ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਵਰ੍ਹੇਗੰਢ ਦੇ ਪਵਿੱਤਰ ਮੌਕੇ ‘ਤੇ ਚਾਂਦਨੀ ਚੌਂਕ ਇਲਾਕੇ ਦਾ ਨਾਮ “ਸੀਸ ਗੰਜ” ਰੱਖਣ ਅਤੇ ਨਜ਼ਦੀਕੀ ਮੈਟਰੋ ਸਟੇਸ਼ਨਾਂ ਨੂੰ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ ਨਾਮ ਸਮਰਪਿਤ ਕਰਨ ਬਾਰੇ ਦਿੱਲੀ ਦੀ ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾ ਨੂੰ ਭਾਜਪਾ ਜਨਤਾ ਪਾਰਟੀ ਪੰਜਾਬ ਦੇ ਬੁਲਾਰੇ ਵੱਲੋਂ ਪੱਤਰ ਲਿਖਿਆ ਗਿਆ ਹੈ।

BJP ਪੰਜਾਬ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲਿਆਵਾਲ ਨੇ ਪੱਤਰ ਵਿਚ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਵਰ੍ਹੇਗੰਢ 24 ਨਵੰਬਰ 2025 ਨੂੰ ਆ ਰਹੀ ਹੈ। ਮੁਗਲਾਂ ਦੇ ਅੱਤਿਆਚਾਰ ਤੋਂ ਕਸ਼ਮੀਰੀ ਪੰਡਤਾਂ ਨੂੰ ਬਚਾਉਣ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਵਿਚ ਬਲਿਦਾਨ ਦਿੱਤਾ। ਉਨ੍ਹਾਂ ਦੇ ਨਾਲ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਸਨ। ਇਨ੍ਹਾਂ ਤਿੰਨਾਂ ਨੇ ਗੁਰੂ ਸਾਹਿਬ ਨਾਲ ਧਰਮ ਤੇ ਸੱਚ ਦੀ ਰੱਖਿਆ ਲਈ ਅਮਰ ਬਲਿਦਾਨ ਦਿੱਤਾ।
![]()
ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਇਸੇ ਭੂਮੀ ‘ਤ ਵੱਖ ਕੀਤਾ ਗਿਆ, ਜਿਥੇ ਇਸ ਵੇਲੇ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਹੈ। ਇਨ੍ਹਾਂ ਇਤਿਹਾਸਕ ਯਾਦਗਰਾਂ ਤੇ 350ਵੀਂ ਸ਼ਹੀਦੀ ਵਰ੍ਹੇਗੰਢ ਨੂੰ ਲੈ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਦਿੱਲੀ ਦੇ ਇਤਿਹਾਸਕ ਚਾਂਦਨੀ ਚੌਂਕ ਇਲਾਕੇ ਦਾ ਨਾਂ ਬਦਲ ਕੇ ‘ਸੀਸ ਗੰਜ’, ਇਸ ਦੇ ਨਾਲ ਪ੍ਰਮੁੱਖ ਮੈਟਰੋ ਸਟੇਸ਼ਨਾਂ ਦੇ ਨਾਂ ਗੁਰੂ ਤੇਗ ਬਹਾਦਰ ਜੀ ਦੇ ਨਾਲ ਸ਼ਹੀਦ ਹੋਏ ਤਿੰਨਾਂ ਮਹਾਨ ਸਿੱਖ ਸੰਤਾਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ ਨਾਂ ਰੱਖੇ ਜਾਣ।
ਇਹ ਵੀ ਪੜ੍ਹੋ : ਪੰਜਾਬ ‘ਚ ਮੀਂਹ ਪੈਣ ਨਾਲ ਡਿੱਗਿਆ ਪਾਰਾ, ਧੂੰਏਂ ਤੋਂ ਮਿਲੀ ਨਿਜਾਤ, ਅੱਜ ਵੀ 9 ਜ਼ਿਲ੍ਹਿਆਂ ‘ਚ Alert
ਇਸ ਦਾ ਮਹੱਤਵ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਇਹ ਫੈਸਲਾ ਭਾਰਤ ਦੀ ਸਾਂਸਕ੍ਰਿਤਕ ਆਤਮਾ, ਧਰਮਨਿਸਠਾ ਤੇ ਬਲਿਦਾਨ ਦੀ ਪਰੰਪਰਾ ਦ ਸਨਮਾਨ ਹੋਵੇਗਾ। ਇਸ ਦੇ ਨਾਲ ਹੀ ਇਨ੍ਹਾਂ ਇਤਿਹਾਸਕ ਥਾਵਾਂ ਤੋਂ ਹੋ ਕੇ ਲੰਘਣ ਵਾਲੇ ਲੱਖਾਂ ਨਾਗਰਿਕਾਂ ਨੂੰ ਇਹ ਯਾਦ ਦਿਵਾਏਗਾ ਕਿ ਇਹੀ ਉਹ ਧਰਤੀ ਹੈ ਜਿਥੇ ਧਰਮ ਦੀ ਖਾਤਰ ਸੀਸ ਦਿੱਤਾ ਗਿਆ ਪਰ ਸੱਚ ਨਾਲ ਸਮਝੌਤਾ ਨਹੀਂ ਕੀਤਾ ਗਿਆ। ਇਹ ਨਾ ਸਿਰਫ ਦਿੱਲੀ ਪਰ ਪੂਰੇ ਭਾਰਤ ਤੇ ਦੁਨੀਆ ਭਰ ਵਿਚ ਵਸੇ ਕਰੋੜਾਂ ਸ਼ਰਧਾਲੂਆਂ ਦੇ ਲਈ ਮਾਣ ਤੇ ਪ੍ਰੇਰਣਾ ਦਾ ਵਿਸ਼ਾ ਬਣੇਗਾ।
ਵੀਡੀਓ ਲਈ ਕਲਿੱਕ ਕਰੋ -:
























