿਲ੍ਹੇ ਦੀ ਦੀਵਾਰ ਬਣਾਉਣੀ ਜ਼ਰੂਰੀ ਸੀ। ਇਸ ਲਈ ਸੂਬੇਦਾਰ ਨੇ ਬੁੱਧੂ ਸ਼ਾਹ ਪਾਸੋਂ ਉਸ ਦੀਆਂ ਕੱਚੀਆਂ ਪਿੱਲੀਆਂ ਇੱਟਾਂ ਦੇ ਪੈਸੇ ਪੱਕੀਆਂ ਦੇ ਭਾਅ ਦੇ ਅਦਾ ਕਰ ਕੇ ਆਪਣੀ ਦੀਵਾਰ ਪੂਰੀ ਕਰਵਾਈ। ਬੁੱਧੂ ਸ਼ਾਹ ਆਪਣੀਆਂ ਕੱਚੀਆਂ ਪਿੱਲੀਆਂ ਇੱਟਾਂ ਦੇ ਪੈਸੇ ਪੱਕੀਆਂ ਦੇ ਭਾਅ ਲੈ ਕੇ ਬੜਾ ਖੁਸ਼ ਹੋਇਆ।
ਭਾਈ ਬੁੱਧੂ ਸ਼ਾਹ ਗੁਰੂ ਦੁਆਰਾ ਕੀਤੇ ਗਏ ਵਚਨ ਸੱਚ ਸਾਬਤ ਹੋਣ ਤੇ ਖੁਸ਼ੀ ਸਹਿਤ ਕਈ ਵਡਮੁੱਲੇ ਉਪਹਾਰ ਅਤੇ ਫਲਾਂ ਦੀ ਟੋਕਰੀ ਲੈਕੇ ਗੁਰੂ ਚਰਨਾਂ ਵਿੱਚ ਹਾਜ਼ਰ ਹੋ ਗਿਆ। ਇਹ ਉਪਹਾਰ ਵੇਖਕੇ, ਗੁਰੂ ਸਾਹਿਬ ਨੇ ਕਿਹਾ, ਬੁੱਧੂ ਸ਼ਾਹ! ਤੁਹਾਨੂੰ ਇਹ ਤੋਹਫ਼ੇ ਭਾਈ ਕਮਲਿਆ ਅੱਗੇ ਪੇਸ਼ ਕਰਣੇ ਚਾਹੀਦੇ ਹਨ। ਭਾਈ ਸਾਹਿਬ ਨੇ ਇੱਦਾ ਹੀ ਕੀਤਾ। ਜਦੋਂ ਭਾਈ ਕਮਲਿਆ ਨੇ ਉਨ੍ਹਾਂ ਅਨਮੋਲ ਤੋਹਫ਼ੀਆਂ ਨੂੰ ਦੇਖਿਆ ਤਾਂ ਉਨ੍ਹਾਂਨੂੰ ਬਹੁਤ ਖੁਸ਼ੀ ਹੋਈ। ਉਨ੍ਹਾਂਨੇ ਭਾਈ ਬੁੱਧ ਸ਼ਾਹ ਨੂੰ ਇਸ ਸ਼ਰਤ ਉੱਤੇ ਮਾਫ ਕਰ ਦਿੱਤਾ ਕਿ ਉਹ ਉਨ੍ਹਾਂ ਨੌਕਰਾਂ ਨੂੰ ਦੰਡਿਤ ਕਰੇਗਾ ਜਿਨ੍ਹਾਂ ਨੇ ਉਨ੍ਹਾਂਨੂੰ ਆਪਣੇ ਘਰ ਵਿੱਚ ਪਰਵੇਸ਼ ਕਰਣ ਵਲੋਂ ਰੋਕ ਦਿੱਤੀ ਸੀ
ਇਹ ਵੀ ਪੜ੍ਹੋ : ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਉਸਾਰਿਆ ਸੀ ਸਿੱਖ ਪੰਥ ਦਾ ਸਿਰਮੌਰ ਤਖਤ ‘ਸ੍ਰੀ ਅਕਾਲ ਤਖਤ ਸਾਹਿਬ’