Guru Nanak Dev Ji explaining: ਗੁਰੂ ਨਾਨਕ ਦੇਵ ਜੀ ਪਾਂਧੇ ਨੂੰ ਅੱਗੇ ਦੱਸਦੇ ਹੋਏ ਆਖਦੇ ਹਨ ਕਿ ਗਗਾ ਸ਼ਬਦ ਬੋਲਦਾ ਹੈ ਸ੍ਰੀ ਮਹਾਰਾਜ ਜੀ ਜਿਤਨੀ ਗੋ ਪ੍ਰਿਥਵੀ ਤੇ ਬ੍ਰਹਿਮੰਡ ਰਚੇ ਹਨ ਬਣਾਏ ਹਨ ਸੋ ਇਹ ਜੀਵ ਗੋਬਿੰਦ ਨਾਲ ਗਰਬ ਕਰਤਾ ਹੈ ਜਿਤਨੇ ਸਰੀਰ ਰੂਪੀ ਭਾਂਡੇ ਘੜੇ ਹਨ ਸੋ ਬ੍ਰਹਿਮੰਡ ਰੂਪੀ ਆਵੇ ਪਰ ਚਾੜ੍ਹੇ ਹਨ ਐਸਾ ਬ੍ਰਹਮਾ ਮਹਾਰਾਜ ਨੇ ਉਤਪਤਿ ਕੀਤਾ ਹੈ। ਘਘਾ ਆਖਦਾ ਹੈ ਜਿਨ੍ਹਾਂ ਜੀਵਾਂ ਸਤਿਗੁਰਾਂ ਦੇ ਸ਼ਬਦ ਦਾ ਸਿਮਰਨ ਕੀਤਾ ਹੈ ਸੰਤੋਖ ਸੇਵਾ ਟਹਿਲ ਇਹ ਘਾਲ ਘਾਲੀ ਹੈ । ਗੁਰਾਂ ਦੇ ਸ਼ਬਦ ਨਾਲ ਲੱਗ ਰਹੇ ਹਨ ਅਤੇ ਜਿਨ੍ਹਾਂ ਨੇ ਦੁੱਖ ਸੁੱਖ ਸਮਾਨ ਕਰ ਜਾਤਾ ਹੈ ਇਸ ਪ੍ਰਕਾਰ ਸਾਹਿਬ ਨੂੰ ਪ੍ਰਾਪਤ ਹੋਏ ਹਨ। ਚਚਾ ਆਖਦਾ ਹੈ ਉਸ ਅਕਾਲ ਪੁਰਖ ਨੇ ਜੀਵਾਂ ਦੀ ਵਿਚਾਰ ਵਾਸਤੇ ਚਾਰੇ ਵੇਦ ਸਾਜੇ ਹਨ ।
ਚਾਰ ਖਾਣੀ ਚਾਰ ਜੁਗ ਬਣਾਏ ਜਨ ਅਤੇ ਸਭਨਾਂ ਜੁਗਾਂ ਵਿੱਚ ਨਿਆਰਾ ਭੀ ਹੈ । ਸਭਨਾਂ ਖਾਣੀਆ ਵਿੱਚ ਉਹ ਭੋਗਦਾ ਹੈ ਅਤੇ ਪੰਡਤ ਹੋ ਕਰ ਸ੍ਰੀ ਵਾਹਿਗੁਰੂ ਜੀ ਕਾ ਉਪਦੇਸ਼ ਕਰਦਾ ਹੈ। ਛਛਾ ਆਖਦਾ ਹੈ ਉਸ ਵਾਹਿਗੁਰੂ ਦੀ ਮਾਇਆ ਦੀ ਜੋ ਛਾਇਆ ਹੈ ਸੋ ਸਾਰੇ ਜਗਤ ਤੇ ਵਰਤੀ ਹੈ। ਮਹਾਰਾਜ ਜੀ ਕੀ ਆਗਿਆ ਕਰਕੇ ਭਰਮ ਉਤਪਤਿ ਹੋਇਆ ਹੈ ।ਭਰਮ ਨੇ ਭੁਲਾਇਆ ਹੈ ਜਿਸਨੂੰ ਈਸ਼ਵਰ ਦੀ ਕਿਰਪਾ ਹੋਈ ਹੈ ਤਿਸਨੂੰ ਸਤਿਗੁਰੂ ਮਿਲਿਆ ਹੈ । ਜਜਾ ਸ਼ਬਦ ਬੋਲਦਾ ਹੈ ਜਿਤਨੇ ਦਾਨ ਜਾਚਕ ਜਾਚੇ ਹੈਂ ਚੌਰਾਸੀ ਲੱਖ ਜੂਨ ਵਿੱਚੋਂ ਅਸਾਡੀ ਰਖਿਆ ਕਰੋ। ਏਕੋ ਤੂੰਹੀ ਹੈਂ । ਪਰਮੇਸਰ ਬਿਨਾਂ ਦੇਣ ਲੈਣ ਵਾਲਾ ਹੋਰ ਦੂਸਰਾ ਕੋਈ ਨਹੀਂ।ਝਝਾ ਆਖਦਾ ਹੈ ਹੇ ਬੰਦੇ ਤੂੰ ਪਛਤਾਵੇਂ ਕਿਉਂ ਜੋ ਜਿਸ ਵੇਲੇ ਮਹਾਰਾਜ ਤੁਹਾਨੂੰ ਉਤਪਤਿ ਕੀਤਾ ਹੈ ਜੋ ਕਿਛ ਤੁਹਾਡਾ ਰਿਜਕ ਹੈ ਤੁਹਾਡੇ ਮਸਤਕ ਤੇ ਲਿਖ ਦਿੱਤਾ ਹੈ। ਵਾਹਿਗੁਰੂ ਦੇਂਦਾ ਭੀ ਹੈ ਅਤੇ ਵੇਖਦਾ ਭੀ ਹੈ ਅਤੇ ਆਪਣੇ ਹੁਕਮ ਵਿੱਚ ਚਲਾਂਵਦਾ ਹੈ।
ਇਹ ਵੀ ਦੇਖੋ: ਭਾਈ ਘਨੱਈਆ ਦੇ ਵਾਰਸ ਹਾਲੇ ਜਿਊਂਦੇ ਨੇ, ਦੇਖੋ ਕਿਵੇਂ ਸਿੰਘ 5 ਸਾਲਾਂ ਤੋਂ ਕਰ ਰਿਹਾ ਜਲ ਦੀ ਸੇਵਾ